
ਏਅਰਸੈਲ ਮੈਕਸਿਸ ਕੇਸ ਵਿਚ ਸੀਬੀਆਈ ਨੇ ਵੀਰਵਾਰ ਨੂੰ ਇਕ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ...
ਨਵੀਂ ਦਿੱਲੀ : ਏਅਰਸੈਲ ਮੈਕਸਿਸ ਕੇਸ ਵਿਚ ਸੀਬੀਆਈ ਨੇ ਵੀਰਵਾਰ ਨੂੰ ਇਕ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ਵਿਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਦਾ ਨਾਮ ਸ਼ਾਮਲ ਹੈ। ਸੀਬੀਆਈ ਨੇ ਚਿਦੰਬਰਮ ਦੇ ਨਾਲ-ਨਾਲ ਇਸ ਚਾਰਜਸ਼ੀਟ ਵਿਚ 17 ਹੋਰ ਲੋਕਾਂ ਦਾ ਨਾਮ ਸ਼ਾਮਲ ਕੀਤਾ ਹੈ। ਇਨ੍ਹਾਂ 17 ਨਾਵਾਂ ਵਿਚ ਸੇਵਾਮੁਕਤ ਅਤੇ ਮੌਜੂਦ ਅਧਿਕਾਰੀਆਂ ਦੇ ਨਾਮ ਵੀ ਹਨ।
P Chidambaram and Karti Chidambramਸੀਬੀਆਈ ਨੇ ਇਸ ਚਾਰਜਸ਼ੀਟ ਵਿਚ ਕਿਹਾ ਹੈ ਕਿ ਵਿਦੇਸ਼ ਨਿਵੇਸ਼ ਪ੍ਰੋਉਤਸ਼ਾਹਨ ਬੋਰਡ ਦੇ ਕਲੀਅਰੈਂਸ ਨਾਲ ਸਬੰਧਤ ਪੈਸਿਆਂ ਦੇ ਦੋ ਵਾਰ ਲੈਣ-ਦੇਣ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਦਸ ਦਈਏ ਕਿ ਸੀਬੀਆਈ ਦੀ ਇਸ ਨਵੀਂ ਚਾਰਜਸ਼ੀਟ ਵਿਚ ਪੀ ਚਿਦੰਬਰਮ ਦਾ ਨਾਮ ਦੋਸ਼ੀ ਦੇ ਰੂਪ ਵਿਚ ਸ਼ਾਮਲ ਹੈ। ਪਟਿਆਲਾ ਹਾਊਸ ਕੋਰਟ ਇਸ ਮਾਮਲੇ ਵਿਚ 31 ਜੁਲਾਈ ਨੂੰ ਸੁਣਵਾਈ ਕਰੇਗਾ।
Karti Chidambramਦੋਸ਼ ਪੱਤਰ ਵਿਸ਼ੇਸ਼ ਸੀਬੀਆਈ ਜੱਜ ਓਪੀ ਸੈਣੀ ਦੀ ਅਦਾਲਤ ਵਿਚ ਦਾਇਰ ਕੀਤਾ ਗਿਆ ਹੈ। 3500 ਕਰੋੜ ਰੁਪਏ ਦੇ ਏਅਰਸੈਲ-ਮੈਕਸਿਸ ਸੌਦੇ ਅਤੇ 305 ਕਰੋੜ ਰੁਪਏ ਦੇ ਆਈਐਨਐਕਸ ਮੀਡੀਆ ਮਾਮਲੇ ਵਿਚ ਜਾਂਚ ਏਜੰਸੀਆਂ ਕਾਂਗਰਸ ਦੇ ਸੀਨੀਅਰ ਨੇਤਾ ਦੀ ਭੂਮਿਕਾ ਦੀ ਜਾਂਚ ਕਰ ਰਹੀਆਂ ਸਨ। ਯੂਪੀਏ-1 ਸਰਕਾਰ ਵਿਚ ਉਨ੍ਹਾਂ ਦੇ ਵਿੱਤ ਮੰਤਰੀ ਰਹਿੰਦੇ ਦੋਹੇ ਕੰਪਨੀਆਂ ਨੂੰ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ (ਐਫਆਈਪੀਬੀ) ਨੇ ਮਨਜ਼ੂਰੀ ਦਿਤੀ ਸੀ, ਜਿਸ ਵਿਚ ਕਥਿਤ ਬੇਨਿਯਮੀਆਂ ਦਾ ਪਤਾ ਚੱਲਿਆ ਹੈ।
P Chidambaramਇਸ ਚਾਰਜਸ਼ੀਟ 'ਤੇ ਪੀ ਚਿਦੰਬਰਮ ਨੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ ਕਿ ਮੇਰੇ ਅਤੇ ਅਫ਼ਸਰਾਂ ਦੇ ਵਿਰੁਧ ਇਕ ਬੇਤੁਕੇ ਦੋਸ਼ ਨੂੰ ਮਜਬੂਤ ਕਰਨ ਲਈ ਸੀਬੀਆਈ 'ਤੇ ਚਾਰਜਸ਼ੀਟ ਫਾਈਲ ਕਰਨ ਲਈ ਦਬਾਅ ਬਣਾਇਆ ਗਿਆ। ਹੁਣ ਇਹ ਕੇਸ ਅਦਾਲਤ ਦੇ ਸਾਹਮਣੇ ਹੈ। ਮੈਂ ਇਸ 'ਤੇ ਕੋਈ ਜਨਤਕ ਕੁਮੈਂਟ ਨਹੀਂ ਕਰਾਂਗਾ।
P Chidambaramਏਅਰਸੈਲ-ਮੈਕਸਿਸ ਮਾਮਲੇ ਵਿਚ ਈਡੀ ਪੀ ਚਿਦੰਬਰਮ ਤੋਂ ਕਈ ਵਾਰ ਪੁਛਗਿਛ ਕਰ ਚੁੱਕੀ ਹੈ। ਉਥੇ ਉਨ੍ਹਾਂ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਇਸ ਕੇਸ ਦੇ ਸਿਲਸਿਲੇ ਵਿਚ ਇਸ ਸਾਲ 28 ਫਰਵਰੀ ਨੂੰ ਚੇਨੱਈ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਲਹਾਲ ਕਾਰਤੀ ਜ਼ਮਾਨਤ 'ਤੇ ਬਾਹਰ ਹਨ।