
ਇਕ ਦਿਨ ਪਹਿਲਾਂ ਰਿਪੋਰਟ ਆਈ ਸੀ ਪਾਜ਼ੀਟਿਵ
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਸ਼ਨੀਵਾਰ ਨੂੰ ਦਿੱਲੀ ਵਿਚ ਸਭ ਤੋਂ ਛੋਟੇ ਮਰੀਜ ਡੇਢ ਮਹੀਨੇ ਦੇ ਮਾਸੂਮ ਦੀ ਮੌਤ ਹੋ ਗਈ। ਇਹ ਬੱਚਾ ਦਿੱਲੀ ਸਥਿਤੀ ਲੇਡੀ ਹਾਰਡਿੰਗ ਮੈਡੀਕਲ ਕਾਲਜ ਨਾਲ ਸਬੰਧਤ ਕਲਾਵਤੀ ਸਰਨ ਹਸਪਤਾਲ ਦੇ ਆਈਸੀਯੂ ਵਿਚ ਭਰਤੀ ਸੀ। ਇਕ ਦਿਨ ਪਹਿਲਾਂ ਹੀ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ।
File Photo
ਮਾਸੂਮ ਦੇ ਪਿਤਾ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਉੱਧਰ ਏਮਜ਼ ਵਿਚ ਵੀ ਇਕ ਨਰਸਿੰਗ ਅਧਿਕਾਰੀ ਅਤੇ ਉਹਨਾਂ ਦਾ 20 ਮਹੀਨੇ ਦਾ ਬੱਚਾ ਕੋਰੋਨਾ ਪੀੜਤ ਪਾਇਆ ਗਿਆ ਹੈ। ਹਸਪਤਾਲ ਵਿਚ ਹੀ ਭਰਤੀ 10 ਮਹੀਨੇ ਦਾ ਇਕ ਹੋਰ ਬੱਚਾ ਕੋਰੋਨਾ ਦੀ ਚਪੇਟ ਵਿਚ ਆ ਗਿਆ ਹੈ। ਦਰਅਸਲ ਸਭ ਤੋਂ ਪਹਿਲਾਂ ਪੀਡਿਆਟ੍ਰਿਕ ਆਈਸੀਯੂ ਵਿਚ ਕੰਮ ਕਰਨ ਵਾਲੇ ਇਕ ਡਾਕਟਰ ਇਸ ਦੀ ਚਪੇਟ ਵਿਚ ਆਏ ਸਨ।
File Photo
ਉਹਨਾਂ ਤੋਂ ਬਾਅਦ ਦੋ ਨਰਸਾਂ ਵਿਚ ਵੀ ਸੰਕਰਮਣ ਦੀ ਪੁਸ਼ਟੀ ਹੋਈ। ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਇਹਨਾਂ ਦੇ ਸੰਪਰਕ ਵਿਚ ਆਉਣ ਵਾਲੇ ਬੱਚਿਆਂ ਅਤੇ ਹੋਰ ਸਿਹਤ ਕਰਮਚਾਰੀਆਂ ਦੀ ਜਾਂਚ ਕਰਵਾਈ ਹੈ। ਇਹਨਾਂ ਵਿਚ ਕੁੱਲ 10 ਲੋਕਾਂ ਵਿਚ ਸੰਕਰਮਣ ਦੀ ਪੁਸ਼ਟੀ ਹੋਈ ਹੈ।
File Photo
ਆਈਸੀਯੂ ਵਿਚ ਕੋਰੋਨਾ ਸੰਕਰਮਣ ਫੈਲਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਆਈਸੀਯੂ ਨੂੰ ਬੰਦ ਕਰ ਕੇ ਸੈਨੀਟਾਈਜ਼ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਸ ਤੋਂ ਇਲ਼ਾਵਾ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਸਿਰਫ 8 ਦਿਨ ਦਾ ਬੱਚਾ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੈ। ਸ਼ਨੀਵਾਰ ਨੂੰ ਡਾਕਟਰ ਨੇ ਦੱਸਿਆ ਕਿ ਬੱਚੇ ਦੀ ਮਾਂ ਕੋਰੋਨਾ ਨੈਗੇਟਿਵ ਹੈ।
Photo
ਜ਼ਿਕਰਯੋਗ ਹੈ ਕਿ ਦੇਸ਼ ਵਿਚ ਆਏ ਦਿਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਚ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 488 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵ 14,792 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਭਾਰਤ ਤੋਂ ਇਲ਼ਾਵਾ ਦੁਨੀਆ ਭਰ ਦੇ ਹੋਰ ਦੇਸ਼ ਵੀ ਇਸ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ।