
ਕੋਰੋਨਾ ਮਹਾਮਾਰੀ ਕਾਰਨ ਮਜ਼ਬੂਰੀ 'ਚ ਪਰਤੇ ਸੀ ਦੇਸ਼
ਨਵੀਂ ਦਿੱਲੀ - ਯੂਰਪੀਅਨ ਦੇਸ਼ਾਂ ਵਿਚ ਯਾਤਰਾ ਪਾਬੰਦੀਆਂ ਲੱਗਣ ਕਰ ਕੇ ਇਟਲੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੇ ਸਾਹਮਣੇ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਉਹ COVID-19 ਦੀ ਦੂਜੀ ਲਹਿਰ ਦੌਰਾਨ ਪਰਿਵਾਰ ਨਾਲ ਰਹਿਣ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਮ ਸੰਸਕਾਰਾਂ (ਜਿਨ੍ਹਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ) ਵਿਚ ਸ਼ਾਮਲ ਹੋਣ ਲਈ ਘਰ ਪਰਤੇ ਸਨ, ਪਰ ਹੁਣ ਯੂਨੀਵਰਸਿਟੀ ਵਾਪਸ ਨਹੀਂ ਜਾ ਸਕੇ ਹਨ।
Indian students stranded due to travel ban amid Covid-19 pandemic
ਇਹ ਵੀ ਪੜ੍ਹੋ - ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਸਿੱਧੂ
29 ਅ੍ਰਪੈਲ ਨੂੰ ਇਟਲੀ ਨੇ ਉਡਾਣਾਂ 'ਤੇ ਰੋਕ ਲਗਾ ਦਿੱਤੀ ਸੀ ਜਿਸ ਕਰ ਕੇ ਕਈ ਵਿਦਿਆਰਥੀ ਭਾਰਤ ਵਿਚ ਹੀ ਰਹਿ ਗਏ ਅਤੇ ਵਾਪਸ ਨਹੀਂ ਜਾ ਪਾਏ।
ਪਿਛਲੇ ਸਾਲ, ਬਹੁਤ ਸਾਰੇ ਭਾਰਤੀ ਵਿਦਿਆਰਥੀ ਕੋਵਿਡ ਦੀ ਪਹਿਲੀ ਲਹਿਰ ਦੇ ਦਿਨਾਂ ਨੂੰ ਯਾਦ ਕਰਦਿਆਂ ਆਪਣੇ ਘਰਾਂ ਨੂੰ ਪਰਤ ਗਏ। 28 ਅਪ੍ਰੈਲ ਨੂੰ ਇਟਲੀ ਨੇ ਏਅਰਲਾਈਨਾਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਵਿਦਿਆਰਥੀ ਭਾਰਤ ਵਿਚ ਫਸੇ ਹੋਏ ਸਨ।
Flight
ਇਹ ਵੀ ਪੜ੍ਹੋ - ਮੋਹਾਲੀ ਦੇ ਕ੍ਰਿਕਟਰ ਨੇ ਰਚਿਆ ਇਤਿਹਾਸ, ਬਣਿਆ ਅਜੇਤੂ ਸੈਂਕੜਾ ਮਾਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ
ਜਦੋਂ ਕਿ ਇਟਲੀ ਦੀਆਂ ਯੂਨੀਵਰਸਿਟੀਆਂ ਵਿਚ ਅਕਾਦਮਿਕ ਗਤੀਵਿਧੀਆਂ ਆਮ ਵਾਂਗ ਹੋ ਗਈਆਂ ਸਨ। ਰੋਮ ਸਥਿਤ ਸਪੈਨਿਜ਼ਾ ਯੂਨੀਵਰਸਿਟੀ ਤੋਂ ਸਾਈਬਰ ਸੁਰੱਖਿਆ ਦੀ ਪੜ੍ਹਾਈ ਕਰ ਰਹੇ ਜ਼ੀਸ਼ਨ ਅਹਿਮਦ ਆਪਣੀ ਭੈਣ ਦੇ ਕੋਰੋਨਾ ਪੀੜ੍ਹਤ ਹੋਣ ਦੀ ਗੱਲ ਸੁਣ ਕੇ ਘਰ ਵਾਪਸ ਆ ਗਏ ਸਨ। ਬਾਅਦ ਵਿਚ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਉਹ ਵੀ ਕੋਰੋਨਾ ਦੀ ਲਪੇਟ ਵਿਚ ਆ ਗਿਆ ਸੀ। ਉਸ ਨੇ ਕਿਹਾ ਕਿ ਇਟਲੀ ਵਿਚ ਹੁਣ ਸਭ ਕੁੱਝ ਬਰਾਬਰ ਹੋ ਗਿਆ ਹੈ ਪਰ ਮੈਂ ਇੱਤੇ ਫਸਿਆ ਹੋਇਆ ਹਾਂ।