
ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਉਸ ਦੇ ਬੇਟੇ ਕਾਰਤੀ ਵਿਰੁਧ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਹੈ.......
ਨਵੀਂ ਦਿੱਲੀ : ਸੀਬੀਆਈ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਉਸ ਦੇ ਬੇਟੇ ਕਾਰਤੀ ਵਿਰੁਧ ਪੂਰਕ ਦੋਸ਼ ਪੱਤਰ ਦਾਖ਼ਲ ਕੀਤਾ ਹੈ ਅਤੇ ਉਨ੍ਹਾਂ ਨੂੰ ਏਅਰਸੈਲ ਮੈਕਸਿਸ ਸੌਦੇ ਦੇ ਮਾਮਲੇ ਵਿਚ ਮੁਲਜ਼ਮ ਬਣਾਇਆ ਗਿਆ ਹੈ। ਦੋਸ਼ ਪੱਤਰ ਵਿਸ਼ੇਸ਼ ਸੀਬੀਆਈ ਜੱਜ ਓਪੀ ਸੈਣੀ ਦੀ ਅਦਾਲਤ ਵਿਚ ਦਾਖ਼ਲ ਕੀਤਾ ਗਿਆ। ਉਹ 31 ਜੁਲਾਈ ਨੂੰ ਦੋਸ਼ ਪੱਤਰ ਬਾਰੇ ਵਿਚਾਰ ਕਰਨਗੇ।
P. Chidambaram
3500 ਕਰੋੜ ਰੁਪਏ ਦੇ ਸੌਦੇ ਅਤੇ 305 ਕਰੋੜ ਰੁਪਏ ਦੇ ਆਈਐਨਐਕਸ ਮੀਡੀਆ ਮਾਮਲੇ ਵਿਚ ਜਾਂਚ ਏਜੰਸੀਆਂ ਕਾਂਗਰਸ ਦੇ ਸੀਨੀਅਰ ਨੇਤਾ ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਹਨ। ਯੂਪੀਏ ਸਰਕਾਰ ਵਿਚ ਚਿਦੰਬਰਮ ਦੇ ਵਿੱਤ ਮੰਤਰੀ ਹੁੰਦਿਆਂ ਦੋਹਾਂ ਕੰਪਨੀਆਂ ਨੂੰ ਵਿਦੇਸ਼ ਨਿਵੇਸ਼ ਬੋਰਡ ਨੇ ਪ੍ਰਵਾਨਗੀ ਦਿਤੀ ਸੀ ਜਿਸ ਵਿਚ ਕਥਿਤ ਹੇਰਾਫੇਰੀ ਦਾ ਪਤਾ ਲੱਗਾ ਸੀ। (ਏਜੰਸੀ)