
ਪੁਲਿਸ ਨੇ ਸਪਾ ਨੇਤਾ ਉਮੇਦ ਪਹਿਲਵਾਨ (SP leader Umed Pehlwan arrested) ਨੂੰ ਗ੍ਰਿਫ਼ਤਾਰ ਕੀਤਾ ਹੈ।
ਨਵੀਂ ਦਿੱਲੀ: ਗਾਜ਼ੀਆਬਾਦ ਵਿਚ ਮੁਸਲਿਮ ਬਜ਼ੁਰਗ ਨਾਲ ਕੁੱਟਮਾਰ (Ghaziabad assault case) ਦੇ ਮਾਮਲੇ ਵਿਚ ਪੁਲਿਸ ਨੇ ਸਪਾ ਨੇਤਾ ਉਮੇਦ ਪਹਿਲਵਾਨ (SP leader Umed Pehlwan arrested) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸ ਨੂੰ ਦਿੱਲੀ ਦੇ ਲੋਕਨਾਇਕ ਜੈਪ੍ਰਕਾਸ਼ ਹਸਪਤਾਲ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ। ਸਪਾ ਨੇਤਾ ਦੀ ਗ੍ਰਿਫ਼ਤਾਰੀ ਲਈ ਗਾਜ਼ੀਆਬਾਦ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।
UP Police arrests SP leader Umed Pehlwan
ਹੋਰ ਪੜ੍ਹੋ: ਕੇਜਰੀਵਾਲ ਸਰਕਾਰ ਦਾ ਐਲਾਨ: ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦੇਵੇਗੀ ਦਿੱਲੀ ਸਰਕਾਰ
ਗ੍ਰਿਫ਼ਤਾਰੀ ਤੋਂ ਬਾਅਦ ਕ੍ਰਾਈਮ ਬ੍ਰਾਂਚ ਤੇ ਲੋਨੀ ਬਾਰਡਰ ਥਾਣੇ ਦੀ ਪੁਲਿਸ ਟੀਮ ਉਸ ਨੂੰ ਗਾਜ਼ੀਆਬਾਦ (Ghaziabad incident) ਲਿਆ ਰਹੀ ਹੈ। ਇਸ ਮਾਮਲੇ ਵਿਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ 8 ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ। ਉਮੇਦ ਪਹਿਲਵਾਨ ਗਾਜ਼ੀਆਬਾਦ ਦੇ ਸਥਾਨਕ ਨੇਤਾ ਹਨ। ਉਹਨਾਂ ’ਤੇ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਭਾਈਚਾਰਿਆਂ ਵਿਚ ਨਫ਼ਰਤ ਫੈਲਾਉਣ ਦੇ ਆਰੋਪ ਹਨ। ਉਮੇਦ ਪਹਿਲਵਾਨ ਹੀ ਸਭ ਤੋਂ ਪਹਿਲਾਂ ਇਹ ਮਾਮਲਾ ਮੀਡੀਆ ਸਾਹਮਣੇ ਲੈ ਕੇ ਆਏ ਸੀ।
UP Police arrests SP leader Umed Pehlwan
ਹੋਰ ਪੜ੍ਹੋ: ਭਾਰਤੀ-ਅਮਰੀਕੀ ਸੁਮਿਤਾ ਮਿੱਤਰਾ ਨੇ 'European Inventor Awards 2021' ਕੀਤਾ ਆਪਣੇ ਨਾਮ
ਲੋਨੀ ਬਾਰਡਰ ਥਾਣੇ ਦੇ ਸਬ ਇੰਸਪੈਕਟਰ ਨਰੇਸ਼ ਸਿੰਘ ਨੇ ਉਮੇਦ ਪਹਿਲਵਾਨ ਖਿਲਾਫ਼ 16 ਜੂਨ ਨੂੰ ਆਈਪੀਸੀ ਦੀ ਧਾਰਾ 295ਏ, 153ਏ, 504, 505 ਤੇ 67 ਤਹਿਤ ਕੇਸ ਦਰਜ ਕੀਤਾ ਸੀ। ਮਾਮਲੇ ਵਿਚ ਪੁਲਿਸ ਨੇ ਟਵਿਟਰ, ਕਈ ਪੱਤਰਕਾਰਾਂ ਤੇ ਕਾਂਗਰਸ ਨੇਤਾਵਾਂ ਸਮੇਤ ਕਈ ਲੋਕਾਂ ਖਿਲਾਫ਼ ਕੇਸ ਵੀ ਦਰਜ ਕੀਤਾ ਹੈ। ਸਾਰਿਆਂ ’ਤੇ ‘ਫਿਰਕੂ ਭਾਵਨਾਵਾਂ ਭੜਕਾਉਣਾ’ ਦੇ ਆਰੋਪ ਹਨ।
ਹੋਰ ਪੜ੍ਹੋ: ਕੇਂਦਰ ਦੀ ਸੂਬਿਆਂ ਨੂੰ ਹਦਾਇਤ, ‘ਲਾਕਡਾਊਨ ਖੋਲ੍ਹਣ ਵਿਚ ਲਾਪਰਵਾਹੀ ਨਾ ਵਰਤੀ ਜਾਵੇ’