
ਦਫਤਰ ਵਿਚ ਕਰਮਚਾਰੀਆਂ ਵਿਚ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ...
ਨਵੀਂ ਦਿੱਲੀ: ਲਾਕਡਾਉਨ 4.0 ਨਵੇਂ ਨਿਯਮਾਂ ਨਾਲ ਦੇਸ਼ ਵਿਚ ਲਾਗੂ ਹੋ ਗਿਆ ਹੈ। ਹਾਲਾਂਕਿ ਬਹੁਤ ਸਾਰੀਆਂ ਗਤੀਵਿਧੀਆਂ 'ਤੇ ਅਜੇ ਵੀ ਪਾਬੰਦੀ ਹੈ, ਕੁਝ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਲਾਕਡਾਉਨ ਵਿੱਚ ਢਿੱਲ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ। ਉੱਥੇ ਹੀ ਦਫਤਰਾਂ ਅਤੇ ਕਾਰਜ ਸਥਾਨਾਂ ਲਈ ਜੋ ਖੁੱਲ੍ਹੇ ਹਨ, ਸਿਹਤ ਮੰਤਰਾਲੇ ਨੇ ਕੁਝ ਮਹੱਤਵਪੂਰਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
Office
ਦਫਤਰ ਵਿਚ ਕਰਮਚਾਰੀਆਂ ਵਿਚ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ ਅਤੇ ਬੈਠਣ ਦੀ ਵਿਵਸਥਾ ਸਮੇਤ ਬਹੁਤ ਸਾਰੀਆਂ ਚੀਜ਼ਾਂ ਲਈ 1 ਮੀਟਰ ਦੀ ਦੂਰੀ ਜ਼ਰੂਰੀ ਹੈ। ਮੂੰਹ ਨੂੰ ਮਾਸਕ ਜਾਂ ਕੱਪੜੇ ਨਾਲ ਢੱਕੋ। ਸਾਬਣ ਜਾਂ ਹੈਂਡ ਸੈਨਾਟਾਈਜ਼ਰ ਨਾਲ ਥੋੜੇ-ਥੋੜੇ ਸਮੇਂ ਬਾਅਦ ਹੱਥ ਸਾਫ਼ ਕਰੋ। ਬਿਮਾਰ ਹੋਣ ਤੇ ਇਸ ਦੀ ਸੂਚਨਾ ਲੋਕਲ ਪ੍ਰਸ਼ਾਸਨ ਨੂੰ ਦੇਣਾ ਲਾਜ਼ਮੀ ਹੈ। ਛਿੱਕਣ ਜਾਂ ਖੰਘਦੇ ਸਮੇਂ ਮੂੰਹ ਨੂੰ ਢੱਕਣਾ ਲਾਜ਼ਮੀ ਹੈ। ਦਫ਼ਤਰ ਜਾਂਦੇ ਸਮੇਂ ਸਾਵਧਾਨੀਆਂ ਵਰਤੋ।
Office
ਸਰਵਜਨਿਕ ਥਾਵਾਂ ਤੇ ਚੀਜਾਂ ਨੂੰ ਛੂਹਣ ਤੋਂ ਬਚੋ। ਜੇ ਕਿਸੇ ਦਫ਼ਤਰ ਵਿਚ ਕਿਸੇ ਨੂੰ ਕੋਰੋਨਾ ਵਾਇਰਸ ਹੁੰਦਾ ਹੈ ਤਾਂ ਪਿਛਲੇ 48 ਘੰਟਿਆਂ ਵਿਚ ਜਿੱਥੇ-ਜਿੱਥੇ ਉਹ ਵਿਅਕਤੀ ਗਿਆ ਹੋਵੇਗਾ ਉਸ ਨੂੰ ਕੀਟਾਣੂ-ਰਹਿਤ ਕਰਨਾ ਲਾਜ਼ਮੀ ਹੈ। ਕੀਟਾਣੂ-ਰਹਿਤ ਤੋਂ ਬਾਅਦ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਦਫ਼ਤਰ ਜਾਂ ਬਿਲਡਿੰਗ ਦੇ ਪੂਰੇ ਹਿੱਸੇ ਨੂੰ ਸੀਲ ਕਰਨ ਦੀ ਜ਼ਰੂਰਤ ਨਹੀਂ।
Office
ਕਿਸੇ ਆਫਿਸ ਜਾਂ ਬਿਲਡਿੰਗ ਵਿਚ ਕੋਰੋਨਾ ਦੇ ਕਈ ਕੇਸ ਆਉਣ ਦੀ ਸੂਰਤ ਵਿਚ ਪੂਰੇ ਦਫ਼ਤਰ ਨੂੰ 48 ਘੰਟਿਆਂ ਲਈ ਸੀਲ ਕੀਤਾ ਜਾਵੇਗਾ। ਜਦੋਂ ਤਕ ਉਸ ਆਫਿਸ ਨੂੰ ਕੀਟਾਣੂ-ਰਹਿਤ ਕਰ ਕੇ ਸੁਰੱਖਿਅਤ ਐਲਾਨਿਆ ਨਹੀਂ ਜਾਂਦਾ ਉਦੋਂ ਤਕ ਸਾਰਿਆਂ ਨੂੰ ਘਰ ਤੋਂ ਕੰਮ ਕਰਨਾ ਪਵੇਗਾ। ਦਸ ਦਈਏ ਕਿ ਮੀਡੀਆ ਕੰਪਨੀ ਜ਼ੀ ਨਿਊਜ਼ ਦਾ ਨੋਇਡਾ ਸਥਿਤ ਦਫਤਰ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕਾ ਹੈ।
Office
ਇੱਥੇ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪੂਰੀ ਬਿਲਡਿੰਗ ਨੂੰ ਖਾਲੀ ਕਰਾ ਦਿੱਤਾ ਗਿਆ ਹੈ। ਕੰਪਨੀ ਵੱਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਸ ਸਮੇਂ ਪੂਰਾ ਸੈਟਅਪ ਕੰਪਨੀ ਦੀ ਦੂਜੀ ਇਮਾਰਤ ਵਿਚ ਕੀਤਾ ਗਿਆ ਹੈ।
Office work
ਜ਼ੀ ਨਿਊਜ਼ ਵੱਲੋਂ ਦੱਸਿਆ ਗਿਆ ਕਿ ਸਭ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੰਪਨੀ ਦੇ ਇਕ ਕਰਮਚਾਰੀ ਦਾ ਕੋਰੋਨਾ ਟੈਸਟ ਪਾਜ਼ਟਿਵ ਆਇਆ ਸੀ, ਜਿਸ ਤੋਂ ਬਾਅਦ ਉੱਥੇ ਕੰਮ ਕਰਨ ਵਾਲੇ ਸਾਰੇ ਲੋਕਾਂ ਦੀ ਟੈਸਟਿੰਗ ਸ਼ੁਰੂ ਕੀਤੀ ਗਈ। ਇਸ ਟੈਸਟਿੰਗ ਤੋਂ ਬਾਅਦ 28 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਹਨਾਂ ਵਿਚ ਜ਼ਿਆਦਾਤਰ ਕਰਮਚਾਰੀਆਂ ਵਿਚ ਕੋਈ ਵੀ ਲ਼ੱਛਣ ਨਹੀਂ ਪਾਇਆ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।