
ਕਠੂਆ ਬਲਾਤਕਾਰ ਅਤੇ ਹੱਤਿਆ ਕਾਂਡ ਦੇ ਕੁੱਝ ਦੋਸ਼ੀਆਂ ਦੀ ਪੈਰਵੀ ਕਰ ਰਹੇ ਇਕ ਵਕੀਲ ਨੇ ਦਾਅਵਾ ਕੀਤਾ ਕਿ ਇਸ ਘਿਨੌਣੀ ਘਟਨਾ ਦੇ ਪਿੱਛੇ ਜਿਹਾਦੀਆਂ ਦਾ ਹੱਥ ਹੈ...
ਜੰਮੂ : ਕਠੂਆ ਬਲਾਤਕਾਰ ਅਤੇ ਹੱਤਿਆ ਕਾਂਡ ਦੇ ਕੁੱਝ ਦੋਸ਼ੀਆਂ ਦੀ ਪੈਰਵੀ ਕਰ ਰਹੇ ਇਕ ਵਕੀਲ ਨੇ ਦਾਅਵਾ ਕੀਤਾ ਕਿ ਇਸ ਘਿਨੌਣੀ ਘਟਨਾ ਦੇ ਪਿੱਛੇ ਜਿਹਾਦੀਆਂ ਦਾ ਹੱਥ ਹੈ ਅਤੇ ਜੰਮੂ ਕਸ਼ਮੀਰ ਦੀ ਧਾਰਮਿਕ ਡੈਮੋਗ੍ਰਾਫ਼ੀ ਵਿਚ ਬਦਲਾਅ ਲਿਆਉਣ ਦੀ ਮੰਨਸ਼ਾ ਨਾਲ ਅੱਠ ਸਾਲ ਦੀ ਲੜਕੀ ਦੀ ਲਾਸ਼ ਰੱਖੀ ਗਈ ਸੀ। ਅੰਕੁਰ ਸ਼ਰਮਾ ਨਾਮ ਦੇ ਇਸ ਵਕੀਲ ਨੇ ਅਪਣੇ ਦੋਸ਼ ਦੇ ਸਮਰਥਨ ਵਿਚ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ।
kathua rape and murder case protest ਉਸ ਨੇ ਇਹ ਦੋਸ਼ ਅਜਿਹੇ ਸਮੇਂ ਵਿਚ ਲਗਾਇਆ ਹੈ ਜਦੋਂ ਇਸ ਮਾਮਲੇ ਦੇ ਸ਼ਿਕਾਇਤਕਰਤਾ ਨੇ ਕੱਲ੍ਹ ਹੀ ਪਠਾਨਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿਚ ਅਪਣਾ ਬਿਆਨ ਦਰਜ ਕਰਵਾਉਣ ਦੀ ਪ੍ਰਕਿਰਿਆ ਪੂਰੀ ਕੀਤੀ। ਸ਼ਿਕਾਇਤਕਰਤਾ ਨੇ ਕਿਹਾ ਕਿ ਮੁੱਖ ਦੋਸ਼ੀ ਸਾਂਝੀ ਰਾਮ ਖ਼ਾਨਬਦੋਸ਼ ਸਮਾਜ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਸੀ ਤਾਕਿ ਉਹ ਪਿੰਡ ਵਿਚ ਵਸ ਨਾ ਸਕਣ। ਕਠੂਆ ਕਾਂਡ ਦੇ ਦੋਸ਼ੀਆਂ ਦੀ ਪੈਰਵੀ ਕਰ ਰਹੇ ਵਕੀਲਾਂ ਵਿਚ ਸ਼ਾਮਲ ਸ਼ਰਮਾ ਨੇ ਰਾਜ ਦੇ ਰਾਜਪਾਲ ਐਨ ਐਨ ਵੋਹਰਾ ਨੂੰ ਕਿਹਾ ਕਿ ਉਹ ਤੁਰਤ ਇਸ ਮਾਮਲੇ ਦੀ ਸੀਬੀਆਈ ਜਾਂਚ ਦੇ ਆਦੇਸ਼ ਦੇਣ।
kathua rape and murder case protestਮਾਹਿਰਾਂ ਨੇ ਸ਼ਰਮਾ ਦੇ ਦਾਅਵੇ ਅਤੇ ਮੰਗ 'ਤੇ ਹੈਰਾਨੀ ਜ਼ਾਹਰ ਕੀਤੀ ਕਿਉਂਕਿ ਹਾਈਕੋਰਟ ਦੇ ਨਿਰਦੇਸ਼ 'ਤੇ ਇਹ ਮਾਮਲਾ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੂੰ ਸੌਂਪਿਆ ਗਿਆ ਹੈ ਅਤੇ ਹੇਠਲੀ ਅਦਾਲਤ ਪਹਿਲਾਂ ਹੀ ਦੋਸ਼ੀਆਂ ਦੇ ਵਿਰੁਧ ਦੋਸ਼ ਤੈਅ ਕਰ ਚੁੱਕੀ ਹੈ। ਅਪਣੀਆਂ ਸ਼ੁਰੂਆਤੀ ਟਿੱਪਣੀਆਂ ਵਿਚ ਸ਼ਰਮਾ ਨੇ ਕਿਹਾ ਕਿ ਮਾਮਲਾ ਸੀਬੀਆਈ ਨੂੰ ਸੌਂਪ ਦਿਤਾ ਜਾਣਾ ਚਾਹੀਦਾ ਹੈ ਕਿਉਂਕਿ ਜ਼ਿਹਾਦੀਆਂ ਨੇ ਹੱਤਿਆ ਨੂੰ ਅੰਜ਼ਾਮ ਦੇ ਕੇ ਉਥੇ ਲਾਸ਼ ਰੱਖ ਦਿਤੀ ਅਤੇ ਇਲਾਕੇ ਦੀ ਧਾਰਮਿਕ ਡੈਮੋਗ੍ਰਾਫ਼ੀ ਨੂੰ ਬਦਲਣ ਦੀ ਮੰਨਸ਼ਾ ਨਾਲ ਹੱÎਤਿਆ ਕੀਤੀ ਗਈ।
kathua rape and murder case protestਜ਼ਿਕਰਯੋਗ ਹੈ ਕਿ ਸ਼ਰਮਾ ਸਮੇਤ ਬਚਾਅ ਪੱਖ ਦੇ ਕੁੱਝ ਵਕੀਲਾਂ ਨੇ ਬੀਤੇ ਮਈ ਵਿਚ ਸੁਪਰੀਮ ਕੋਰਟ ਦਾ ਰੁਖ਼ ਕਰ ਕੇ ਇਸ ਮਾਮਲੇ ਦੀ ਜਾਂਚ ਦਾ ਜ਼ਿੰਮਾ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਇਹ ਗੱਲ ਨਹੀਂ ਮੰਨੀ। ਅਦਾਲਤ ਨੇ ਮੁਕੱਦਮੇ ਦੀ ਸੁਣਵਾਈ ਕਠੂਆ ਦੀ ਸੈਸ਼ਨ ਅਦਾਲਤ ਦੀ ਬਜਾਏ ਪੰਜਾਬ ਦੇ ਪਠਾਨਕੋਟ ਦੀ ਜ਼ਿਲ੍ਹਾ ਅਤੇ ੈਸੈਸ਼ਨ ਅਦਾਲਤ ਵਿਚ ਕਰਨ ਦੇ ਨਿਰਦੇਸ਼ ਦਿਤੇ। ਇਕ ਘੱਟ ਗਿਣਤੀ ਖ਼ਾਨਾਬਦੋਸ਼ ਸਮਾਜ ਦੀ ਅੱਠ ਸਾਲ ਦੀ ਲੜਕੀ 10 ਜਨਵਰੀ ਨੂੰ ਜੰਮੂ ਖੇਤਰ ਦੇ ਕਠੂਆ ਨਾਲ ਲਗਦੇ ਅਪਣੇ ਪਿੰਡ ਤੋਂ ਲਾਪਤਾ ਹੋ ਗਈ ਸੀ।
kathua rape and murder case protestਇਕ ਹਫ਼ਤੇ ਬਾਅਦ ਉਸ ਦੀ ਲਾਸ਼ ਬੁਰੀ ਹਾਲਤ ਵਿਚ ਉਸੇ ਇਲਾਕੇ ਵਿਚੋਂ ਮਿਲੀ ਸੀ। ਇਸ ਤੋਂ ਬਾਅਦ ਇਹ ਮਾਮਲਾ ਇੰਨਾ ਜ਼ਿਆਦਾ ਵਧ ਗਿਆ ਕਿ ਪੂਰੇ ਦੇਸ਼ ਭਰ ਵਿਚ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਇੱਥੋਂ ਤਕ ਕਿ ਨਿਰਭਯਾ ਗੈਂਗਰੇਪ ਵਾਂਗ ਇਸ ਮਾਮਲੇ ਦੀ ਗੂੰਜ ਵੀ ਯੂਐਨਓ ਤਕ ਪਹੁੰਚ ਗਈ ਸੀ।