ਪਰਿਵਾਰ ਰਾਜੀ ਨਾ ਹੋਣ 'ਤੇ ਪ੍ਰੇਮੀ ਜੋੜੇ ਨੇ ਕੀਤੀ ਸੀ ਖੁਦਕੁਸ਼ੀ, ਹੁਣ ਮਾਪਿਆਂ ਨੇ ਦੋਹਾਂ ਦੇ ਪੁਤਲਿਆਂ ਦਾ ਕਰਵਾਇਆ ਵਿਆਹ 
Published : Jan 19, 2023, 10:33 am IST
Updated : Jan 19, 2023, 10:47 am IST
SHARE ARTICLE
Statue Marriage
Statue Marriage

ਪਰਿਵਾਰ ਨੇ ਦੋਹਾਂ ਦ ਆਤਮਾ ਦੀ ਸ਼ਾਂਤੀ ਲਈ ਕਰਵਾਇਆ ਪੁਤਲੇ ਬਣਾ ਕੇ ਵਿਆਹ

ਅਹਿਮਦਾਬਾਦ - Statue Marriage: ਗੁਜਰਾਤ ਦੇ ਤਾਪੀ ਜ਼ਿਲ੍ਹੇ ਵਿਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਨਵਾਲਾ ਵਿਚ ਪ੍ਰੇਮੀ ਅਤੇ ਪ੍ਰੇਮਿਕਾ ਦਾ ਰਿਸ਼ਤਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਨਜ਼ੂਰ ਨਹੀਂ ਸੀ ਤੇ ਉਹਨਾਂ ਨੇ ਉਹਨਾਂ ਦਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਛੇ ਮਹੀਨੇ ਪਹਿਲਾਂ ਪ੍ਰੇਮੀ ਅਤੇ ਪ੍ਰੇਮਿਕਾ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਵਾਲੇ ਲੜਕੇ-ਲੜਕੀ ਦੇ ਪੁਤਲੇ ਬਣਵਾਏ ਗਏ ਅਤੇ ਫਿਰ ਉਹਨਾਂ ਦੇ ਪੁਤਲਿਆਂ ਦਾ ਵਿਆਹ ਕਰ ਦਿੱਤਾ।

 Statue MarriageStatue Marriage

ਦਰਅਸਲ ਗਣੇਸ਼ ਨਾਂ ਦਾ ਲੜਕਾ ਆਪਣੀ ਪ੍ਰੇਮਿਕਾ ਰੰਜਨਾ ਨਾਲ ਵਿਆਹ ਕਰਨਾ ਚਾਹੁੰਦਾ ਸੀ। ਗਣੇਸ਼ ਅਗਸਤ 2022 ਵਿਚ ਰੰਜਨਾ ਨੂੰ ਲੈ ਕੇ ਆਪਣੇ ਘਰ ਪਹੁੰਚਿਆ ਸੀ। ਉਸ ਦੇ ਪਰਿਵਾਰ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਦੋਵੇਂ ਘਰੋਂ ਚਲੇ ਗਏ ਅਤੇ ਕੁਝ ਘੰਟਿਆਂ ਬਾਅਦ ਉਨ੍ਹਾਂ ਦੀ ਲਾਸ਼ ਇਕ ਦਰੱਖਤ 'ਤੇ ਇਕ ਰੱਸੀ ਨਾਲ ਲਟਕਦੀ ਮਿਲੀ।

ਇਹ ਵੀ ਪੜ੍ਹੋ -  ਭਾਰਤੀ ਨੌਜਵਾਨਾਂ ਲਈ ਸੁਨਿਹਰੀ ਮੌਕਾ, 2 ਸਾਲ ਤੱਕ ਬ੍ਰਿਟੇਨ 'ਚ ਰਹਿ ਕੇ ਕਰ ਸਕਦੇ ਨੇ ਕੰਮ, ਨਵੀਂ ਸਕੀਮ ਜਲਦ ਲਾਗੂ 

Statue MarriageStatue Marriage

ਰਮੇਸ਼ਭਾਈ ਪਡਵੀ ਨੇ ਦੱਸਿਆ ਕਿ ਪਰਿਵਾਰ ਨੂੰ ਲੱਗਦਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਜੋ ਕੰਮ ਪਹਿਲਾਂ ਦੋਵਾਂ ਲਈ ਨਹੀਂ ਹੋ ਸਕਿਆ, ਉਹ ਹੁਣ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਇਸ ਕਾਰਨ ਉਨ੍ਹਾਂ ਦੀ ਮੌਤ ਤੋਂ ਬਾਅਦ ਦੋਹਾਂ ਦੇ ਪੁਤਲਿਆਂ ਦਾ ਵਿਆਹ ਕੀਤਾ ਗਿਆ ਤੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਇਸ ਨਾਲ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। 

ਇਸ ਕਾਰਨ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ-ਲੜਕੀ ਦੇ ਪੁਤਲੇ ਤਿਆਰ ਕਰਵਾ ਲਏ ਅਤੇ ਵਿਆਹ ਤੈਅ ਕਰਨ ਤੋਂ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਇਹ ਵਿਆਹ ਆਦਿਵਾਸੀ ਪਰੰਪਰਾ ਅਨੁਸਾਰ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਕੈਲਾਸ਼ ਰਾਮਭਾਈ ਪਡਵੀ ਨੇ ਦੱਸਿਆ ਕਿ ਲੜਕੇ ਅਤੇ ਲੜਕੀ ਨੇ ਇੱਕੋ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੇ ਪਰਿਵਾਰ ਨੇ ਇਹ ਵਿਆਹ ਉਨ੍ਹਾਂ ਦੇ ਬੱਚਿਆਂ ਦੀ ਆਤਮਾ ਦੀ ਸ਼ਾਂਤੀ ਲਈ ਕਰਵਾਇਆ ਹੈ। 

Statue MarriageStatue Marriage

ਲੜਕੀ ਦੇ ਦਾਦਾ ਭੀਮਸਿੰਘ ਪਡਵੀ ਨੇ ਦੱਸਿਆ ਕਿ ਲੜਕਾ ਸਾਡੇ ਦੂਰ ਦੇ ਪਰਿਵਾਰ ਨਾਲ ਹੀ ਸਬੰਧਤ ਹੈ। ਇਸ ਕਾਰਨ ਇਹ ਵਿਆਹ ਨਹੀਂ ਹੋ ਸਕਿਆ। ਵੈਸੇ, ਹੁਣ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਨੇ ਫੈਸਲਾ ਕੀਤਾ ਸੀ ਤੇ ਇ ਵਿਆਹ ਕਰ ਦਿੱਤਾ। 
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਅਮਰੀਕਾ 'ਚੋਂ ਕੱਢੇ ਪੰਜਾਬੀਆਂ ਦੀ ਹਾਲਤ ਮਾੜੀ, ਕਰਜ਼ਾ ਚੁੱਕ ਕੇ ਗਏ ਵਿਦੇਸ਼, ਮਹੀਨੇ 'ਚ ਹੀ ਘਰਾਂ ਨੂੰ ਤੋਰਿਆ

07 Feb 2025 12:14 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

07 Feb 2025 12:09 PM

ਅਸੀਂ ਬਾਹਰ ਜਾਣ ਲਈ ਜ਼ਮੀਨ ਗਹਿਣੇ ਰੱਖੀ, ਸੋਨਾ ਵੇਚਿਆ ਪਰ...

06 Feb 2025 12:15 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Feb 2025 12:11 PM

America ਤੋਂ Deport ਹੋਏ ਗੈਰ ਕਾਨੂੰਨੀ ਪ੍ਰਵਾਸੀਆਂ 'ਚੋਂ 30 ਪੰਜਾਬੀ ਸ਼ਾਮਿਲ, ਸਾਹਮਣੇ ਆਈ ਪੂਰੀ

05 Feb 2025 12:36 PM
Advertisement