ਰਿਪੋਰਟ ਦਾ ਦਾਅਵਾ- ਇਜ਼ਰਾਇਲੀ ਸਾਫਟਵੇਅਰ ਜ਼ਰੀਏ 40 ਤੋਂ ਵੱਧ ਪੱਤਰਕਾਰਾਂ ਦੇ ਫੋਨ ਹੈਕ
Published : Jul 19, 2021, 2:26 pm IST
Updated : Jul 19, 2021, 2:26 pm IST
SHARE ARTICLE
Phones Of Indian Politicians, Journalists Hacked Using Pegasus
Phones Of Indian Politicians, Journalists Hacked Using Pegasus

ਦੇਸ਼ ਵਿਚ ਕਈ ਮਸ਼ਹੂਰ ਹਸਤੀਆਂ ਦੇ ਫੋਨ ਦੀ ਕਥਿਤ ਜਾਸੂਸੀ ਸਬੰਧੀ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਚਰਚਾ ਜਾਰੀ ਹੈ।

ਨਵੀਂ ਦਿੱਲੀ: ਦੇਸ਼ ਵਿਚ ਕਈ ਮਸ਼ਹੂਰ ਹਸਤੀਆਂ ਦੇ ਫੋਨ ਦੀ ਕਥਿਤ ਜਾਸੂਸੀ ਸਬੰਧੀ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਚਰਚਾ ਜਾਰੀ ਹੈ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੁਨੀਆਂ ਭਰ ਦੇ ਸੈਂਕੜੇ ਪੱਤਰਕਾਰਾਂ ਅਤੇ ਹੋਰ ਮਸ਼ਹੂਰ ਹਸਤੀਆਂ ਦੇ ਫੋਨ ਟੈਪ ਕੀਤੇ ਗਏ ਹਨ। ਇਹਨਾਂ ਵਿਚ ਭਾਰਤ ਦੇ ਕਈ ਲੋਕ ਸ਼ਾਮਲ ਹਨ।

HackingHacking

ਹੋਰ ਪੜ੍ਹੋ: ਕਿਸਾਨਾਂ ਦੇ ਸਮਰਥਨ ਵਿਚ ਅਕਾਲੀ ਦਲ ਦਾ ਪ੍ਰਦਰਸ਼ਨ, ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ

ਮੀਡੀਆ ਰਿਪੋਰਟ ਵਿਚ ਕੀਤਾ ਗਿਆ ਦਾਅਵਾ

ਰਿਪੋਰਟ ਅਨੁਸਾਰ ਭਾਰਤ ਵਿਚ ਮੰਤਰੀਆਂ, ਵਿਰੋਧੀ ਧਿਰ ਦੇ ਨੇਤਾ, ਪੱਤਰਕਾਰਾਂ, ਕਾਨੂੰਨੀ ਸਮੂਹ, ਕਾਰੋਬਾਰੀਆਂ, ਸਰਕਾਰੀ ਅਫ਼ਸਰਾਂ, ਵਿਗਿਆਨੀਆਂ, ਕਾਰਕੁੰਨ ਸਮੇਤ ਕਰੀਬ 300 ਲੋਕਾਂ ਦੀ ਜਾਸੂਸੀ ਕੀਤੀ ਗਈ ਹੈ। ‘ਦ ਵਾਇਰ’ ਦੀ ਰਿਪੋਰਟ ਮੁਤਾਬਕ ਇਹਨਾਂ ਵਿਚੋਂ 40 ਪੱਤਰਕਾਰ ਹਨ। ਇਹਨਾਂ ’ਤੇ ਫੋਨ ਜ਼ਰੀਏ ਨਿਗਰਾਨੀ ਰੱਖੀ ਜਾ ਰਹੀ ਸੀ। ਵਾਸ਼ਿੰਗਟਨ ਪੋਸਟ ਅਤੇ ਦ ਗਾਰਡੀਅਨ ਅਨੁਸਾਰ 3 ਮੁੱਖ ਵਿਰੋਧੀ ਧਿਰ ਦੇ ਨੇਤਾਵਾਂ 2 ਮੰਤਰੀਆਂ ਅਤੇ ਇਕ ਜੱਜ ਦੀ ਵੀ ਜਾਸੂਸੀ ਦੀ ਪੁਸ਼ਟੀ ਹੋ ਚੁੱਕੀ ਹੈ ਹਾਲਾਂਕਿ ਇਹਨਾਂ ਦੇ ਨਾਂਅ ਨਹੀਂ ਦੱਸੇ ਗਏ।

HackerHacking

ਹੋਰ ਪੜ੍ਹੋ: ਮਾਨਸੂਨ ਇਜਲਾਸ: ਕੁਝ ਲੋਕਾਂ ਨੂੰ ਦਲਿਤਾਂ, ਔਰਤਾਂ ਤੇ ਕਿਸਾਨਾਂ ਦਾ ਮੰਤਰੀ ਬਣਨਾ ਰਾਸ ਨਹੀਂ ਆਇਆ- PM

ਸੋਸ਼ਲ ਮੀਡੀਆ ਤੇ ਕਈ ਨੇਤਾਵਾਂ ਨੇ ਦਿੱਤੀ ਪ੍ਰਤੀਕਿਰਿਆ

ਰਿਪੋਰਟ ਤੋਂ ਪਹਿਲਾਂ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਇਸ ਸਬੰਧੀ ਟਵੀਟ ਕੀਤਾ ਸੀ। ਉਹਨਾਂ ਲਿਖਿਆ ਕਿ ਇਸ ਤਰ੍ਹਾਂ ਦੀ ਅਫ਼ਵਾਹ ਹੈ ਕਿ ਵਾਸ਼ਿੰਗਟਨ ਪੋਸਟ ਅਤੇ ਲੰਡਨ ਗਾਰਡੀਅਨ ਇਕ ਰਿਪੋਰਟ ਛਾਪਣ ਜਾ ਰਹੇ ਹਨ। ‘ਜਿਸ ਵਿਚ ਇਜ਼ਰਾਇਲ ਦੀ ਫਰਮ ਪੇਗਾਸਸ ਨੂੰ ਮੋਦੀ ਕੈਬਨਿਟ ਦੇ ਮੰਤਰੀ, ਆਰਐਸਐਸ ਦੇ ਨੇਤਾ, ਸੁਪਰੀਮ ਕੋਰਟ ਦੇ ਜਸਟਿਸ ਅਤੇ ਪੱਤਰਕਾਰਾਂ ਦੇ ਫੋਨ ਟੈਪ ਕਰਨ ਲਈ ਹਾਇਰ ਕੀਤੇ ਜਾਣ ਦਾ ਪਰਦਾਫਾਸ਼ ਹੋਵੇਗਾ’।

TweetTweet

ਹੋਰ ਪੜ੍ਹੋ: Monsoon Session ਸ਼ੁਰੂ: PM ਬੋਲੇ, 'ਤਿੱਖੇ ਸਵਾਲ ਪੁੱਛੋ ਪਰ ਸਰਕਾਰ ਨੂੰ ਵੀ ਬੋਲਣ ਦਾ ਮੌਕਾ ਦਿਓ'

ਉਹਨਾਂ ਦੇ ਟਵੀਟ ’ਤੇ ਕਾਂਗਰਸ ਨੇਤਾ ਦਿਗਵਿਜੈ ਸਿੰਘ ਸਮੇਤ ਕਈ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਸੀ। ਉਹਨਾਂ ਲਿਖਿਆ ਕਿ, ‘ਉਮੀਦ ਕਰਦਾ ਹਾਂ ਕਿ ਉਹ (ਰਿਪੋਰਟ ਛਾਪਣ ਵਾਲੇ) ਮੋਦੀ ਸ਼ਾਹ ਦੇ ਦਬਾਅ ਵਿਚ ਨਹੀਂ ਆਉਣਗੇ’।

ਐਨਐਸਓ ਗਰੁੱਪ ਨੇ ਫੋਨ ਹੈਕਿੰਗ ਸਬੰਧੀ ਰਿਪੋਰਟ ਨੂੰ ਦੱਸਿਆ ਗਲਤ

ਪੇਗਾਸਸ ਬਣਾਉਣ ਵਾਲੀ ਕੰਪਨੀ ਐਨਐਸਓ ਗਰੁੱਪ ਦਾ ਕਹਿਣਾ ਹੈ ਕਿ ਉਹ ਕਿਸੇ ਨਿੱਜੀ ਕੰਪਨੀ ਨੂੰ ਇਹ ਸਾਫਟਵੇਅਰ ਨਹੀਂ ਵੇਚਦੀ ਬਲਕਿ ਇਸ ਨੂੰ ਸਿਰਫ ਸਰਕਾਰਾਂ ਨੂੰ ਹੀ ਸਪਲਾਈ ਕੀਤਾ ਜਾਂਦਾ ਹੈ। ਸਾਈਬਰ ਇੰਟੈਲੀਜੈਂਸ ਕੰਪਨੀ ਐਨਐਸਓ ਗਰੁੱਪ ਨੇ ਫੋਨ ਹੈਕਿੰਗ ਸਬੰਧੀ ਇਸ ਰਿਪੋਰਟ ਨੂੰ ਗਲਤ ਦੱਸਿਆ ਹੈ। ਐਨਐਸਓ ਨੇ ਬਿਆਨ ਵਿਚ ਕਿਹਾ, ‘ਇਹ ਰਿਪੋਰਟ ਗਲਤ ਅਨੁਮਾਨਾਂ ਅਤੇ ਅਸਪਸ਼ਟ ਸਿਧਾਂਤਾਂ ਨਾਲ ਭਰਪੂਰ ਹੈ। ਇਹ ਰਿਪੋਰਟ ਠੋਸ ਤੱਥਾਂ 'ਤੇ ਅਧਾਰਤ ਨਹੀਂ ਹੈ। ਰਿਪੋਰਟ ਵਿਚ ਦਿੱਤੇ ਗਏ ਵੇਰਵੇ ਹਕੀਕਤ ਤੋਂ ਕੋਹਾਂ ਦੂਰ ਹਨ’।

NSO GroupNSO Group

ਇਹ ਵੀ ਪੜ੍ਹੋ -  ਕੇਂਦਰ ਸਰਕਾਰ ਨੇ Vintage Motor ਵਾਹਨਾਂ ਦੇ ਪੰਜੀਕਰਣ ਪ੍ਰਕਿਰਿਆ ਨੂੰ ਦਿੱਤਾ ਰਸਮੀ ਰੂਪ 

ਭਾਰਤ ਸਰਕਾਰ ਨੇ ਗੈਰ ਕਾਨੂੰਨੀ ਹੈਕਿੰਗ ਤੋਂ ਕੀਤਾ ਇਨਕਾਰ

ਦ ਵਾਇਰ ਸਮੇਤ ਦੁਨੀਆਂ ਭਰ ਦੇ 16 ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ ਅਨੁਸਾਰ ਪੇਗਾਸਸ ਸਪਾਈਵੇਅਰ ਜ਼ਰੀਏ ਰਾਸ਼ਟਰੀ ਮੀਡੀਆ ਸੰਸਥਾਵਾਂ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2017 ਤੋਂ 2019 ਤੱਕ ਇਕ ਭਾਰਤੀ ਏਜੰਸੀ ਨੇ 40 ਤੋਂ ਜ਼ਿਆਦਾ ਭਾਰਤੀ ਪੱਤਰਕਾਰਾਂ ਦੀ ਨਿਗਰਾਨੀ ਕੀਤੀ ਹੈ।

Government’s response to inquiries on ‘Pegasus Project’ media reportGovernment’s response to inquiries on ‘Pegasus Project’ media report

ਦ ਵਾਇਰ ਦੀ ਰਿਪੋਰਟ ਪਬਲਿਸ਼ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ’ਤੇ ਜਵਾਬ ਦਿੱਤਾ ਕਿ ਸਰਕਾਰ ਵੱਲੋਂ ਦੇਸ਼ ਵਿਚ ਕਿਸੇ ਦਾ ਵੀ ਫੋਨ ਗੈਰ ਕਾਨੂੰਨੀ ਢੰਗ ਨਾਲ ਹੈਕ ਨਹੀਂ ਕੀਤਾ ਗਿਆ। ਆਈਟੀ ਮੰਤਰੀ ਵੱਲੋਂ ਜਾਰੀ ਚਿੱਠੀ ਵਿਚ ਕਿਹਾ ਗਿਆ ਕਿ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਸਲਿਆਂ ’ਤੇ ਤੈਅਸ਼ੁਦਾ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਦਿਆਂ ਹੀ ਕਿਸੇ ਦਾ ਫੋਨ ਟੈਪ ਕਰਨ ਦੀ ਮਨਜ਼ੂਰੀ ਦਿਤੀ ਜਾ ਸਕਦੀ ਹੈ।

Government’s response to inquiries on ‘Pegasus Project’ media reportGovernment’s response to inquiries on ‘Pegasus Project’ media report

ਹੋਰ ਪੜ੍ਹੋ: ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਦਾ ਪਹਿਲਾਂ ਟਵੀਟ, ਕੀਤਾ ਹਾਈਕਮਾਨ ਦਾ ਧੰਨਵਾਦ 

ਪੇਗਾਸਸ ਕੀ ਹੈ?

ਪੇਗਾਸਸ ਸਪਾਈਵੇਅਰ ਇਕ ਕੰਪਿਊਟਰ ਪ੍ਰੋਗਰਾਮ ਹੈ ਜਿਸ ਜ਼ਰੀਏ ਕਿਸੇ ਦੇ ਫੋਨ ਨੂੰ ਹੈਕ ਕਰਕੇ ਉਸ ਦੇ ਕੈਮਰਾ, ਮਾਈਕ, ਸਮਗਰੀ ਸਮੇਤ ਹਰੇਕ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।  ਇਸ ਨਾਲ ਫੋਨ ’ਤੇ ਕੀਤੀ ਗਈ ਗੱਲਬਾਤ ਦਾ ਬਿਓਰਾ ਵੀ ਹਾਸਲ ਕੀਤਾ ਜਾ ਸਕਦਾ ਹੈ। ਰਿਪੋਰਟ ਅਨੁਸਾਰ ਪੇਗਾਸਸ ਨਾਲ ਜੁੜੀ ਜਾਣਕਾਰੀ ਪਹਿਲੀ ਵਾਰ ਸਾਲ 2016 ਵਿਚ ਸੰਯੁਕਤ ਅਰਬ ਅਮੀਰਾਤ ਦੇ ਮਨੁੱਖੀ ਅਧਿਕਾਰ ਕਾਰਕੁਨ ਅਹਿਮਦ ਮਨਸੂਰ ਦੀ ਬਦੌਲਤ ਮਿਲੀ ਸੀ।

Pegasus spywarePegasus spyware

ਕਿਵੇਂ ਕੰਮ ਕਰਦਾ ਹੈ ਪੇਗਾਸਸ?

ਪੇਗਾਸਸ ਜ਼ਰੀਏ ਜਿਸ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਹੁੰਦਾ ਹੈ, ਉਸ ਦੇ ਫੋਨ ’ਤੇ ਐਸਐਮਐਸ, ਵਟਸਐਪ, ਆਈ ਮੈਜੇਸ(ਆਈਫੋਨ ’ਤੇ) ਜਾਂ ਕਿਸੇ ਹੋਰ ਮਾਧਿਅਮ ਜ਼ਰੀਏ ਲਿੰਕ ਭੇਜਿਆ ਜਾਂਦਾ ਹੈ। ਇਸ ਲਿੰਕ ਅਜਿਹੇ ਸੰਦੇਸ਼ ਨਾਲ ਭੇਜਿਆ ਜਾਂਦਾ ਹੈ ਕਿ ਵਿਅਕਤੀ ਉਸ ਉੱਤੇ ਕਲਿੱਕ ਕਰੇ। ਸਿਰਫ ਇਕ ਕਲਿੱਕ ਨਾਲ ਸਪਾਈਵੇਅਰ ਫੋਨ ਵਿਚ ਐਕਟਿਵ ਹੋ ਜਾਂਦਾ ਹੈ। ਇਕ ਵਾਰ ਐਕਟਿਵ ਹੋਣ ਤੋਂ ਬਾਅਦ ਇਹ ਫੋਨ ਦੇ ਐਸਐਮਐਸ, ਈਮੇਲ, ਵਟਸਐਪ ਚੈਟ, ਸੰਪਰਕ ਨੰਬਰ, ਜੀਪੀਐਸ ਡਾਟਾ, ਫੋਟੋ, ਵੀਡੀਓ, ਕੈਲੰਡਰ ਆਦਿ ਹਰ ਚੀਜ਼ ਦੇਖੀ ਜਾ ਸਕਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement