ਆਸ਼ੀਸ਼ ਨੂੰ ਨਹੀਂ ਮਿਲੀ ਜ਼ਮਾਨਤ, ਰੱਖਿਆ ਸੋਮਵਾਰ ਤੱਕ ਕਾਨੂੰਨੀ ਹਿਰਾਸਤ ‘ਚ
Published : Oct 19, 2018, 4:15 pm IST
Updated : Oct 19, 2018, 4:28 pm IST
SHARE ARTICLE
Ashish did not get bail, Legal custody till Monday
Ashish did not get bail, Legal custody till Monday

ਫਾਈਵ ਸਟਾਰ ਹੋਟਲ ਵਿਚ ਬੰਦੂਕ ਕੱਢਣ ਦੇ ਦੋਸ਼ੀ ਆਸ਼ੀਸ਼ ਪਾਂਡੇ ਨੂੰ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਸ ਦੀ ਜ਼ਮਾਨਤ ਮੰਗ...

ਨਵੀਂ ਦਿੱਲੀ (ਭਾਸ਼ਾ) : ਫਾਈਵ ਸਟਾਰ ਹੋਟਲ ਵਿਚ ਬੰਦੂਕ ਕੱਢਣ ਦੇ ਦੋਸ਼ੀ ਆਸ਼ੀਸ਼ ਪਾਂਡੇ  ਨੂੰ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਸ ਦੀ ਜ਼ਮਾਨਤ ਮੰਗ ਖਾਰਿਜ ਕਰ ਦਿਤੀ ਹੈ ਅਤੇ ਸੋਮਵਾਰ ਤੱਕ ਕਾਨੂੰਨੀ ਹਿਰਾਸਤ ਵਿਚ ਭੇਜ ਦਿਤਾ ਹੈ। ਦਿੱਲੀ ਪੁਲਿਸ ਨੇ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ, ਜਿਸ ਨੂੰ ਕੋਰਟ ਨੇ ਖਾਰਿਜ ਕਰ ਦਿਤਾ ਹੈ। 14 ਅਕਤੂਬਰ ਦੀ ਰਾਤ ਨੂੰ ਸਾਬਕਾ ਬੀਐਸਪੀ ਸੰਸਦ ਰਾਕੇਸ਼ ਪਾਂਡੇ ਦਾ ਬੇਟਾ ਅਸ਼ੀਸ਼ ਕੁਝ ਵਿਦੇਸ਼ੀ ਔਰਤਾਂ ਦੇ ਨਾਲ ਦਿੱਲੀ ਦੇ ਫਾਈਵ ਸਟਾਰ ਹੋਟਲ ਹਯਾਤ ਰੀਜੈਂਸੀ ਪਹੁੰਚਿਆ ਸੀ, ਜਿਥੇ ਇਕ ਕਪਲ ਨਾਲ ਵਿਵਾਦ ਵਿਚ ਉਸ ਨੇ ਪਿਸਤੌਲ  ਕੱਢ ਲਿਆ ਸੀ

ਅਤੇ ਉਸ ਦੇ ਜੋਰ ‘ਤੇ ਉਨ੍ਹਾਂ ਨੂੰ ਧਮਕਾਇਆ ਸੀ। ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿਚ ਹੈ ਅਤੇ ਕੁੱਝ ਦੋਸ਼ ਗ਼ੈਰ-ਜਮਾਨਤੀ ਹੁੰਦੇ ਹਨ। ਜ਼ਮਾਨਤ ਮੰਗ ਖਾਰਿਜ ਕਰਦੇ ਹੋਏ ਕੋਰਟ ਨੇ ਕਿਹਾ ਕਿ ਹਥਿਆਰ ਵਿਅਕਤੀਗਤ ਸੁਰੱਖਿਆ ਲਈ ਜਾਰੀ ਕੀਤੇ ਜਾਂਦੇ ਹਨ, ਲੋਕਾਂ ਨੂੰ ਧਮਕਾਉਣ ਲਈ ਨਹੀਂ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੀਆਂ ਟੀਮਾਂ ਨੇ ਪੂਰੀ ਰਾਤ ਆਸ਼ੀਸ਼ ਪਾਂਡੇ ਤੋਂ ਪੁੱਛਗਿਛ ਤੋਂ ਤੁਰੰਤ ਬਾਅਦ ਉਹ ਬੀਐਮਡਬਲਿਊ ਗੱਡੀ ਜਿਸ ਵਿਚੋਂ ਅਸ਼ੀਸ਼ ਨੇ ਪਿਸਤੌਲ ਕੱਢਿਆ ਸੀ

ਅਤੇ ਪਿਸਤੌਲ ਜੋ ਵੀਡੀਊ ਵਿਚ ਵਾਇਰਲ ਹੋਈ ਸੀ, ਨੂੰ ਬਰਾਮਦ ਕਰ ਲਿਆ ਗਿਆ ਹੈ। ਉਸ ਦੇ ਨਾਲ ਪੁਲਿਸ ਟੀਮ ਨੇ 10 ਗੋਲੀਆਂ ਵੀ ਲਖਨਊ ਵਿਚ ਬਰਾਮਦ ਕਰ ਲਈਆਂ ਹਨ। ਅਸ਼ੀਸ਼ ਦੇ ਨਾਲ ਪਹੁੰਚੀਆਂ ਤਿੰਨ ਔਰਤਾਂ ਦੀ ਵੀ ਪਛਾਣ ਵੀ ਹੋ ਗਈ ਹੈ, ਹਾਲਾਂਕਿ ਉਨ੍ਹਾਂ ਨੂੰ ਸੰਪਰਕ ਨਹੀਂ ਹੋ ਸਕਿਆ ਹੈ। ਪੁਲਿਸ ਦਾ ਕਹਿਣਾ ਸੀ ਕਿ ਅਸ਼ੀਸ਼ ਤੋਂ ਪੁੱਛਗਿਛ ਕਰਨ ਲਈ ਹੋਰ ਵੀ ਸਮਾਂ ਚਾਹੀਦਾ ਹੈ, ਜਿਸ ਦੇ ਲਈ ਉਹ ਅਸ਼ੀਸ਼ ਨੂੰ ਕੋਰਟ ਵਿਚ ਪੇਸ਼ ਕਰ ਕੇ ਦੁਬਾਰਾ ਰਿਮਾਂਡ ਉਤੇ ਲੈਣ ਦੀ ਮੰਗ ਕਰ ਰਹੀ ਸੀ।

 ਇਹ ਵੀ ਪੜ੍ਹੋ : ਇਸ ਮਾਮਲੇ ਵਿਚ ਪੀੜਿਤ ਦਿੱਲੀ ਦੇ ਗੌਰਵ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਤੋਂ ਪੁਲਿਸ ਪਹਿਲਾਂ ਹੀ ਪੁੱਛਗਿਛ ਕਰ ਚੁੱਕੀ ਹੈ। ਬਿਆਨ ਵੀ ਲੈ ਚੁੱਕੀ ਹੈ। ਹੁਣ ਅਸ਼ੀਸ਼ ਨੇ ਜੋ ਅਪਣਾ ਪੱਖ ਰੱਖਿਆ ਹੈ, ਪੁਲਿਸ ਉਸ ਦੇ ਬਿਆਨ ਗੌਰਵ ਦੁਆਰਾ ਦਿਤੇ ਗਏ ਬਿਆਨ ਨੂੰ ਮੈਚ ਕਰ ਰਹੀ ਹੈ। ਸੂਤਰਾਂ ਦੇ ਮੁਤਾਬਕ ਜੇਕਰ ਕੋਰਟ ਵਲੋਂ ਅੱਜ ਆਸ਼ੀਸ਼ ਪਾਂਡੇ ਦੀ ਰਿਮਾਂਡ ਮਿਲੀ, ਤਾਂ ਗੌਰਵ ਅਤੇ ਅਸ਼ੀਸ਼ ਪਾਂਡੇ ਦਾ ਆਹਮਣੇ-ਸਾਹਮਣੇ ਵੀ ਕਰਾਇਆ ਜਾ ਸਕਦਾ ਹੈ ਤਾਂਕਿ ਉਸ ਰਾਤ ਹੋਈ ਬਹਿਸ ਅਤੇ ਧਮਕੀ ਦੇਣ ਦੀ ਗੱਲ ਨੂੰ ਲੈ ਕੇ ਸਪੱਸ਼ਟ ਕੀਤਾ ਜਾ ਸਕੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement