Pegasus ਹੈਕਿੰਗ ਵਿਵਾਦ: ਸੰਸਦ ‘ਚ ਹੋ ਸਕਦਾ ਹੰਗਾਮਾ, ਰਾਹੁਲ ਨੇ ਟਵੀਟ ਕਰ ਸਰਕਾਰ ’ਤੇ ਕੱਸਿਆ ਤੰਜ਼

By : AMAN PANNU

Published : Jul 19, 2021, 11:13 am IST
Updated : Jul 19, 2021, 11:13 am IST
SHARE ARTICLE
Rahul Gandhi
Rahul Gandhi

ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੀਆਂ ਮੀਡੀਆ ਏਜੰਸੀਆਂ ਦੁਆਰਾ ਜਾਰੀ ਰਿਪੋਰਟ ਮੁਤਾਬਕ ਭਾਰਤ ਦੇ ਤਕਰੀਬਨ 300 ਫੋਨ ਨੰਬਰ ਹੈਕ ਕੀਤੇ ਗਏ ਸਨ।

ਨਵੀਂ ਦਿੱਲੀ: ਸੈਸ਼ਨ (Monsoon Session) ਦੀ ਸ਼ੁਰੂਆਤ ਤੋਂ ਪਹਿਲਾਂ ਹੀ ਅਜਿਹਾ ਇਕ ਮੁੱਦਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅੰਤਰਰਾਸ਼ਟਰੀ ਮੀਡੀਆ (International Media) ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਬਹੁਤ ਸਾਰੇ ਪੱਤਰਕਾਰਾਂ, ਸਿਆਸਤਦਾਨਾਂ ਅਤੇ ਹੋਰ ਲੋਕਾਂ ਦੇ ਫੋਨ ਪੈਗਾਸਸ ਸੌਫਟਵੇਅਰ (Pegasus Software) ਦੀ ਵਰਤੋਂ ਨਾਲ ਹੈਕ (Hack) ਕੀਤੇ ਗਏ ਸਨ। ਇਸ ਖੁਲਾਸੇ ਨੂੰ ਲੈ ਕੇ ਸੋਮਵਾਰ ਨੂੰ ਸੰਸਦ ਵਿਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਹੰਗਾਮਾ ਹੋਣ ਦੀ ਸੰਭਾਵਨਾ ਹੈ। 

ਹੋਰ ਪੜ੍ਹੋ: ਬਿਹਾਰ ਵਿਚ ਜ਼ਹਿਰੀਲੀ ਸ਼ਰਾਬ ਦਾ ਕਹਿਰ! ਹੁਣ ਤੱਕ 16 ਲੋਕਾਂ ਦੀ ਮੌਤ, 4 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਗਈ

PHOTOPHOTO

ਲੋਕ ਸਭਾ ਅਤੇ ਰਾਜ ਸਭਾ ਦੋਵਾਂ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਇਸ ਵਿਸ਼ੇ ‘ਤੇ ਵਿਚਾਰ-ਵਟਾਂਦਰੇ ਦੀ ਮੰਗ ਕੀਤੀ ਗਈ ਹੈ ਅਤੇ ਇੱਕ ਮੁਲਤਵੀ ਪ੍ਰਸਤਾਵ ਦਿੱਤਾ ਗਿਆ ਹੈ। ਇਸ ਮੁੱਦੇ 'ਤੇ ਵਿਚਾਰ-ਵਟਾਂਦਰੇ ਦੀ ਮੰਗ ਸੀਪੀਆਈ ਨੇਤਾ ਬਨੋਈ ਵਿਸ਼ਵਾਮ, ਰਾਜਦ ਦੇ ਸੰਸਦ ਮੈਂਬਰ ਮਨੋਜ ਝਾਅ, ‘ਆਪ’ ਸੰਸਦ ਸੰਜੇ ਸਿੰਘ ਸਮੇਤ ਕਈ ਸੰਸਦ ਮੈਂਬਰਾਂ (Members of Parliament) ਦੁਆਰਾ ਰਾਜ ਸਭਾ ਵਿੱਚ ਕੀਤੀ ਗਈ ਹੈ। ਇਨ੍ਹਾਂ ਨੇਤਾਵਾਂ ਤੋਂ ਇਲਾਵਾ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi Tweet) ਨੇ ਟਵੀਟ ਕਰਕੇ ਸਰਕਾਰ 'ਤੇ ਵਾਰ ਕੀਤਾ ਹੈ। ਰਾਹੁਲ ਗਾਂਧੀ ਨੇ ਟਵੀਟ ‘ਚ ਲਿਖਿਆ ਕਿ, “ਸਾਨੂੰ ਪਤਾ ਹੈ ਕਿ ਉਹ ‘ਕੀ’ ਪੜ੍ਹ ਰਹੇ ਹਨ, ਤੁਹਾਡੇ ਫੋਨ ਵਿੱਚ ਜੋ ਵੀ ਹੈ।”

ਹੋਰ ਪੜ੍ਹੋ: ਭਿਆਨਕ ਹਾਦਸਾ: ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਜੀਪ, 8 ਦੀ ਮੌਤ ਤੇ 15 ਗੰਭੀਰ ਜ਼ਖਮੀ

TweetTweet

ਦਰਅਸਲ, ਪਿਛਲੇ ਦਿਨੀਂ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੀਆਂ ਕਈ ਮੀਡੀਆ ਏਜੰਸੀਆਂ ਦੁਆਰਾ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ ਵਿਚ ਇਹ ਦਾਅਵਾ ਕੀਤਾ ਗਿਆ ਕਿ ਇਜ਼ਰਾਈਲ ਦੇ ਸਪਾਈਵੇਅਰ ਪੇਗਾਸਸ (Israeli spyware Pegasus) ਦੀ ਮਦਦ ਨਾਲ ਕਈ ਦੇਸ਼ਾਂ ਦੀਆਂ ਸਰਕਾਰਾਂ ਉਨ੍ਹਾਂ ਦੇ ਲੋਕਾਂ ਦੇ ਫੋਨ ਹੈਕ ਕਰ ਰਹੀਆਂ ਸਨ ਅਤੇ ਉਨ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਰਹੀਆਂ ਸਨ। ਇਸ ਵਿਚ ਭਾਰਤ ਦਾ ਨਾਮ ਵੀ ਸ਼ਾਮਲ ਹੈ, ਬਹੁਤ ਸਾਰੇ ਪੱਤਰਕਾਰਾਂ, ਵਿਰੋਧੀ ਨੇਤਾਵਾਂ, ਮੰਤਰੀਆਂ ਅਤੇ ਹੋਰਾਂ ਦੇ ਫੋਨ ਹੈਕ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਹੋਰ ਪੜ੍ਹੋ: ਮੋਹਾਲੀ ਦੇ ਕ੍ਰਿਕਟਰ ਨੇ ਰਚਿਆ ਇਤਿਹਾਸ, ਬਣਿਆ ਅਜੇਤੂ ਸੈਂਕੜਾ ਮਾਰਨ ਵਾਲਾ ਦੁਨੀਆਂ ਦਾ ਪਹਿਲਾ ਖਿਡਾਰੀ

ਇਸ ਖੁਲਾਸੇ ਤੋਂ ਬਾਅਦ ਹੀ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਨਿਸ਼ਾਨਾ (Opposition Targeted Government) ਬਣਾਇਆ ਗਿਆ ਅਤੇ ਇਸ ਤੋਂ ਇਹ ਸਪਸ਼ਟ ਹੈ ਕਿ ਸਰਕਾਰ ਨੂੰ ਇਸ ਮੁੱਦੇ ‘ਤੇ ਸੰਸਦ ਵਿੱਚ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਸਮੇਂ ਦੌਰਾਨ ਭਾਰਤ (In India) ਦੇ ਤਕਰੀਬਨ 300 ਫੋਨ ਨੰਬਰ ਹੈਕ (300 Phone numbers Hacked) ਕੀਤੇ ਗਏ ਸਨ। ਇਸ ਮੁੱਦੇ 'ਤੇ ਮੀਡੀਆ ਕੰਪਨੀਆਂ ਦੁਆਰਾ ਪੂਰੀ ਲੜੀ ਨੂੰ ਬਾਹਰ ਕੱਢਿਆ ਜਾਵੇਗਾ, ਜਿਸ ਵਿਚ ਪਹਿਲਾਂ ਪੱਤਰਕਾਰਾਂ ਦੇ ਨਾਮ ਸਾਹਮਣੇ ਲਿਆਂਦੇ ਗਏ ਹਨ।

PHOTOPHOTO

ਸਰਕਾਰ ਨੇ ਕੰਪਨੀਆਂ ਦੇ ਖੁਲਾਸਿਆਂ, ਵਿਰੋਧੀ ਧਿਰ ਦੇ ਦੋਸ਼ਾਂ ਵਿਚਕਾਰ ਇਨ੍ਹਾਂ ਸਾਰੇ ਮੁੱਦਿਆਂ ਨੂੰ ਗਲਤ ਦੱਸਿਆ ਹੈ। ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਹੈਕਿੰਗ ਵਿਚ ਸ਼ਮੂਲੀਅਤ ਤੋਂ ਇਨਕਾਰ (Government denied involvement in hacking) ਕੀਤਾ ਅਤੇ ਨਾਲ ਹੀ ਇਸ ਨੂੰ ਭਾਰਤ ਵਰਗੇ ਮਜ਼ਬੂਤ ਲੋਕਤੰਤਰ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਭਾਰਤ ਸਰਕਾਰ ਨੇ ਕਿਹਾ ਹੈ ਕਿ ਭਾਰਤ ਇੱਕ ਮਜ਼ਬੂਤ ਲੋਕਤੰਤਰ ਹੈ ਜੋ ਆਪਣੇ ਸਾਰੇ ਨਾਗਰਿਕਾਂ ਦੇ ਅਧਿਕਾਰ ਵਜੋਂ ਨਿੱਜਤਾ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। 

ਹੋਰ ਪੜ੍ਹੋ: 2014 ਤੋਂ 2019 ਤੱਕ ਦੇਸ਼ ਵਿਚ ਦਰਜ ਹੋਏ 326 ਦੇਸ਼ ਧ੍ਰੋਹ ਦੇ ਮਾਮਲੇ, ਸਿਰਫ ਛੇ ਲੋਕਾਂ ਨੂੰ ਮਿਲੀ ਸਜ਼ਾ

ਇਸ ਦੇ ਨਾਲ ਹੀ ਪੇਗਾਸਸ ਸਪਾਈਵੇਅਰ, ਜਿਸ ਤੋਂ ਹੈਕਿੰਗ ਦਾ ਦਾਅਵਾ ਕੀਤਾ ਗਿਆ ਸੀ, ਉਹ ਇਜ਼ਰਾਈਲੀ ਕੰਪਨੀ ਐਨਐਸਓ ਗਰੁੱਪ (NSO Group) ਦੁਆਰਾ ਬਣਾਇਆ ਗਿਆ ਹੈ। ਐਨਐਸਓ ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਸਾਂਝੀ ਕੀਤੀ ਗਈ ਰਿਪੋਰਟ ਪੂਰੀ ਤਰ੍ਹਾਂ ਗਲਤ ਹੈ। ਲਗਦਾ ਹੈ ਕਿ ਕਿਸੇ ਅਣਜਾਣ ਸਰੋਤ ਨੇ ਗਲਤ ਜਾਣਕਾਰੀ ਦਿੱਤੀ ਹੈ, ਜਿਸ ਦੇ ਅਧਾਰ ਤੇ ਇਹ ਸਭ ਤਿਆਰ ਕੀਤਾ ਗਿਆ ਹੈ। ਐਨਐਸਓ ਸਮੂਹ ਇਸ ਰਿਪੋਰਟ ਨੂੰ ਪ੍ਰਕਾਸ਼ਤ ਕਰਨ ਵਾਲੀਆਂ ਮੀਡੀਆ ਕੰਪਨੀਆਂ ਖਿਲਾਫ ਮਾਣਹਾਨੀ (Defamation Case) ਦਾ ਕੇਸ ਦਾਇਰ ਕਰਨ ਦੀ ਤਿਆਰੀ ਵਿਚ ਹੈ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement