ਅੰਦੋਲਨ ਦੀ ਸਫਲਤਾ ਇਸ ਨੂੰ ਸਿਰਫ 'ਕਿਸਾਨੀ ਅੰਦੋਲਨ' ਰਹਿਣ ਦੇਣ ਵਿਚ ਹੀ ਹੈ: ਯੋਗੇਦਰ ਯਾਦਵ  
Published : Feb 19, 2021, 8:06 pm IST
Updated : Feb 19, 2021, 8:35 pm IST
SHARE ARTICLE
Yogedar Yadav
Yogedar Yadav

ਦੀਪ ਸਿੱਧੂ' ਤੇ 'ਲੱਖੇ' ਨੂੰ ਦੋ-ਟੁੱਕ. ਕਿਹਾ “ਜੋ ਵੱਖਵਾਦ ਦੀ ਗੱਲ ਕਰੇਗਾ ਸਾਡਾ ਭਰਾ ਨਹੀਂ”

ਰਾਜਸਥਾਨ (ਲਾਕੇਸ਼ ਤ੍ਰਿਖਾ): ਰਾਜਸਥਾਨ ਦੇ ਰਾਏਸਿੰਘ ਨਗਰ ਵਿਖੇ ਹੋਈ ਮਹਾਂਪੰਚਾਇਤ ਵਿਚ ਪਹੁੰਚ ਕਿਸਾਨ ਆਗੂ ਯੋਗਿੰਦਰ ਯਾਦਵ ਨੇ ਕਿਹਾ ਕਿ ਰਾਜਸਥਾਨ ਸੰਯੁਕਤ ਕਿਸਾਨ ਮੋਰਚਾ ਦੀ ਹੋਈ ਪਹਿਲੀ ਅਫੀਸ਼ੀਅਲ ਮਹਾਂਪੰਚਾਇਤ ਨੇ ਦੋ-ਤਿੰਨ ਚੀਜ਼ਾਂ ਸਾਬਤ ਕਰ ਦਿੱਤੀਆਂ ਹਨ। ਪਹਿਲਾਂ ਇਹ ਕਿ ਇਸ ਅੰਦੋਲਨ ਨੂੰ ਸਰਕਾਰ ਜਿੰਨਾ ਦਬਾਉਣ ਦੀ ਕੋਸ਼ਿਸ਼ ਕਰੇਗੀ, ਇਹ ਉਨਾਂ ਹੀ ਫੈਲੇਗਾ, ਦੂਜਾ ਇਸ ਅੰਦੋਲਨ ਦੀ ਸ਼ੁਰੂਆਤ ਭਾਵੇਂ ਪੰਜਾਬ ਨੇ ਕੀਤੀ, ਦੂਜਾ ਸਾਥੀ ਹਰਿਆਣਾ ਬਣਿਆ ਅਤੇ ਹੁਣ ਇਹ ਰਾਜਸਥਾਨ ਵਿਚ ਪਹੁੰਚ ਚੁੱਕਾ ਹੈ। ਜੇਕਰ ਰਾਜਸਥਾਨ ਵਿਚ ਇਹ ਜ਼ੋਰ ਫੜ ਗਿਆ ਤਾਂ ਸਰਕਾਰ ਲਈ ਇਸ ਨੂੰ ਸਾਭਣਾ ਮੁਸ਼ਕਲ ਹੋ ਜਾਵੇਗਾ।

Yogedar YadavYogedar Yadav

ਮੁਜੱਫਰਪੁਰ ਵਿਚ ਉਨ੍ਹਾਂ 'ਤੇ ਹਮਲਾ ਕਰਨ ਵਾਲੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਕੁੰਨਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਦੇਸ਼ ਨੂੰ ਜਿੰਨਾ ਵੀ ਤੋੜਣ ਦੀ ਕੋਸ਼ਿਸ਼ ਕਰਨਗੇ, ਅਸੀਂ ਜੋੜਣ ਲਈ ਅੱਗੇ ਆਵਾਂਗੇ। ਉਨ੍ਹਾਂ ਕਿਹਾ ਕਿ ਕਿਸਾਨ ਹਮੇਸ਼ਾ ਦੇਸ਼ ਨੂੰ ਜੋੜਣ ਲਈ ਯਤਨਸ਼ੀਲ ਰਹੇ ਹਨ ਅਤੇ ਰਹਿਣਗੇ। ਇਹ ਜਿੰਨਾ ਪੰਜਾਬ-ਗੈਰ ਪੰਜਾਬੀ, ਹਰਿਆਣਾ-ਗੈਰ ਹਰਿਆਣਾ, ਜੱਟ-ਗੈਰ ਜੱਟ ਕਰਨਗੇ, ਕਿਸਾਨ ਉਨਾਂ ਹੀ ਸਭ ਨੂੰ ਜੋੜਣ ਦਾ ਕੰਮ ਕਰਨਗੇ। ਕਿਸਾਨ ਇਨ੍ਹਾਂ ਦੀ ਦੇਸ਼ ਨੂੰ ਤੋੜਣ ਦੀ ਹਰ ਚਾਲ ਨੂੰ ਅਸਫਲ ਬਣਾ ਕੇ ਦਮ ਲੈਣਗੇ। 

ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਇਹ ਖਾਸੀਅਤ ਰਹੀ ਹੈ ਕਿ ਇਸ ਨੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਐਮ.ਐਸ.ਪੀ, ਦੀ ਕਾਨੂੰਨੀ ਗਾਰੰਟੀ ਅਤੇ ਖੇਤੀ ਕਾਨੂੰਨ ਵਾਪਸ ਕਰਵਾਉਣ ਵਿਚ ਸਫਲਤਾ ਪ੍ਰਾਪਤ ਨਹੀਂ ਕੀਤੀ ਪਰ ਇਸ ਨੇ ਦੇਸ਼ ਨੂੰ ਜੋੜਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਕਾਂਗਰਸ ਵੱਲੋਂ ਸੰਸਦ ਦੇ ਅੰਦਰ ਅਤੇ ਬਾਹਰ ਨਿਭਾਈ ਜਾ ਰਹੀ ਭੂਮਿਕਾ ਵਿਚ ਵਖਰੇਵੇ ਸਬੰਧੀ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਦੀ ਇਹ ਖੂਬਸੂਰਤੀ ਹੈ ਕਿ ਇਹ ਸੱਭ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ।

Yogedar YadavYogedar Yadav

ਇਹ ਕੇਵਲ ਮੋਦੀ ਨੂੰ ਕਟਹਿਰੇ ਵਿਚ ਖੜ੍ਹਾ ਨਹੀਂ ਕਰ ਰਿਹਾ, ਇਹ ਕਾਂਗਰਸੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵੀ ਪੁੱਛੇਗਾ ਕਿ ਰਾਜਸਥਾਨ ਵਿਚ ਬਾਜਰੇ ਦੀ ਕੀਮਤ 1300 ਰੁਪਏ ਕਿਉਂ ਹੈ? ਇਹ ਅਸ਼ੋਕ ਗਹਿਲੋਤ ਤੋਂ ਪੁਛੇਗਾ ਕਿ ਤੁਸੀਂ ਕਹਿੰਦੇ ਹੋ, ਬੀਜੇਪੀ ਇਹ ਨਹੀਂ ਦਿੰਦੀ, ਉਹ ਨਹੀਂ ਦਿੰਦੀ, ਤੁਸੀਂ ਕਿਸਾਨ ਨੂੰ ਜੌਂ ਦਾ ਭਾਅ ਦਿਵਾ ਦਿਉ, ਤੁਸੀਂ ਛੋਲਿਆਂ ਦਾ ਸਹੀ ਰੇਟ ਦਿਵਾ ਦਿਉ। ਉਨ੍ਹਾਂ ਕਿਹਾ ਕਿ ਸਵਾਲ ਪੁੱਛਣ ਅਤੇ ਹੱਕ ਮੰਗਣ ਦੇ ਮਾਮਲੇ ਵਿਚ ਇਹ ਅੰਦੋਲਨ ਕਿਸੇ ਨੂੰ ਵੀ ਬਖਸ਼ੇਗਾ, ਸੱਭ ਨੂੰ ਜਵਾਬ ਦੇਣਾ ਪਵੇਗਾ।

Yogedar YadavYogedar Yadav

ਅੰਦੋਲਨ ਨੂੰ ਖੁਦ ਦੀ ਦੇਣ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਅੰਦੋਲਨ ਨੂੰ ਪੰਜਾਬ ਦੀ ਦੇਣ ਦਾ ਮੁਕਾਬਲਾ ਨਹੀਂ ਕਰ ਸਕਦੇ। ਪਰ ਫਿਰ ਵੀ ਉਹ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੀ ਇਕਜੁਟਤਾ ਲਈ ਜਿੰਨਾ ਕਰ ਸਕਦੇ ਸੀ ਕਰ ਰਹੇ ਹਨ ਅਤੇ ਕਰਦੇ ਰਹਿਣਗੇ। ਲੱਖਾ ਸਿਧਾਣਾ ਅਤੇ ਦੀਪ ਸਿੰਧੂ ਦੀ ਨੌਜਵਾਨਾਂ ਨੂੰ ਅੰਦੋਲਨ ਨਾਲ ਜੋੜਣ ਵਿਚ ਨਿਭਾਈ ਭੂਮਿਕਾ ਬਾਰੇ ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੇ ਪਹਿਲੇ ਦਿਨ ਤੋਂ ਹੀ ਤੈਅ ਕੀਤਾ ਸੀ ਕਿ ਅਸੀਂ ਇਧਰ-ਉਧਰ ਦੇ ਮੁੱਦਿਆਂ ਵਿਚ ਨਹੀਂ ਉਲਝਣਾ।

Yogedar YadavYogedar Yadav

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਕਿਸਾਨ ਆਗੂ ਰਾਜੇਵਾਲ ਨੇ ਮੰਚ ਤੋਂ ਐਲਾਨ ਕੀਤਾ ਸੀ ਕਿ ਜਿਸ ਨੇ ਖਾਲਿਸਤਾਨ ਬਣਾਉਣਾ ਹੈ, ਉਹ ਅਲੱਗ ਜਾ ਕੇ ਬਣਵਾ ਸਕਦੇ ਹਨ, ਪਰ ਇਹ ਅੰਦੋਲਨ ਇਸ ਕੰਮ ਲਈ ਨਹੀਂ ਹੈ। ਇਹ ਅੰਦੋਲਨ ਸਿਰਫ ਕਿਸਾਨੀ ਨੂੰ ਉਸ ਦੇ ਹੱਕ ਦਿਵਾਉਣ ਲਈ ਹੈ, ਜੋ ਇਸ ਅੰਦੋਲਨ ਨੂੰ ਸੱਜੇ-ਖੱਬੇ ਲਿਜਾਣ ਦਾ ਕੋਸ਼ਿਸ਼ ਕਰੇਗਾ, ਉਹ ਅੰਦੋਲਨ ਦਾ ਸਾਥੀ ਨਹੀਂ ਹੋ ਸਕਦਾ।

Yogedar YadavYogedar Yadav

ਇਸ ਲਈ ਜੋਸ਼ ਚੰਗੀ ਗੱਲ ਹੈ, ਪਰ ਜੇਕਰ ਜੋਸ਼ ਦੇ ਨਾਲ ਹੋਸ਼ ਨਹੀਂ ਤਾਂ ਇਹ ਅੰਦੋਲਨ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਲਾਲ ਕਿਲ੍ਹੇ 'ਤੇ ਜੋ ਕੁੱਝ ਵੀ ਹੋਇਆ, ਬਹੁਤ ਗਲਤ ਹੋਇਆ ਹੈ। ਅਸੀਂ ਇਸ ਦੀ ਨੈਤਿਕ ਜ਼ਿੰਮੇਵਾਰੀ ਲਈ ਹੈ, ਪਰ ਦਿੱਲੀ ਪੁਲਿਸ ਨੂੰ ਇਸ ਦੀ ਪ੍ਰਸਾਸਕੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਜਿੰਨਾਂ ਨੇ ਇਸ ਸੱਭ ਨੂੰ ਅੱਖੀ ਵੇਖਿਆ ਅਤੇ ਸੱਭ ਕੁੱਝ ਹੋਣ ਦਿੱਤਾ, ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮੈਂ ਦੋ ਘੋੜਿਆਂ 'ਤੇ ਸਵਾਰ ਨਾ ਹੁੰਦਿਆਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਸ ਅੰਦੋਲਨ ਨੂੰ ਸਿਰਫ ਕਿਸਾਨੀ ਅੰਦੋਲਨ ਹੀ ਰਹਿਣ ਦੇਣਾ ਚਾਹੀਦਾ ਹੈ। ਇਸੇ ਵਿਚ ਹੀ ਇਸ ਦੀ ਸਫਲਤਾ ਛੁਪੀ ਹੋਈ ਹੈ। ਇਸ ਨੂੰ ਹੋਰ ਪਾਸੇ ਲਿਜਾਣ ਨਾਲ ਇਸ ਦੇ ਬਿਖਰ ਜਾਣ ਦੇ ਖਤਰੇ ਵਧੇਰੇ ਹਨ ਜਿਸ ਤੋਂ ਬਚਣ ਦੀ ਲੋੜ ਹੈ। 

Location: India, Rajasthan, Ganganagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement