ਪੰਜਾਬੀਆਂ ਦੇ ਵੱਡੇ ਜਿਗਰੇ ਦੀ ਮਿਸਾਲ ਟਰੇਨ ‘ਚ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਛਕਾਇਆ ਲੰਗਰ
Published : Jan 19, 2021, 6:41 pm IST
Updated : Jan 19, 2021, 6:41 pm IST
SHARE ARTICLE
Narinder singh tohmer
Narinder singh tohmer

ਸਿੱਖਾਂ ਨਾਲ ਲੰਗਰ ਛਕਦਿਆਂ ਦੀ ਵੀਡੀਓ ਨੂੰ ਖੇਤੀਬਾੜੀ ਮੰਤਰੀ ਨੇ ਆਪਣੀ ਸੋਸ਼ਲ ਮੀਡੀਏ ਦੇ ਪੇਜ ‘ਤੇ ਸ਼ੇਅਰ ਵੀ ਕੀਤਾ ਹੈ ।

ਨਵੀਂ ਦਿੱਲੀ : ਸੱਚਖੰਡ ਟ੍ਰੇਨ ਵਿਚ ਦਿੱਲੀ ਤੋਂ ਮੋਰੈਨਾ ਜਾ ਰਹੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਸਿੱਖਾਂ ਵੱਲੋਂ ਲੰਗਰ ਛਕਾਇਆ ਗਿਆ ।  ਟ੍ਰੇਨ ‘ਚ ਸਫਰ ਦੌਰਾਨ  ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੂੰ ਸਿੱਖ ਮਿਲਦੇ ਹਨ, ਸਿੱਖਾਂ ਵੱਲੋਂ  ਖੇਤੀਬਾੜੀ ਮੰਤਰੀ ਨੂੰ ਲੰਗਰ ਛਕਣ ਦੀ ਅਪੀਲ ਕੀਤੀ ਗਈ । ਸਿੱਖਾਂ ਦੀ ਅਪੀਲ ਨੂੰ ਸਵੀਕਾਰ ਕਰਦਿਆਂ ਮੰਤਰੀ ਨਰੇਂਦਰ ਤੋਮਰ ਨੇ ਸਿੱਖਾਂ ਨਾਲ ਬਰਾਬਰ ਬੈਠ ਕੇ ਲੰਗਰ ਛਕਿਆ । ਸਿੱਖਾਂ ਨਾਲ ਲੰਗਰ ਛਕਦਿਆਂ ਦੀ ਵੀਡੀਓ ਨੂੰ ਖੇਤੀਬਾੜੀ ਮੰਤਰੀ ਨੇ ਆਪਣੀ ਸੋਸ਼ਲ ਮੀਡੀਏ ਦੇ ਪੇਜ ‘ਤੇ ਸ਼ੇਅਰ ਵੀ ਕੀਤਾ ਹੈ । ਇਕ ਪਾਸੇ ਹੱਕ ਲੈਣ ਦੀ ਜੰਗ ਤੇ ਦੂਜੇ ਪਾਸੇ ਬਾਬੇ ਨਾਨਕ ਦਾ ਤੋਰਿਆ ਲੰਗਰ ਛਕਾਇਆ ਜਾ ਰਿਹਾ ਹੈ । ਵੀਡੀਓ ਵਿੱਚ ਸਪੱਸ਼ਟ ਹੁੰਦਾ ਹੈ ਕਿ ਸਿੱਖ ਕਿਸੇ ਦਾ ਬੁਰਾ ਨਹੀਂ ਕਰ ਸਕਦੇ । 

tomer tomerਜ਼ਿਕਰਯੋਗ ਹੈ ਕਿ ਪਿਛਲੇ ਲਗਪਗ ਸੱਠ ਦਿਨਾਂ ਤੋਂ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਚੱਲ ਰਿਹਾ ਹੈ, ਇਸੇ ਸੰਘਰਸ਼ ਦੌਰਾਨ ਸੱਤਰ ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ । ਕੇਂਦਰ ਸਰਕਾਰ ਨਾਲ ਨੌਂ ਗੇੜਾਂ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ । ਸਰਕਾਰ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਅਤੇ ਸੰਘਰਸ਼ ਦੇ ਹਿਮਾਇਤੀਆਂ ਨੂੰ NIA ਵੱਲੋਂ ਨੋਟਿਸ ਕੱਢੇ ਜਾ ਰਹੇ ਹਨ। ਇਸ ਸਾਰੇ ਕੁਝ ਦੀ ਦੌਰਾਨ ਸਿੱਖਾਂ ਨੇ ਆਪਣੀ ਫਰਾਖਦਿਲੀ ਦਿਖਾਉਂਦੇ ਕੇਂਦਰੀ ਮੰਤਰੀ ਨੂੰ ਲੰਗਰ ਛਕਾਇਆ ਗਿਆ । 

photophotoਪੰਜਾਬੀਆਂ ਨੂੰ ਆਪਣੇ ਗੁਰੂਆਂ ਤੋਂ ਵਿਰਸੇ ਵਿੱਚ ਮਿਲੀ ਲੰਗਰ ਦੀ ਸੇਵਾ ਨੂੰ ਵੱਖ ਵੱਖ ਥਾਵਾਂ ਤੇ ਵਸਦੇ ਪੰਜਾਬੀਆਂ ਲਈ ਮਾਣ ਅਤੇ ਫ਼ਖ਼ਰ ਵਾਲੀ ਗੱਲ ਹੈ । ਪੰਜਾਬੀ ਜਿੱਥੇ ਵੀ ਜਾਂਦੇ ਹਨ ਇਸੇ ਪ੍ਰੰਪਰਾ ਨੂੰ ਬਾਖੂਬੀ ਰੂਪ ਵਿੱਚ ਲਾਗੂ ਕਰਦੇ ਹਨ । ਇਸ ਦੀ ਮਿਸਾਲ ਦਿੱਲੀ ਬਾਰਡਰ ‘ਤੇ ਚੱਲ ਰਹੇ ਸੰਘਰਸ਼ਾਂ ਦੌਰਾਨ ਚੱਲ ਰਹੇ ਲੰਗਰਾਂ ਦੀ ਆਮ ਦੇਖਣ ਨੂੰ ਮਿਲ ਰਹੀ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement