
ਮਥੁਰਾ ਵਿਚ ਕਾਰਜਕਰਤਾਵਾਂ ਦੀ ਬਦਸਲੂਕੀ ਤੋਂ ਸੀ ਨਰਾਜ਼
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚਲਦੇ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਟੈਲੀਵਿਜ਼ਨ ਡਿਬੇਟਸ ਕਾਂਗਰਸ ਦੀ ਬੁਲਾਰਾ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਸ ਨੇ ਮਥੁਰਾ ਵਿਚ ਕਾਰਜਕਰਤਾਵਾਂ ਦੀ ਬਦਸਲੂਕੀ ਕਾਰਨ ਅਸਤੀਫ਼ਾ ਦਿੱਤਾ ਹੈ। ਉਸ ਨੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਕਾਂਗਰਸ ਵਿਚ ਖੂਨ ਪਸੀਨਾ ਵਹਾਉਣ ਵਾਲੇ ਦੀ ਬਜਾਏ ਦੋਸ਼ੀਆਂ ਨੂੰ ਪਹਿਲ ਦਿੱਤੇ ਜਾਣ ਤੋਂ ਉਹ ਬਹੁਤ ਦੁੱਖੀ ਹੈ।
Priyanka Chaturvedi
ਮੈਂ ਪਾਰਟੀ ਲਈ ਹਰ ਤਰ੍ਹਾਂ ਦੀ ਆਲੋਚਨਾ ਅਤੇ ਅਪਸ਼ਬਦ ਸੁਣੇ ਸੀ ਪਰ ਮੈਨੂੰ ਪਾਰਟੀ ਵਿਚ ਹੀ ਧਮਕੀਆਂ ਮਿਲ ਰਹੀਆਂ ਹਨ। ਧਮਕੀਆਂ ਦੇਣ ਵਾਲੇ ਲੋਕ ਬਚ ਗਏ ਹਨ ਉਹਨਾਂ ਦਾ ਬਿਨਾਂ ਕਿਸੇ ਕਾਰਵਾਈ ਦੇ ਬਚ ਜਾਣਾ ਚਿੰਤਾ ਵਿਸ਼ਾ ਹੈ। ਇਸ ਤੋਂ ਬਾਅਦ ਉਹਨਾਂ ਨੇ ਅਪਣੇ ਟਵਿਟਰ ਅਕਾਉਂਟ ਤੋਂ ਵੀ ਨਾਮ ਦੇ ਅਗਿਓਂ ਕਾਂਗਰਸ ਬੁਲਾਰਾ ਵੀ ਹਟਾ ਲਿਆ ਹੈ। ਪ੍ਰਿਅੰਕਾ ਨੇ ਅਪਣੇ ਟਵਿਟਰ ਅਕਾਉਂਟ ਤੋਂ ਇੱਕ ਫੋਟੋ ਨੂੰ ਰੀਟਵੀਟ ਕੀਤਾ ਸੀ।
Application
ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਨੁਸ਼ਾਸ਼ਨ ਸਮਿਤੀ ਵੱਲੋਂ ਜਾਰੀ ਇੱਕ ਪੱਤਰ ਵਿਚ ਲਿਖਿਆ ਗਿਆ ਸੀ ਕਿ ਮਥੁਰਾ ਵਿਚ ਰਾਫੇਲ ਡੀਲ 'ਤੇ ਹੋਈ ਗੱਲਬਾਤ ਦੌਰਾਨ ਗਲਤ ਵਿਵਹਾਰ ਲਈ ਪ੍ਰਿਅੰਕਾ ਚਤੁਰਵੇਦੀ ਦੀ ਸਿਫ਼ਾਰਿਸ਼ 'ਤੇ ਕੀਤੀ ਗਈ ਕਾਰਵਾਈ ਨੂੰ ਜਯੋਤੀਰਾਦਿਤਯ ਸਿੰਧਿਆ ਦੇ ਕਹਿਣ 'ਤੇ ਰੱਦ ਕਰ ਦਿੱਤਾ ਗਿਆ ਹੈ। ਨਾਲ ਹੀ ਕਾਰਜਕਰਤਾਵਾਂ ਤੋਂ ਉਮੀਦ ਜਤਾਈ ਗਈ ਕਿ ਭਵਿੱਖ ਵਿਚ ਉਹ ਅਜਿਹਾ ਕੋਈ ਕੰਮ ਨਾ ਕਰਨ।
I am absolutely overwhelmed and grateful with the love and support I have got across board from the nation in the past 3 days.
— Priyanka Chaturvedi (@priyankac19) April 19, 2019
I consider myself blessed with this immense outpouring of support. Thank you to all who have been a part of this journey. pic.twitter.com/WhUYYlwHLj
ਪ੍ਰਿਅੰਕਾ ਚਤੁਰਵੇਦੀ ਨੇ ਫਿਲਹਾਲ ਪਾਰਟੀ ਛੱਡਣ ਜਾਂ ਕੋਈ ਨਵੀਂ ਪਾਰਟੀ ਵਿਚ ਸ਼ਾਮਲ ਹੋਣ ਦਾ ਕਥਿਤ ਬਿਆਨ ਨਹੀਂ ਦਿੱਤਾ। ਨਾ ਹੀ ਕਾਂਗਰਸ ਨੇ ਉਹਨਾਂ ਦੀ ਪਾਰਟੀ ਛੱਡਣ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ਵਿਚ ਕਾਂਗਰਸ ਨੇ ਅਪਣੇ ਆਪ ਨੂੰ ਮਜ਼ਬੂਤ ਕਰਨ ਲਈ ਇਸ ਵਾਰ ਜਯੋਤੀਰਾਦਿਤਯ ਸਿੰਧਿਆ ਨੂੰ ਕਮਾਨ ਸੌਂਪੀ ਹੈ। ਸਿੰਧਿਆ ਦੇ ਹਿੱਸੇ ਵਿਚ ਉੱਤਰ ਪ੍ਰਦੇਸ਼ ਦੀਆਂ ਲਗਭਗ 38 ਸੀਟਾਂ ਹਨ। ਇਸ ਖੇਤਰ ਵਿਚ ਜਰਨਲ ਵੀਕੇ ਸਿੰਘ, ਹੇਮਾ ਮਾਲਿਨੀ ਸਮੇਤ ਕਈ ਵੱਡੇ ਆਗੂ ਸ਼ਾਮਲ ਹਨ।