
ਹੈਫੇਡ ਦੇ ਸਿਰਸਾ ਸਥਿਤ ਦਫ਼ਤਰ ਨੇ ਜ਼ਿਲ੍ਹੇ ਦੇ ਦੜਬਾ ਕਲਾਂ ਨਿਵਾਸੀ ਇਕ ਵਿਅਕਤੀ ਨੂੰ ਆਰਟੀਆਈ ਅਰਜ਼ੀ 'ਤੇ 32017 ਪੰਨਿਆਂ ਦਾ ਜਵਾਬ ਭੇਜਿਆ ਹੈ। ਇਨ੍ਹਾਂ ਪੰਨਿਆਂ...
ਚੰਡੀਗੜ੍ਹ : ਹੈਫੇਡ ਦੇ ਸਿਰਸਾ ਸਥਿਤ ਦਫ਼ਤਰ ਨੇ ਜ਼ਿਲ੍ਹੇ ਦੇ ਦੜਬਾ ਕਲਾਂ ਨਿਵਾਸੀ ਇਕ ਵਿਅਕਤੀ ਨੂੰ ਆਰਟੀਆਈ ਅਰਜ਼ੀ 'ਤੇ 32017 ਪੰਨਿਆਂ ਦਾ ਜਵਾਬ ਭੇਜਿਆ ਹੈ। ਇਨ੍ਹਾਂ ਪੰਨਿਆਂ ਦਾ ਵਜ਼ਨ ਕਰੀਬ 150 ਕਿਲੋਗ੍ਰਾਮ ਹੈ। ਦੜਬਾ ਕਲਾਂ ਪੋਸਟ ਆਫ਼ਿਸ ਵਿਚ ਇਨ੍ਹਾਂ ਦਸਤਾਵੇਜ਼ਾਂ ਦੇ 11 ਰਜਿਸਟ੍ਰਡ ਬੰਡਲ ਆਏ ਹਨ ਅਤੇ ਇਨ੍ਹਾਂ ਨੂੰ ਮੰਗਲਵਾਰ ਨੂੰ ਆਰਟੀਆਈ ਅਰਜ਼ੀਕਰਤਾ ਅਨਿਲ ਕਾਸਵਾਂ ਨੂੰ ਸੌਂਪਿਆ ਜਾਵੇਗਾ।
Sarson
ਗੱਲਬਾਤ ਵਿਚ ਅਨਿਲ ਕਾਸਬਾਂ ਨੇ ਦਸਿਆ ਕਿ ਉਹ ਕਿਸਾਨ ਹਨ ਅਤੇ ਨਾਲ ਹੀ ਸਮਾਜ ਸੇਵਾ ਵੀ ਕਰਦੇ ਹਨ। ਉਨ੍ਹਾਂ ਨੇ ਸਿਰਸਾ ਦੇ ਜ਼ਿਲ੍ਹਾ ਅਧਿਕਾਰੀ ਨੂੰ ਆਰਟੀਆਈ ਅਰਜ਼ੀ ਦੇ ਕੇ 2018 ਵਿਚ ਕਣਕ ਅਤੇ ਸਰ੍ਹੋਂ ਦੀ ਖ਼ਰੀਦ ਅਤੇ ਇਸ ਦੇ ਬਾਰੇ ਵਿਚ ਸਰਕਾਰੀ ਨਿਗਮਾਂ ਅਤੇ ਕਿਸਾਨਾਂ ਨੂੰ ਭੁਗਤਾਨ ਦੇ ਬਾਰੇ ਵਿਚ ਜਾਣਕਾਰੀ ਮੰਗੀ ਸੀ। ਸਰ੍ਹੋਂ ਦੀ ਖ਼ਰੀਦ ਵਿਚ ਬੇਨਿਯਮੀਆਂ ਅਤੇ ਪੇਮੈਂਟ ਵਿਚ ਦੇਰੀ ਨੂੰ ਦੇਖਦੇ ਹੋਏ ਮੈਂ ਇਹ ਅਰਜ਼ੀ ਪਾਈ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਡੀਸੀ ਦਫ਼ਤਰ ਨੇ ਹੈਫੇਡ ਨੂੰ ਇਹ ਅਰਜ਼ੀ ਤਬਦੀਲ ਕਰ ਦਿਤੀ ਸੀ। ਕਾਸਵਾਂ ਨੇ ਇਹ ਜਾਣਕਾਰੀ ਹਾਸਲ ਕਰਨ ਦੇ ਲਈ 68,834 ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ।
Hafed
ਸਰ੍ਹੋਂ ਦੀ ਖ਼ਰੀਦ ਵਿਚ ਬੇਨਿਯਮੀਆਂ ਅਤੇ ਪੇਮੈਂਟ ਵਿਚ ਦੇਰੀ ਨੂੰ ਦੇਖਦੇ ਹੋਏ ਮੈਂ ਇਹ ਅਰਜ਼ੀ ਪਾਈ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਡੀਸੀ ਦਫ਼ਤਰ ਨੇ ਹੈਫੇਡ ਨੂੰ ਇਹ ਅਰਜ਼ੀ ਤਬਦੀਲ ਕਰ ਦਿਤੀ ਸੀ। ਕਾਸਵਾਂ ਨੇ ਇਹ ਜਾਣਕਾਰੀ ਹਾਸਲ ਕਰਨ ਦੇ ਲਈ 68,834 ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ। 11 ਬੰਡਲਾਂ ਵਾਲੇ ਰਜਿਸਟਰਡ ਪਾਰਸਲ ਇਸ ਹਫ਼ਤੇ ਦੜਬਾ ਕਲਾਂ ਪੋਸਟ ਆਫ਼ਿਸ ਵਿਚ ਸੂਚਨਾ ਮੰਗਣ ਵਾਲੇ ਅਨਿਲ ਕਾਸਵਾਂ ਨੂੰ ਪਹੁੰਚੇ।
Farmers
2 ਜੁਲਾਈ ਨੂੰ ਉਨ੍ਹਾਂ ਨੇ ਹੈਫੇਡ ਦੇ ਰਾਜ ਲੋਕ ਸੂਚਨਾ ਅਧਿਕਾਰੀ ਤੋਂ ਇਕ ਸੂਚਨਾ ਮਿਲੀ ਜੋ ਹਜ਼ਾਰਾਂ ਪੰਨਿਆਂ ਦੇ ਰੂਪ ਵਿਚ ਸੀ। ਅਧਿਕਾਰੀਆਂ ਰਿਕਾਰਡ ਦੀ ਜਾਂਚ ਲਈ ਸਿਰਸਾ ਦਫ਼ਤਰ ਵਿਚ ਜਾਣ ਦੀ ਸਲਾਹ ਦਿਤੀ। ਇਸ ਵਿਸ਼ਵਾਸ ਦੇ ਤਹਿਤ ਐਸਪੀਆਈਓ ਉਨ੍ਹਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 16 ਜੁਲਾਈ ਨੂੰ ਉਨ੍ਹਾਂ ਨੂੰ ਫਿਰ ਤੋਂ ਇਕ ਚਿੱਠੀ ਮਿਲੀ, ਜਿਸ ਵਿਚ ਉਨ੍ਹਾਂ ਨੇ 32017 ਪੰਨਿਆਂ ਦੇ ਲਈ 68834 ਰੁਪਏ ਪ੍ਰਤੀ ਪੰਨਾ 2 ਰੁਪਏ ਡਾਕ ਫੀਸ ਅਦਾ ਕੀਤੀ ਅਤੇ 800 ਰੁਪਏ ਹੋਰ ਜਮ੍ਹਾਂ ਕਰਵਾਉਣ ਲਈ ਕਿਹਾ ਸੀ।
Farmres
ਹਾਲਾਂਕਿ ਚਿੱਠੀ ਵਿਚ 4000 ਰੁਪਏ ਜੋ ਵਾਧੂ ਵਸੂਲੇ ਗਏ, ਉਸ ਦਾ ਜ਼ਿਕਰ ਨਹੀਂ ਸੀ ਕਿਉਂਕਿ 2 ਰੁਪਏ ਪੰਨੇ ਦੇ ਹਿਸਾਬ ਨਾਲ ਇਹ ਰਕਮ 64834 ਰੁਪਏ ਬਣਦੀ ਸੀ। ਇਸ ਦੌਰਾਨ ਸਿਰਸਾ ਦੇ ਇਕ ਹੋਰ ਆਰਟੀਆਈ ਵਰਕਰ ਕਰਤਾਰ ਸਿੰਘ ਨੇ ਮੁੱਖ ਸਕੱਤਰ ਨਾਲ ਸੰਪਰਕ ਕੀਤਾ ਹੈ, ਜਿਸ ਵਿਚ ਸੂਚਨਾ ਮੰਗਣ ਵਾਲੇ ਪਰੇਸ਼ਾਨ ਕਰਨ ਦੇ ਲਈ ਹੈਫੇਡ 'ਤੇ ਦੋਸ਼ ਲਗਾਇਆ ਗਿਆ ਹੈ।