ਹੋਟਲ ਤੋਂ ਬੱਚਿਆਂ ਨੇ ਨਾਸ਼ਤੇ 'ਚ ਮੰਗਵਾਇਆ ਸਮੋਸਾ, ਨਿਕਲੀ ਛਿਪਕਲੀ
Published : Aug 19, 2019, 5:21 pm IST
Updated : Aug 19, 2019, 5:21 pm IST
SHARE ARTICLE
lizard found in samosa ordered at hotel
lizard found in samosa ordered at hotel

ਲਖਨਊ ਹਰਦੋਈ ਰੋਡ 'ਤੇ ਸਥਿਤ ਇੱਕ ਹੋਟਲ 'ਚ ਸਮੋਸੇ ਵਿੱਚੋਂ ਛਿਪਕਲੀ ਨਿਕਲੀ। ਇੱਕ ਬੱਚੇ ਨੇ ਸਮੋਸੇ ਦਾ ਕੁਝ ਹਿੱਸਾ ਖਾ ਲਿਆ।

ਲਖਨਊ : ਲਖਨਊ ਹਰਦੋਈ ਰੋਡ 'ਤੇ ਸਥਿਤ ਇੱਕ ਹੋਟਲ 'ਚ ਸਮੋਸੇ ਵਿੱਚੋਂ ਛਿਪਕਲੀ ਨਿਕਲੀ। ਇੱਕ ਬੱਚੇ ਨੇ ਸਮੋਸੇ ਦਾ ਕੁਝ ਹਿੱਸਾ ਖਾ ਲਿਆ। ਪਰਿਵਾਰ ਵਾਲਿਆਂ ਨੇ ਬੱਚੇ ਤੁਰੰਤ ਸਥਾਨਕ  ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਮਾਮੂਲੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ। ਪਰਿਵਾਰ ਦੇ ਲੋਕਾਂ ਤੇ ਦੁਕਾਨਦਾਰ ਵਿਚਕਾਰ ਝਗੜਾ ਹੋ ਗਿਆ। ਦੁਕਾਨਦਾਰ ਵਲੋਂ ਕਿਰਲੀ ਨੂੰ ਫ੍ਰਾਈ ਮਿਰਚ ਦੱਸੇ ਜਾਣ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ।

 lizard found in samosa ordered at hotellizard found in samosa ordered at hotel

ਮਲੀਹਾਬਾਦ ਤੋਂ ਲਖਨਊ ਜਾ ਰਹੇ ਇਕ ਪਰਿਵਾਰ ਦੇ ਲੋਕ ਨਾਸ਼ਤਾ ਕਰਨ ਰਾਠੌਰ ਰੈਸਟੋਰੈਂਟ ਰੁਕੇ। ਨਾਸ਼ਤੇ 'ਚ ਸਮੋਸਾ ਮੰਗਵਾਇਆ ਗਿਆ। ਗ੍ਰਾਹਕ ਮੁਤਾਬਿਕ ਜਿਉਂ ਹੀ ਸਮੋਸਾ ਖਾਣ ਲਈ ਤੋੜਿਆ ਗਿਆ, ਉਸ ਵਿਚ ਕਿਰਲੀ ਦਾ ਸਿਰ ਦੇਖ ਕੇ ਸਾਰੇ ਭੜਕ ਗਏ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਹਾ-ਸੁਣੀ ਹੋਣ ਲੱਗੀ। ਕੁਝ ਦੇਰ ਬਾਅਦ ਹੰਗਾਮਾ ਸ਼ੁਰੂ ਹੋ ਗਿਆ।

lizard found in samosa ordered at hotellizard found in samosa ordered at hotel

ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਮੋਸਾ ਖਾਣ ਕਾਰਨ ਬੱਚੇ ਬਿਮਾਰ ਹੋਣ ਦੀ ਗੱਲ ਕਹਿੰਦੇ ਹੋਏ ਪਰਿਵਾਰ ਨੇ ਹੋਟਲ ਮਾਲਕ ਖ਼ਿਲਾਫ਼ ਲਿਖਤੀ ਸ਼ਿਕਾਇਤ ਦੇਣ ਸਮੇਤ ਯੂ-ਟਿਊਬ ਤੇ ਫੇਸਬੁੱਕ 'ਤੇ ਘਟਨਾ ਦੀ ਵੀਡੀਓ ਅਪਲੋਡ ਕਰਨ ਨੂੰ ਕਿਹਾ। ਹੰਗਾਮਾ ਵਧਦਾ ਦੇਖ ਹੋਟਲ ਮਾਲਕ ਜੁਗਲ ਕਿਸ਼ੋਰ ਨੇ ਸਮੋਸੇ ਦੇ ਪੈਸੇ ਵਾਪਸ ਕਰ ਕੇ ਆਪਣਾ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ।

lizard found in samosa ordered at hotellizard found in samosa ordered at hotel

ਇਸ ਬਾਰੇ ਹੋਟਲ ਮਾਲਕ ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਸਮੋਸੇ 'ਚ ਹਰੀ ਮਿਰਚ ਫ੍ਰਾਈ ਕਰ ਕੇ ਪਾਈ ਜਾਂਦੀ ਹੈ। ਹੋ ਸਕਦੈ ਕਿਰਲੀ ਵਰਗੀ ਚੀਜ਼ ਫ੍ਰਾਈ ਮਿਰਚ ਹੋਵੇ। ਸਮੋਸੇ 'ਚੋਂ ਕਿਰਲੀ ਨਿਕਲਣ ਦੀ ਗੱਲ ਤੋਂ ਉਨ੍ਹਾਂ ਇਨਕਾਰ ਕੀਤਾ।lizard found in samosa ordered at hotellizard found in samosa ordered at hotel

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement