
ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਆਰਥਕ ਮਦਦ ਦੇਣ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ (Arvind Kejriwal) ਦੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੀ ਆਰਥਕ ਮਦਦ (Delhi govt announces ex-gratia) ਦੇਣ ਦਾ ਐਲਾਨ ਕੀਤਾ ਹੈ। ਡਿਊਟੀ ਕਰਦਿਆਂ ਜਾਨ ਗਵਾਉਣ ਵਾਲੇ (Ex-gratia for families of martyrs) ਛੇ ਫੌਜੀ, ਪੁਲਿਸ ਕਰਮਚਾਰੀ ਅਤੇ ਸਿਵਲ ਡਿਫੈਂਸ ਦੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
Manish Sisodia
ਹੋਰ ਪੜ੍ਹੋ: ਭਾਰਤੀ-ਅਮਰੀਕੀ ਸੁਮਿਤਾ ਮਿੱਤਰਾ ਨੇ 'European Inventor Awards 2021' ਕੀਤਾ ਆਪਣੇ ਨਾਮ
ਇਹ ਐਲਾਨ ਦਿੱਲੀ ਦੇ ਉੱਪ ਮੁੱਖ ਮਨੀਸ਼ ਸਿਸੋਦੀਆ (Delhi deputy chief minister Manish Sisodia) ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ ਹੈ। ਜਿਹੜੇ 6 ਪਰਿਵਾਰਾਂ ਨੂੰ ਆਰਥਕ ਮਦਦ ਦਿੱਤੀ ਜਾ ਰਹੀ ਹੈ, ਉਹਨਾਂ ਵਿਚ 3 ਹਵਾਈ ਫੌਜ, 2 ਦਿੱਲੀ ਪੁਲਿਸ ਅਤੇ ਇਕ ਸਿਵਲ ਡਿਫੈਂਸ ਦਾ ਜਵਾਨ ਹੈ।
Tweet
ਇਹ ਵੀ ਪੜ੍ਹੋ: ਭਾਰਤੀ ਮੂਲ ਦਾ 'ਜੱਜ' ਦੇਵੇਗਾ ਕੈਨੇਡਾ ਦੀ ਸੁਪਰੀਮ ਕੋਰਟ 'ਚ ਸੇਵਾਵਾਂ, ਟਰੂਡੋ ਨੇ ਵੀ ਜਤਾਈ ਖ਼ੁਸ਼ੀ
ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ, '' ਦਿੱਲੀ ਸਰਕਾਰ ਨੇ ਅੱਜ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ ਇਕ ਕਰੋੜ ਰੁਪਏ ਦੀ ਸਹਾਇਤਾ ਸਨਮਾਨ ਰਾਸ਼ੀ ਦੇਣ ਦਾ ਫੈਸਲਾ ਲਿਆ। ਇਸ ਵਿਚ 3 ਹਵਾਈ ਫੌਜ, 2 ਦਿੱਲੀ ਪੁਲਿਸ ਅਤੇ ਇਕ ਜਵਾਨ ਸਿਵਲ ਡਿਫੈਂਸ ਤੋਂ ਸੀ। ਕੇਜਰੀਵਾਲ ਸਰਕਾਰ ਅਪਣੇ ਬਹਾਦਰ ਸੈਨਿਕਾਂ ਦੀ ਸ਼ਹਾਦਤ ਨੂੰ ਨਮਨ ਕਰਦੀ ਹੈ।”
Arvind kejriwal
ਹੋਰ ਪੜ੍ਹੋ: ਕੇਂਦਰ ਦੀ ਸੂਬਿਆਂ ਨੂੰ ਹਦਾਇਤ, ‘ਲਾਕਡਾਊਨ ਖੋਲ੍ਹਣ ਵਿਚ ਲਾਪਰਵਾਹੀ ਨਾ ਵਰਤੀ ਜਾਵੇ’
ਸ਼ਹੀਦਾਂ ਦੇ ਨਾਮ
- ਸੰਕੇਤ ਕੌਸ਼ਿਕ, ਦਿੱਲੀ ਪੁਲਿਸ
- ਰਾਜੇਸ਼ ਕੁਮਾਰ, ਏਅਰਫੋਰਸ
- ਸੁਨੀਤ ਮੋਹੰਤੀ, ਏਅਰਫੋਰਸ
- ਮੀਤ ਕੁਮਾਰ, ਏਅਰਫੋਰਸ
- ਵਿਕਾਸ ਕੁਮਾਰ, ਦਿੱਲੀ ਪੁਲਿਸ
- ਪ੍ਰਵੇਸ਼ ਕੁਮਾਰ, ਸਿਵਲ ਡਿਫੈਂਸ