ਮਾਸਕ ਪਹਿਨਣ ਨਾਲ ਕਾਫ਼ੀ ਹੱਦ ਤਕ ਘੱਟ ਜਾਂਦੈ ਇਨਫੈਕਸ਼ਨ ਦਾ ਖ਼ਤਰਾ!
Published : Jun 19, 2020, 7:34 pm IST
Updated : Jun 19, 2020, 7:34 pm IST
SHARE ARTICLE
masks
masks

ਅਧਿਐਨ ਮੁਤਾਬਕ ਵਾਇਰਸ ਨੂੰ ਫ਼ੈਲਣ ਤੋਂ ਰੋਕਦਾ ਹੈ ਵਾਇਰਸ

ਚੰਡੀਗੜ੍ਹ : ਡਾਕਟਰੀ ਕਿੱਤੇ ਵਿਚ ਮਾਸਕ ਪਹਿਨਣ ਦੀ ਖ਼ਾਸ ਮਹੱਤਤਾ ਹੈ। ਕਰੋਨਾ ਵਾਇਰਸ ਦੇ ਫ਼ੈਲਣ ਤੋਂ ਬਾਅਦ ਇਸ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਇਸੇ ਦੌਰਾਨ ਆਮ ਲੋਕਾਂ ਲਈ ਇਸ ਦੀ ਵਰਤੋਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੁੰਦੇ ਰਹੇ ਹਨ। ਇੱਥੋਂ ਤਕ ਕਿ ਚੀਨ ਦੇ ਵੁਹਾਨ ਸੂਬੇ ਤੋਂ ਕਰੋਨਾ ਵਾਇਰਸ ਦੇ ਸ਼ੁਰੂਆਤ ਹੋਣ ਤੋਂ ਬਾਅਦ ਕੁਝ ਸਮੇਂ ਤਕ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਵੀ ਆਮ ਜਨਤਾ ਦੇ ਮਾਸਕ ਪਾਉਣ ਦਾ ਵਿਰੋਧ ਕੀਤਾ ਸੀ। ਉਸ ਸਮੇਂ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਡਾ. ਮਿਸ਼ੇਲ ਰਿਆਨ ਨੇ ਕਿਹਾ ਸੀ ਕਿ ਮਾਸਕ ਜ਼ਰੂਰੀ ਤੌਰ 'ਤੇ ਤੁਹਾਡਾ ਬਚਾਅ ਨਹੀਂ ਕਰਦਾ।

MaskMask

ਇੰਗਲੈਂਡ ਦੇ ਮਾਹਿਰਾਂ ਨੇ ਵੀ ਕੁਝ ਅਜਿਹੇ ਹੀ ਵਿਚਾਰ ਰੱਖੇ ਸਨ। ਪਰ ਹੁਣ ਬਹੁਤ ਕੁੱਝ ਬਦਲ ਚੁੱਕਾ ਹੈ। ਹੁਣ ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਨੇ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਲੋਕਾਂ ਨੂੰ ਭੀੜ-ਭਾੜ ਵਾਲੇ ਥਾਵਾਂ 'ਤੇ ਮਾਸਕ ਪਹਿਨਣ ਲਈ ਪ੍ਰੇਰਿਤ ਕਰਨ। ਇੱਥੋਂ ਤਕ ਕਿ ਹੁਣ ਜਿਹੜੀਆਂ ਥਾਵਾਂ ਜਿੱਥੇ ਸਰੀਰਕ ਦੂਰੀ ਰੱਖਣਾ ਮੁਸ਼ਕਲ ਹੋਵੇ, ਉਥੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਮਾਸਕ ਸਭ ਤੋਂ ਅਹਿਮ ਹਥਿਆਰ ਬਣ ਚੁੱਕਿਆ ਹੈ। ਕਈ ਅਧਿਐਨਾਂ ਨੇ ਇਸ 'ਤੇ ਮੋਹਰ ਲਗਾਈ ਹੈ।

Mask Mask

ਮਈ ਦੇ ਸ਼ੁਰੂਆਤ 'ਚ ਅਮਰੀਕਾ 'ਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਜਾਪਾਨ ਦੇ ਮੁਕਾਬਲੇ 50 ਗੁਣਾ ਵੱਧ ਸੀ, ਜਦਕਿ ਜਾਪਾਨ 'ਚ ਸਬ-ਵੇਅ ਤੇ ਕਾਰੋਬਾਰ ਫਿਰ ਤੋਂ ਸ਼ੁਰੂ ਕਰ ਦਿਤਾ ਗਿਆ ਸੀ। ਹੁਣ ਸਵਾਲ ਕੀਤਾ ਜਾ ਰਿਹਾ ਹੈ ਕਿ ਕੀ ਇਹ ਸਿਰਫ਼ ਇਸ ਲਈ ਸੀ ਕਿਉਂਕਿ ਜਾਪਾਨੀ ਮਾਸਕ ਪਾਉਂਦੇ ਹਨ। ਹਾਲ ਦੇ ਦਿਨਾਂ 'ਚ ਕਈ ਅਧਿਐਨ ਦੱਸਦੇ ਹਨ ਕਿ ਮਾਸਕ ਅਸਲ 'ਚ ਵਾਇਰਸ ਨੂੰ ਫੈਲਣ ਤੋਂ ਰੋਕਦੇ ਹਨ।

Mask Mask

ਅਮਰੀਕਾ ਦੇ ਕੰਪਿਊਟਰ ਵਿਗਿਆਨੀ ਡੀ ਕਾਈ ਵਲੋਂ ਪ੍ਰਕਾਸ਼ਤ ਕੀਤੇ ਗਏ ਇਕ ਅਧਿਐਨ ਪੱਤਰ ਮੁਤਾਬਕ ਜੇਕਰ 80 ਫ਼ੀਸਦੀ ਲੋਕ ਮਾਸਕ ਪਾਉਂਦੇ ਹਨ, ਤਾਂ ਇਨਫੈਕਸ਼ਨ ਦੀ ਗਿਣਤੀ ਕਰੀਬ 92 ਫ਼ੀਸਦੀ ਡਿੱਗ ਜਾਵੇਗੀ। ਪਰ ਜੇਕਰ ਸਿਰਫ਼ 30-40 ਫ਼ੀਸਦੀ ਲੋਕ ਮਾਸਕ ਪਾਉਂਦੇ ਹਨ ਤਾਂ ਇਸ ਦਾ ਕੋਈ ਵਧੇਰੇ ਲਾਭਕਾਰੀ ਅਸਰ ਦੇਖਣ ਨੂੰ ਨਹੀਂ ਮਿਲੇਗਾ। ਕੈਂਬਿਰਜ਼ ਯੂਨੀਵਰਸਿਟੀ ਦੇ ਅਧਿਐਨ ਮੁਤਾਬਕ ਜੇਕਰ ਕੋਈ ਘਰੋਂ ਬਾਹਰ ਮਾਸਕ ਪਹਿਣਦਾ ਹੈ ਤਾਂ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਚਿਆ ਜਾ ਸਕਦਾ ਹੈ।

Mask  Mask

ਇਸ ਦਾ ਮਤਲਬ ਹੈ ਕਿ ਲਾਕਡਾਊਨ ਦਾ ਦੂਜਾ ਦੌਰ ਜ਼ਰੂਰੀ ਨਹੀਂ ਹੈ। ਜ਼ਿੰਦਗੀ ਤੇ ਰੋਜ਼ੀ-ਰੋਟੀ ਦੋਵੇਂ ਬਚ ਜਾਣਗੇ। ਅਧਿਐਨ ਮੁਤਾਬਕ ਅੱਧੀ ਅਬਾਦੀ ਵੀ ਮਾਸਕ ਪਾਏ ਤਾਂ ਕੈਂਬਿਰਜ ਅਧਿਐਨ ਮੁਤਾਬਕ ਇਨਫੈਕਸ਼ਨ ਦੀ ਦਰ ਨੂੰ ਮੱਠਾ ਕੀਤਾ ਜਾ ਸਕਦਾ ਹੈ। ਆਯੋਵਾ ਯੂਨੀਵਰਸਿਟੀ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਮਾਸਕ ਕਾਰਨ ਖੰਘ ਤੋਂ ਪੈਦਾ ਹੋਣ ਵਾਲੀਆਂ 90 ਫ਼ੀਸਦੀ ਬੂੰਦਾਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਮਾਸਕ ਦੇ ਹੋਰ ਵੀ ਕਈ ਫ਼ਾਇਦੇ ਹਨ। ਇਹ ਸਾਹ ਦੀਆਂ ਬੂੰਦਾਂ ਨੂੰ ਆਪਣੀਆਂ ਅੱਖਾਂ ਤਕ ਪਹੁੰਚਣ ਤੋਂ ਰੋਕਦੇ ਹਨ। ਇਹ ਯਕੀਨੀ ਬਣਾਉਂਦਾ ਹੈ ਕਿ ਤੁਸੀਂ ਹੱਥਾਂ ਨਾਲ ਆਪਣਾ ਚਿਹਰਾ ਨਹੀਂ ਛੂਹ ਸਕਦੇ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਇਨਫੈਕਟਿਡ ਹੋ, ਤਾਂ ਇਕ ਮਾਸਕ ਤੁਹਾਡੇ ਸਾਹ ਦੀਆਂ ਬੂੰਦਾਂ ਨੂੰ ਬਾਹਰ ਨਿਕਲਣ ਤੋਂ ਰੋਕਣ 'ਚ ਸਹਾਈ ਹੋ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement