
ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ ਹੱਦ ਨਾਲ ਲੱਗਦੇ ਯਾਤਰੀ ਸਥਾਨ ਤੋਰਣਤਾਲ ਵਿਚ ਐਤਵਾਰ ਨੂੰ ਭਿਆਨਕ ਹਾਦਸਾ ਵਾਪਰਿਆ।
ਮੁੰਬਈ: ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੀ ਹੱਦ ਨਾਲ ਲੱਗਦੇ ਯਾਤਰੀ ਸਥਾਨ ਤੋਰਣਤਾਲ ਵਿਚ ਐਤਵਾਰ ਨੂੰ ਭਿਆਨਕ ਹਾਦਸਾ (Car accident in Nandurbar district) ਵਾਪਰਿਆ। ਇਸ ਵਿਚ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 15 ਲੋਕ ਜ਼ਖਮੀ ਹਨ। ਇੱਥੇ ਯਾਤਰੀਆਂ ਨਾਲ ਭਰੀ ਇਕ ਜੀਪ ਖਾਈ ਵਿਚ ਡਿੱਗ ਗਈ।
Accident
ਹੋਰ ਪੜ੍ਹੋ: ਮੋਹਾਲੀ ਦੇ ਕ੍ਰਿਕਟਰ ਨੇ ਰਚਿਆ ਇਤਿਹਾਸ, ਬਣਿਆ ਅਜੇਤੂ ਸੈਂਕੜਾ ਮਾਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ
ਇਹ ਹਾਦਸਾ ਮਹਾਰਾਸ਼ਟਰ ਦੇ ਨੰਦੂਰਬਾਰ ਜ਼ਿਲ੍ਹੇ ਵਿਚ ਵਾਪਰਿਆ। ਮਰਨ ਵਾਲੇ ਸਾਰੇ ਲੋਕ ਬਡਵਾਨੀ ਜ਼ਿਲ੍ਹੇ ਦੇ ਪਿੰਡ ਚੈਰਵੀ ਅਤੇ ਸੇਮਲੇਟ ਦੇ ਰਹਿਣ ਵਾਲੇ ਹਨ। ਹਾਦਸੇ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੁੱਖ ਜ਼ਾਹਿਰ ਕੀਤਾ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾ ਦੂਰ-ਦੂਰ ਤੱਕ ਪਈਆਂ ਮਿਲੀਆਂ। ਦੱਸਿਆ ਜਾ ਰਿਹਾ ਹੈ ਕਿ ਜੀਪ ਵਿਚ 20 ਤੋਂ 25 ਲੋਕ ਸਵਾਰ ਸਨ।
8 feared dead, 15 injured in car accident in Nandurbar district
ਹੋਰ ਪੜ੍ਹੋ: Monsoon Session: ਸੰਯੁਕਤ ਕਿਸਾਨ ਮੋਰਚੇ ਵਲੋਂ ਸੰਸਦ ਮੂਹਰੇ ਪ੍ਰਦਰਸ਼ਨ ਦੀ ਤਿਆਰੀ ਪੂਰੇ ਜ਼ੋਰਾਂ ’ਤੇ
ਜੀਪ ਬੇਕਾਬੂ (Eight dead as car falls into gorge) ਹੋ ਕੇ ਡੂੰਘੀ ਖਾਈ ਵਿਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਣ ’ ਤੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਅਧਿਕਾਰੀਆਂ ਅਨੁਸਾਰ ਹਾਦਸੇ ਵਿਚ ਜ਼ਖਮੀ ਲੋਕਾਂ ਨੂੰ ਤੋਰਣਤਾਲ ਅਤੇ ਮਹਾਸਵਾਦ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। 5 ਜ਼ਖਮੀਆਂ ਨੂੰ ਨੰਦੂਰਬਾਰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਦੇਰ ਰਾਤ ਤੱਕ ਲੋਕਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਜਾਰੀ ਰਹੀ।