
ਹੋਵੇਗੀ ਸੁਣਵਾਈ?
ਨਵੀਂ ਦਿੱਲੀ: ਸਿੱਖ ਆਟੋ ਰਿਕਸ਼ਾ ਡਰਾਈਵਰ ਅਤੇ ਉਸ ਦੇ ਪੁੱਤਰ ਨਾਲ ਹੋਈ ਪੁਲਿਸ ਦੀ ਲੜਾਈ ਅਤੇ ਮਾਰਕੁੱਟ ਦੇ ਮਾਮਲੇ ਵਿਚ ਇਕ ਹੋਰ ਪਟੀਸ਼ਨ ਦਰਜ ਕੀਤੀ ਗਈ ਹੈ। ਦਿੱਲੀ ਹਾਈਕੋਰਟ ਵਿਚ ਦਾਖਲ ਇਸ ਪਟੀਸ਼ਨ ਵਿਚ ਇਸ ਮਾਮਲੇ ਦੀ ਸੁਤੰਤਰ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ। ਇਕ ਕਾਰੋਬਾਰੀ ਨੇ ਪਟੀਸ਼ਨ ਦਰਜ ਕਰ ਕੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਹਾਲਾਂਕਿ ਇਸ ਪਟੀਸ਼ਨ ਨੂੰ ਹੁਣ ਤੱਕ ਸਵੀਕਾਰ ਨਹੀਂ ਕੀਤਾ ਗਿਆ।
Delhi
ਦਿੱਲੀ ਦੇ ਮੁਖਰਜੀ ਨਗਰ ਵਿਚ ਤਿੰਨ ਦਿਨ ਪਹਿਲਾਂ ਇਕ ਟੈਂਪੂ ਚਾਲਕ ਅਤੇ ਪੁਲਿਸ ਦੇ ਐਮਰਜੈਂਸੀ ਰਿਸਪਾਂਸ ਵਹੀਕਲ ਵਿਚ ਟੱਕਰ ਹੋ ਗਈ ਸੀ। ਇਸ ’ਤੇ ਪੁਲਿਸ ਕਰਮੀਆਂ ਅਤੇ ਆਟੋ ਚਾਲਕ ਵਿਚ ਵਿਵਾਦ ਹੋ ਗਿਆ। ਪੁਲਿਸ ਦਾ ਆਰੋਪ ਹੈ ਕਿ ਲੜਾਈ ਵਧਣ ’ਤੇ ਆਟੋ ਡਰਾਈਵਰ ਨੇ ਤਲਵਾਰ ਕੱਢ ਲਈ ਅਤੇ ਉਹਨਾਂ ’ਤੇ ਹਮਲਾ ਕਰ ਦਿੱਤਾ। ਇਸ ਵਿਚ ਇਕ ਏਐਸਆਈ ਦੇ ਸਿਰ ’ਤੇ ਸੱਟ ਲੱਗ ਗਈ।
ਜਦੋਂ ਪੁਲਿਸ ਨੇ ਚਾਲਕ ਨੂੰ ਸੋਟੀਆਂ ਨਾਲ ਕੁੱਟਿਆ ਤਾਂ ਡਰਾਈਵਰ ਦੇ ਪੁੱਤਰ ਨੇ ਇਕ ਪੁਲਿਸ ਕਰਮਚਾਰੀ ’ਤੇ ਆਟੋ ਚੜ੍ਹਾ ਦਿੱਤਾ। ਇਸ ਨਾਲ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਕਈ ਪੁਲਿਸ ਕਰਮਚਾਰੀਆਂ ਨੇ ਉਹਨਾਂ ਦੋਵਾਂ ਪਿਓ-ਪੁੱਤਰ ਨੂੰ ਬਹੁਤ ਕੁੱਟਿਆ। ਇਸ ਵੀਡੀਉ ਨੂੰ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕੀਤਾ ਗਿਆ ਹੈ। ਇਸ ਤੋਂ ਬਾਅਦ ਹਜ਼ਾਰਾਂ ਸਿੱਖਾਂ ਨੇ ਮੁਖਰਜੀ ਨਗਰ ਦੇ ਥਾਣੇ ਨੂੰ ਘੇਰਾ ਪਾ ਲਿਆ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਲੜਾਈ ਵੀ ਹੋਈ। ਇਸ ਮਾਮਲੇ ਵਿਚ ਕੁੱਝ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ। ਪਰ ਇਸ ਤੋਂ ਬਾਅਦ ਵੀ ਪ੍ਰਦਰਸ਼ਨ ਜਾਰੀ ਹੈ।