
ਰਾਜਧਾਨੀ ਦਿੱਲੀ ਦੇ ਫਾਈਵ ਸਟਾਰ ਹੋਟਲ ਹਯਾਤ ‘ਚ ਸਾਬਕਾ ਬੀਐਸਪੀ ਸਾਂਸਦ ਰਾਕੇਸ਼ ਪਾਡੇਂ ਦੇ ਬੇਟੇ ਅਸ਼ੀਸ਼ ਪਾਡੇ ਦੁਆਰਾ...
ਨਵੀਂ ਦਿੱਲੀ (ਪੀਟੀਆਈ) : ਰਾਜਧਾਨੀ ਦਿੱਲੀ ਦੇ ਫਾਈਵ ਸਟਾਰ ਹੋਟਲ ਹਯਾਤ ‘ਚ ਸਾਬਕਾ ਬੀਐਸਪੀ ਸਾਂਸਦ ਰਾਕੇਸ਼ ਪਾਡੇਂ ਦੇ ਬੇਟੇ ਅਸ਼ੀਸ਼ ਪਾਡੇ ਦੁਆਰਾ ਪਿਸਟਲ ਲੈ ਕੇ ਅੰਦਰ ਜਾਣ ਨੂੰ ਲੈ ਕੇ ਸੁਰੱਖਿਆ ਵਿਚ ਘਾਟ ਦੇਖੀ ਜਾ ਰਹੀ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਹੋਟਲ ਦੇ ਮੁੱਖ ਦਰਵਾਜੇ ਦੇ ਚੈਕਿੰਗ ਤੋਂ ਬਾਅਦ ਵੀ ਹਥਿਆਰ ਦਾ ਪਤਾ ਕਿਉਂ ਨਹੀਂ ਚੱਲਿਆ? ਪਰ ਹਥਿਆਰ ਲਾਇਸੰਸੀ ਸੀ ਤਾਂ ਸੁਰੱਖਿਆ ਸਟਾਫ਼ ਨੇ ਰੋਕ-ਟੋਕ ਜਾਂ ਪੁਛ-ਗਿਛ ਕਿਉਂ ਨਹੀਂ ਕੀਤੀ? ਦਿੱਲੀ ਦੇ ਸਾਬਕਾ ਪੁਲਿਸ ਕਮਿਸ਼ਨਰ ਅਜੈ ਰਾਜ ਸ਼ਰਮਾਂ ਨੇ ਕਿਹਾ ਕਿ ਲਾਇਸੰਸੀ ਜਾਂ ਗੈਰ ਲਾਇਸੰਸੀ ਹਥਿਆਰ ਲੈ ਕੇ ਆਉਣਾ ਹੋਟਲ ਐਡਮਿਨੀਸਟ੍ਰੇਸ਼ਨ ਦੀ ਸਰੁੱਖਿਆ ਵਿੰਗ ਦੀ ਜ਼ਿੰਮੇਵਾਰੀ ਹੈ।
Delhi Hotel
ਅਜਿਹੇ ਹੋਟਲਾਂ ‘ਚ ਹਾਈ ਪ੍ਰੋਫਾਈਲ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦੇਸ਼ੀ ਰੁਕਦੇ ਹਨ। ਸੁਰੱਖਿਆ ਸਟਾਫ਼ ਚੈਕਿੰਗ ਦੇ ਨਾਮ ‘ਤੇ ਸਿਰਫ਼ ਖਾਨਾਪੂਰਤੀ ਹੀ ਕਰਦੇ ਹਨ। ਯੂਪੀ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਨੇ ਦੱਸਿਆ ਕਿ 26/11 ਤੋਂ ਬਾਅਦ ਫਾਈਵ ਸਟਾਰ ਹੋਟਲਾਂ ਦੇ ਸੁਰੱਖਿਆ ਇੰਤਜ਼ਾਮਾਂ ਵਿਚ ਵਾਧਾ ਹੋਇਆ ਸੀ। ਸਾਰੇ ਫਾਈਵ ਸਟਾਰ ਹੋਟਲ ਚਾਹੇ ਉਹ ਦਿੱਲੀ ਵਿਚ ਹੋਣ ਜਾਂ ਦੇਸ਼ ਦੇ ਕਿਸੇ ਵੀ ਕੋਨੇ ਵਿਚ ਹੋਵੇ ਹਥਿਆਰ ਲੈ ਕੇ ਜਾਣ ਤੇ ਪਾਬੰਦੀ ਹੈ। ਫਾਈਵ ਸਟਾਰ ਹੋਟਲ ਜਾਣ ‘ਤੇ ਇਸ ਦੇ ਗੇਟ ‘ਤੇ ਹੀ ਗੱਡੀ ਦਾ ਬੋਨਟ ਖੋਲ੍ਹਿਆ ਜਾਂਦਾ ਹੈ। ਡਿੱਗੀ ਖੋਲ੍ਹੀ ਜਾਂਦੀ ਹੈ।
Delhi Hotel
ਅੰਦਰ ਜਾਣ ‘ਤੇ ਮੈਟਲ ਡਿਟੇਕਟਰ ਨਾਲ ਤਲਾਸ਼ੀ ਲਈ ਜਾਂਦੀ ਹੈ। ਚੈਕਿੰਗ ਦਾ ਮਕਸਦ ਇਹ ਹੈ ਕਿ ਕੋਈ ਛੋਟਾ-ਵੱਡਾ ਹਥਿਆਰ ਜਾਂ ਪਾਬੰਦੀ ਸ਼ੁਦਾ ਚੀਜ਼ਾਂ ਅੰਦਰ ਨਾ ਜਾ ਸਕਣ। ਸਾਰੇ ਹੋਟਲਾਂ ਵਿਚ ਲਿਖਿਆ ਹੁੰਦਾ ਹੈ ਕਿ ਹਥਿਆਰ ਲੈ ਕੇ ਆਉਣਾ ਜਾਂ ਰੱਖਣਾ ਸਖ਼ਤ ਮਨ੍ਹ ਹੈ। ਸਾਬਕਾ ਡੀਜੀਪੀ ਨੇ ਕਿਹਾ ਕਿ ਹੋਟਲ ਦੇ ਸਰੁੱਖਿਆ ਅਫ਼ਸਰ ਦੀ ਜ਼ਿੰਮਵਾਰੀ ਸੀ ਕਿ ਹਥਿਆਰ ਦਿਖਾਉਣ ਵਾਲੇ ਨੂੰ ਕਾਬੂ ਕੀਤਾ ਜਾਵੇ। ਇਸ ਦੇ ਬਾਵਜੂਦ 100 ਨੰਬਰ ‘ਤੇ ਕਾਲ ਕੀਤੀ ਜਾਵੇ। ਪੁਲਿਸ ਦੇ ਆਉਣ ਤਕ ਉਹਨਾਂ ਨੂੰ ਜਾਣ ਨਹੀਂ ਦਿਤਾ ਜਾਣਾ ਚਾਹੀਦਾ। ਤੁਰੰਤ ਐਫ਼ਆਈਆਰ ਕਰਾਉਣੀ ਚਾਹੀਦੀ ਸੀ।
Delhi Hotel
ਇਸ ਮਾਮਲੇ ਵਿਚ ਲਾਇਸੰਸੀ ਹਥਿਆਰ ਦੀ ਸ਼ਰਤਾਂ ਦਾ ਉਲੰਘਣ ਹੋਇਆ ਹੈ। ਹਥਿਆਰ ਜਬਤ ਕਰਕੇ ਲਾਇਸੰਸ ਕੈਂਸਲ ਹੋਣਾ ਚਾਹੀਦਾ ਹੈ। ਜੀਵਨ ਭਰ ਲਈ ਲਾਇਸੰਸ ਮਿਲਣ ‘ਤੇ ਬੈਨ ਕੀਤਾ ਜਾਣਾ ਚਾਹੀਦਾ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।