
ਨਿਤਿਆਨੰਦ ਰਾਏ ਖ਼ਾਸ ਮੌਕੇ 'ਤੇ ਫੋਰਸ ਦੇ ਬਹਾਦਰ ਅਧਿਕਾਰੀਆਂ ਅਤੇ ਸਿਪਾਹੀਆਂ ਨੂੰ ਵਧਾਈ ਦਿੱਤੀ
ਗੁਰੂਗਰਾਮ - ਅੱਜ ਦੇਸ਼ 'ਚ ਸੀਆਰਪੀਐਫ ਦੀ 82ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਪਰੇਡ ਵਿਚ ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਵੀ ਹਿੱਸਾ ਲਿਆ। ਉਹਨਾਂ ਨੇ ਇਸ ਖ਼ਾਸ ਮੌਕੇ 'ਤੇ ਫੋਰਸ ਦੇ ਬਹਾਦਰ ਅਧਿਕਾਰੀਆਂ ਅਤੇ ਸਿਪਾਹੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦੇਸ਼ ਜਾਣਦਾ ਹੈ ਕਿ ਤੁਹਾਡੀ ਕੁਰਬਾਨੀ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਦੀ ਹੈ।
Nityanand Rai
ਮੈਂ 2,200 ਤੋਂ ਵੱਧ ਸ਼ਹੀਦਾਂ ਨੂੰ ਸ਼ਰਧਾਂਜਲੀ ਪ੍ਰਦਾਨ ਕਰਦਾ ਹਾਂ। ਜਿਨ੍ਹਾਂ ਨੇ ਦੇਸ਼ ਦੀ ਸ਼ਾਨ ਦੇ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਨਿਤਿਆਨੰਦ ਰਾਏ ਨੇ ਕਿਹਾ ਕਿ ਸੰਘਰਸ਼ ਹੀ ਨਹੀਂ ਸਫ਼ਲਤਾ ਸੀਆਰਪੀਐੱਫ ਦਾ ਸੰਕਲਪ ਹੈ, ਜਿੱਤ ਸੀਆਰਪੀਐੱਫ ਦਾ ਟੀਚਾ ਹੈ। ਉਹਨਾਂ ਕਿਹਾ ਕਿ ਸਿਰਫ਼ ਤੁਹਾਡਾ ਇਤਿਹਾ ਸੰਘਰਸ਼ ਦਾ ਨਹੀਂ ਬਲਕਿ ਤੁਹਾਡਾ ਇਤਿਹਾਸ ਸਫ਼ਲਤਾ, ਜਿੱਤ ਦਾ ਹੈ।
CRPF 82nd Anniversary
ਜੰਮੂ-ਕਸ਼ਮੀਰ ਵਿਚ ਅਤਿਵਾਦ ਅਤੇ ਵੱਖਵਾਦ ਦੀ ਸਮੱਸਿਆ ਨਾਲ ਲੜਦਿਆਂ, ਤੁਸੀਂ ਅਤਿਵਾਦ ਅਤੇ ਵੱਖਵਾਦ ਨੂੰ ਬਹੁਤ ਹੱਦ ਤੱਕ ਖ਼ਤਮ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਸੀਆਰਪੀਐਫ ਦੇ ਡੀਜੀ ਨੇ ਦੱਸਿਆ ਕਿ ਸੀਆਰਪੀਐਫ ਦੇਸ਼ 'ਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ। ਡੀਜੀ ਨੇ ਦੱਸਿਆ ਕਿ ਅੱਜ ਫੋਰਸ ਕੋਲ 247 ਬਟਾਲੀਅਨ ਹਨ ਅਤੇ 3,25,000 ਦੀ ਸੰਖਿਆ ਫੋਰਸ ਨਾਲ ਸੀਆਰਪੀਐੱਫ ਵਿਸ਼ਵ ਦੀ ਸਭ ਤੋਂ ਵੱਡੀ ਪੁਲਿਸ ਫੋਰਸ ਹੈ।
CRPF 82nd Anniversary
ਦੇਸ਼ ਵਿਚ ਕਿਤੇ ਵੀ ਕਾਨੂੰਨ ਦੀ ਸਮੱਸਿਆ ਹੁੰਦੀ ਹੈ, ਚੋਣਾਂ ਜਾਂ ਕਿਸੇ ਹੋਰ ਕਿਸਮ ਦੀ ਡਿਊਟੀ ਹੋਵੇ ਤਾਂ ਸੀਆਰਪੀਐਫ ਦੀ ਲੋੜ ਪੈਂਦੀ ਹੈ ਅਤੇ ਸਭ ਤੋਂ ਪਹਿਲਾਂ ਸੂਬੇ ਵਲੋਂ ਸੀਆਰਪੀਐਫ ਦੀ ਹੀ ਮੰਗ ਕੀਤੀ ਜਾਂਦੀ ਹੈ।