
ਪ੍ਰੋਫੈਸਰ ਯਸ਼ਵੰਤ ਰਾਓ ਨੇ ਕਾਲਜ ਦੇ ਪ੍ਰਿੰਸੀਪਲ ਨੂੰ ਪੱਤਰ ਲਿੱਖ ਕੇ ਦਾਅਵਾ ਕੀਤਾ ਕਿ ਐਕਵਾ ਕੰਪਨੀ ਦੇ ਵੈਂਟੀਲੇਟਰ 'ਚ ਨੁਕਸ ਹੈ।
ਉੱਤਰ ਪ੍ਰਦੇਸ਼: ਪ੍ਰਧਾਨ ਮੰਤਰੀ ਕੇਅਰਜ਼ ਫੰਡ (PM Cares Fund) 'ਚੋਂ ਕੁਝ ਵੈਂਟੀਲੇਟਰ (Ventilator) ਕਾਨਪੁਰ ਤੋਂ ਜੀਐਸਵੀਐਮ ਮੈਡੀਕਲ ਕਾਲਜ (GSVM Medical College, Kanpur) ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਦੋ ਵੈਂਟੀਲੇਟਰ ਬਾਲ ਵਿਕਾਸ ਵਿਭਾਗ ਦੇ ICU ਵਿੱਚ ਲਗਾਏ ਗਏ। ਡਾਕਟਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਇਹ ਵੈਂਟੀਲੇਟਰ ਘਟੀਆ ਕਿਸਮ ਦੇ ਹਨ, ਜਿਸਦੇ ਕਾਰਨ ਇਕ ਨਵਜੰਮੇ ਬੱਚੇ ਦੀ ਵੀ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਵਲੋਂ ਇਨ੍ਹਾਂ ਵੈਂਟੀਲੇਟਰਾਂ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ: PM Modi ਪੋਸਟਰ ਮਾਮਲਾ: ਸਿਰਫ਼ ਅਖ਼ਬਾਰ ਪੜ੍ਹ ਕੇ PIL ਦਾਇਰ ਨਾ ਕਰਵਾਈ ਜਾਵੇ- SC
Ventilator
ਕਾਨਪੁਰ ਮੈਡੀਕਲ ਕਾਲਜ ਨੂੰ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਤਕਰੀਬਨ 26 ਵੈਂਟੀਲੇਟਰ ਪ੍ਰਾਪਤ ਹੋਏ ਹਨ। ਇਨ੍ਹਾਂ ਵਿਚ ਐਕਵਾ (Aqua) ਕੰਪਨੀ ਦੇ ਵੈਂਟੀਲੇਟਰ ਸਨ। ਬੱਚਿਆਂ ਦੇ ਵਿਭਾਗ ਦੇ ਮੁਖੀ ਪ੍ਰੋਫੈਸਰ ਯਸ਼ਵੰਤ ਰਾਓ (Yashwant Rao) ਨੇ 6 ਜੁਲਾਈ ਨੂੰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਇੱਕ ਪੱਤਰ ਲਿੱਖ ਕੇ ਦਾਅਵਾ ਕੀਤਾ ਕਿ ਐਕਵਾ ਕੰਪਨੀ ਦੇ ਵੈਂਟੀਲੇਟਰ ਵਿਚ ਨੁਕਸ (Damaged Ventilators) ਹੈ। ਉਹ ਚਲਦੇ-ਚਲਦੇ ਹੀ ਬੰਦ ਹੋ ਜਾਂਦੇ ਹਨ। ਚਿੱਠੀ ਵਿਚ, ਉਨ੍ਹਾਂ ਦਾਅਵਾ ਕੀਤਾ ਸੀ ਕਿ ਵੈਂਟੀਲੇਟਰ ਦੇ ਅਚਾਨਕ ਬੰਦ ਹੋਣ ਕਾਰਨ ਇਕ ਬੱਚੇ ਦੀ ਜਾਨ ਚੱਲੀ ਗਈ। ਅਜਿਹੀ ਸਥਿਤੀ ਵਿਚ ਇਨ੍ਹਾਂ ਵੈਂਟੀਲੇਟਰਾਂ ਦੀ ਵਰਤੋਂ ਕਰਨਾ ਉਚਿਤ ਨਹੀਂ ਹੈ।
ਹੋਰ ਪੜ੍ਹੋ: ਕਿਸਾਨਾਂ ਦੇ ਸਮਰਥਨ ਵਿਚ ਅਕਾਲੀ ਦਲ ਦਾ ਪ੍ਰਦਰਸ਼ਨ, ਵਿਰੋਧੀ ਧਿਰਾਂ ਨੂੰ ਇਕਜੁੱਟ ਹੋਣ ਦੀ ਕੀਤੀ ਅਪੀਲ
ਦਰਅਸਲ ਪੀਡੀਆਟ੍ਰਿਕਸ ਆਈਸੀਯੂ (PICU) ਦੀ ਇੰਚਾਰਜ ਡਾ. ਨੇਹਾ ਅਗਰਵਾਲ ਨੇ ਹੀ ਵਿਭਾਗ ਦੇ ਮੁਖੀ ਯਸ਼ਵੰਤ ਰਾਓ ਨੂੰ ਇਕ ਪੱਤਰ ਲਿੱਖ ਕੇ ਇਨ੍ਹਾਂ ਵੈਂਟੀਲੇਟਰਾਂ ਦੀ ਖਰਾਬੀ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਬੱਚੇ ਦੀ ਮੌਤ ਦਾ ਜ਼ਿਕਰ ਵੀ ਕੀਤਾ ਸੀ। ਇਸ ਦੇ ਅਧਾਰ 'ਤੇ ਪ੍ਰੋਫੈਸਰ ਰਾਓ ਨੇ 6 ਜੁਲਾਈ ਨੂੰ ਪੱਤਰ ਲਿਖਿਆ ਸੀ। ਹਾਲਾਂਕਿ, ਬੱਚੇ ਦੀ ਮੌਤ ਦਾ ਕਾਰਨ ਸਿਰਫ ਵੈਂਟੀਲੇਟਰ ਨੂੰ ਨਹੀਂ ਦੱਸਿਆ ਗਿਆ, ਉਸਦੀ ਬਿਮਾਰੀ ਵੀ ਇਕ ਕਾਰਨ ਸੀ।
Ventilator
ਹੋਰ ਪੜ੍ਹੋ: ਮਾਨਸੂਨ ਇਜਲਾਸ: ਕੁਝ ਲੋਕਾਂ ਨੂੰ ਦਲਿਤਾਂ, ਔਰਤਾਂ ਤੇ ਕਿਸਾਨਾਂ ਦਾ ਮੰਤਰੀ ਬਣਨਾ ਰਾਸ ਨਹੀਂ ਆਇਆ- PM
ਇਕ ਅਖਬਾਰ ਦੀ ਰਿਪੋਰਟ ਦੇ ਅਨੁਸਾਰ, ਪ੍ਰੋਫੈਸਰ ਰਾਓ ਨੇ ਦਾਅਵਾ ਕੀਤਾ ਹੈ ਕਿ ਪੀਐਮ ਕੇਅਰਸ ਫੰਡ ਵਲੋਂ ਵੈਂਟੀਲੇਟਰ ਪਹਿਲਾਂ ਹੀ ਕਾਲਜ ਦੇ ਮਾਹਿਰਾਂ ਨੇ ਬੇਕਾਰ ਐਲਾਨ ਦਿੱਤੇ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਵਰਤੋਂ ਬੰਦ ਕਰ ਦਿੱਤੀ ਗਈ। ਰਿਪੋਰਟ ਦੇ ਅਨੁਸਾਰ, 21 ਮਈ, 2021 ਨੂੰ ਦੋ ICU ਇੰਚਾਰਜ ਨੇ ਪ੍ਰਿੰਸੀਪਲ ਨੂੰ ਵੈਂਟੀਲੇਟਰਾਂ ਵਿੱਚ ਪਰੇਸ਼ਾਨੀ ਬਾਰੇ ਦੱਸਿਆ ਸੀ। GSVM ਮੈਡੀਕਲ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਸੰਜੇ ਕਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੇਅਰ ਫੰਡ ਵਿੱਚੋਂ 26 ਵੈਂਟੀਲੇਟਰਾਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਇਹ ਮੰਨਿਆ ਹੈ ਕਿ ਵਿਭਾਗ ਦੇ ਮੁੱਖੀ ਤੋਂ ਕਿਤੇ ਹੋਰ ਵੈਂਟੀਲੇਟਰ ਲਗਾਉਣ ਲਈ ਇਕ ਪੱਤਰ ਮਿਲਿਆ ਹੈ। ਪਰ ਉਨ੍ਹਾਂ ਕਿਸੇ ਬੱਚੇ ਦੀ ਮੌਤ ਬਾਰੇ ਜਾਣਕਾਰੀ ਤੋਂ ਇਨਕਾਰ ਕੀਤਾ।