ਕੋਰੋਨਾ ਸੰਕਟ ਵਿਚਕਾਰ ਕੋਲਕਾਤਾ 'ਚ 350 ਨਰਸਾਂ ਨੇ ਛੱਡੀ ਨੌਕਰੀ
Published : May 19, 2020, 7:57 am IST
Updated : May 19, 2020, 7:57 am IST
SHARE ARTICLE
File Photo
File Photo

ਪੱਛਮੀ ਬੰਗਾਲ ਦਾ ਸਿਹਤ ਸੰਭਾਲ ਖੇਤਰ ਸੰਕਟ ਦੀ ਸਥਿਤੀ 'ਚ ਹੈ। ਨਿੱਜੀ ਹਸਪਤਾਲਾਂ ਦੀਆਂ 350 ਤੋਂ ਵੱਧ ਨਰਸਾਂ ਨੌਕਰੀ ਛੱਡ ਕੇ

ਕੋਲਕਾਤਾ, 18 ਮਈ : ਪੱਛਮੀ ਬੰਗਾਲ ਦਾ ਸਿਹਤ ਸੰਭਾਲ ਖੇਤਰ ਸੰਕਟ ਦੀ ਸਥਿਤੀ 'ਚ ਹੈ। ਨਿੱਜੀ ਹਸਪਤਾਲਾਂ ਦੀਆਂ 350 ਤੋਂ ਵੱਧ ਨਰਸਾਂ ਨੌਕਰੀ ਛੱਡ ਕੇ ਮਨੀਪੁਰ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਅਪਣੇ ਘਰਾਂ ਲਈ ਰਵਾਨਾ ਹੋ ਗਈਆਂ ਹਨ। ਇਸ ਦੇ ਨਾਲ ਹੀ ਹਸਪਤਾਲਾਂ ਨੇ ਹੁਣ ਫ਼ੈਸਲਾ ਲਿਆ ਹੈ ਕਿ ਉਹ ਸੀਮਤ ਗਿਣਤੀ 'ਚ ਮਰੀਜ਼ਾਂ ਦੀ ਭਰਤੀ ਕਰਨਗੇ ਤੇ ਮੌਜੂਦਾ ਕਰਮਚਾਰੀਆਂ ਨਾਲ ਸਲਾਹ-ਮਸ਼ਵਰਾ ਕਰਨਗੇ ਤਾਂ ਜੋ ਉਹ ਨੌਕਰੀ ਨਾ ਛੱਡਣ।
ਕੋਲਕਾਤਾ 'ਚ 17 ਨਿੱਜੀ ਮੈਡੀਕਲ ਸੰਸਥਾਵਾਂ ਦੀ ਇਕ ਸੰਸਥਾ ਐਸੋਸੀਏਸ਼ਨ ਆਫ਼ ਹਾਸਪਿਟਲਸ ਆਫ਼ ਈਸਟਨ ਇੰਡੀਆ (ਏ.ਆਈ.ਈ.ਈ.) ਨੇ ਸਮੱਸਿਆ ਦੇ ਸਬੰਧ ਵਿਚ ਮੁੱਖ ਸਕੱਤਰ ਰਾਜੀਵ ਸਿਨਹਾ ਨੂੰ ਇਕ ਪੱਤਰ ਲਿਖਿਆ ਹੈ।

ਨਿੱਜੀ ਹਸਪਤਾਲਾਂ ਦੇ ਸੂਤਰਾਂ ਨੇ ਦਸਿਆ ਕਿ 185 ਨਰਸਾਂ ਇਸ ਹਫ਼ਤੇ ਦੇ ਸ਼ੁਰੂ 'ਚ ਮਨੀਪੁਰ ਲਈ ਰਵਾਨਾ ਹੋਈਆਂ ਸਨ। ਸਨਿਚਰਵਾਰ ਨੂੰ ਕੁੱਲ 169 ਨਰਸਾਂ ਮਨੀਪੁਰ, ਤ੍ਰਿਪੁਰਾ, ਓਡੀਸ਼ਾ ਅਤੇ ਝਾਰਖੰਡ ਲਈ ਰਵਾਨਾ ਹੋਈਆਂ। ਏਆਈਐਚਈ ਦੇ ਪ੍ਰਧਾਨ ਪ੍ਰਦੀਪ ਲਾਲ ਮਹਿਤਾ ਨੇ ਅਪਣੇ ਪੱਤਰ ਵਿਚ ਕਿਹਾ ਕਿ ਸਾਨੂੰ ਉਨ੍ਹਾਂ ਦੇ ਜਾਣ ਦਾ ਸਹੀ ਕਾਰਨ ਪਤਾ ਨਹੀਂ ਹੈ ਪਰ ਜਿਹੜੀਆਂ ਨਰਸਾਂ ਅਜੇ ਵੀ ਇਥੇ ਹਨ, ਦਾ ਕਹਿਣਾ ਹੈ ਕਿ ਮਣੀਪੁਰ ਸਰਕਾਰ ਉਨ੍ਹਾਂ ਨੂੰ ਘਰ ਪਰਤਣ ਲਈ ਦਿਲ-ਖਿਚਵੇਂ ਪ੍ਰਸਤਾਵ ਦੇ ਰਹੀ ਹੈ।

ਬੀਰੇਨ ਨੇ ਵਾਪਸ ਬੁਲਾਉਣ ਦੇ ਦਾਅਵੇ ਨੂੰ ਨਕਾਰਿਆ, ਹਾਲਾਂਕਿ ਮਣੀਪੁਰ ਦੇ ਮੁੱਖ ਮੰਤਰੀ ਨੰਗਾਥੋਮਬਰਮ ਬੀਰੇਨ ਸਿੰਘ ਨੇ ਇਕ ਫ਼ੇਸਬੁੱਕ ਪੋਸਟ 'ਤੇ ਇਸ ਦਾਅਵੇ ਨੂੰ ਖ਼ਾਰਜ ਕਰ ਦਿਤਾ। ਉਨ੍ਹਾਂ ਕਿਹਾ ਕਿ ਸੂਬੇ ਨੇ ਅਜਿਹਾ ਕੋਈ ਸਲਾਹ-ਮਸ਼ਵਰਾ ਜਾਰੀ ਨਹੀਂ ਕੀਤਾ ਹੈ। ਅਸੀਂ ਕਿਸੇ ਨੂੰ ਵਾਪਸ ਜਾਣ ਲਈ ਨਹੀਂ ਕਹਿ ਰਹੇ, ਸਾਨੂੰ ਉਨ੍ਹਾਂ 'ਤੇ ਮਾਣ ਹੈ ਕਿ ਉਹ ਕੋਲਕਾਤਾ, ਦਿੱਲੀ ਅਤੇ ਚੇਨਈ 'ਚ ਮਰੀਜ਼ਾਂ ਦੀ ਸੇਵਾ ਕਰ ਰਹੀਆਂ ਹਨ। ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਦਸਿਆ ਸੀ ਕਿ ਅਸੀਂ ਉਨ੍ਹਾਂ ਨੂੰ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਮੁਆਵਜ਼ਾ ਅਤੇ ਇਨਾਮ ਦਿਆਂਗੇ।

ਉਨ੍ਹਾਂ ਕਿਹਾ ਕਿ ਜਿਥੇ ਨਰਸਾਂ ਅਤੇ ਡਾਕਟਰ ਕੰਮ ਕਰ ਰਹੇ ਹਨ, ਉਹ ਉਥੇ ਠੀਕ ਨਹੀਂ ਮਹਿਸੂਸ ਕਰਦੇ ਤਾਂ ਇਹ ਉਨ੍ਹਾਂ ਦਾ ਫ਼ੈਸਲਾ ਹੈ। ਮੈਂ ਉਨ੍ਹਾਂ ਨੂੰ ਉਥੇ ਰਹਿਣ ਲਈ ਮਜਬੂਰ ਨਹੀਂ ਕਰ ਸਕਦਾ। ਮਨੀਪੁਰ ਵਾਪਸ ਆਈ ਇਕ ਨਰਸ ਨੇ ਕਿਹਾ ਕਿ ਸੁਰੱਖਿਆ ਬਾਰੇ ਚਿੰਤਾ ਤੇ ਮਾਪਿਆਂ ਦਾ ਉਨ੍ਹਾਂ 'ਤੇ ਦਬਾਅ ਨੌਕਰੀ ਛੱਡਣ ਦੇ ਦੋ ਮੁੱਖ ਕਾਰਨ ਹੈ।  (ਏਜੰਸੀ)
 

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement