ਨੌਜਵਾਨ ਨੇ ਪੁਲਿਸ ਅਫ਼ਸਰ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਉਤਰਾਖੰਡ: ਉਤਰਾਖੰਡ ਦੇ ਰੁਦਰਪੁਰ 'ਚ ਆਦਰਸ਼ ਨਗਰ ਪੁਲਿਸ ਚੌਕੀ ਦੇ ਇੰਚਾਰਜ ਸੰਦੀਪ ਪਿਲਖਵਾਲ ਦਾ ਨਾਂ ਪੁਲਿਸ ਇੰਸਪੈਕਟਰ ਨਾਲ ਕਥਿਤ ਤੌਰ 'ਤੇ ਬਦਸਲੂਕੀ ਕਰਨ ਅਤੇ ਇਕ ਸਿੱਖ ਨੌਜਵਾਨ ਦਾ ਕਾਲਰ ਖਿੱਚਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੂਤਰਾਂ ਮੁਤਾਬਿਕ ਇੰਸਪੈਕਟਰ ਸੰਦੀਪ ਪਿਲਖਵਾਲ ਕਈ ਵਾਰ ਅਜਿਹੇ ਵਿਵਾਦਾਂ ਵਿੱਚ ਘਿਰ ਚੁੱਕਾ ਹੈ। ਹੰਗਾਮਾ ਦੇਖ ਕੇ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਨੌਜਵਾਨ ਨੇ ਪੁਲੀਸ ਅਧਿਕਾਰੀਆਂ ਤੋਂ ਇੰਸਪੈਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।