ਸ਼ਾਹੂਕਾਰ ਦਾ ਕਰਜ਼ਾ ਲਈ ਪ੍ਰਵਾਰ ਦੇ 5 ਜੀਆਂ ਦੀਆਂ ਕਿਡਨੀਆਂ ਵੇਚਣ ਦੇ ਲਗਾਏ ਪੋਸਟਰ

By : GAGANDEEP

Published : Oct 19, 2023, 6:50 pm IST
Updated : Oct 19, 2023, 6:50 pm IST
SHARE ARTICLE
PHOTO
PHOTO

ਪੈਸੇ ਨਾ ਹੋਣ ਕਰਕੇ ਬੱਚਿਆਂ ਦੀ ਵੀ ਪੜ੍ਹਾਈ ਵਿਚਾਲੇ ਛੁੱਟੀ

 

ਨਾਂਦੇੜ: ਮਹਾਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਨਾਂਦੇੜ ਦੀ ਇਕ ਔਰਤ ਨੇ ਸ਼ਾਹੂਕਾਰ ਦਾ ਕਰਜ਼ਾ ਚੁਕਾਉਣ ਲਈ ਪੰਜ ਗੁਰਦੇ ਵੇਚਣ ਦਾ ਪੋਸਟਰ ਲਗਾਇਆ ਹੈ। ਇਹ ਪੋਸਟਰ ਕਲੈਕਟਰ ਦਫ਼ਤਰ ਦੀ ਕੰਧ ’ਤੇ ਚਿਪਕਾਏ ਗਏ ਹਨ। ਇੰਨਾ ਹੀ ਨਹੀਂ ਇਹ ਔਰਤ ਸ਼ਾਹੂਕਾਰ ਦੇ ਡਰ ਕਾਰਨ ਦੋ ਸਾਲਾਂ ਤੋਂ ਆਪਣੇ ਪਰਿਵਾਰ ਸਮੇਤ ਘਰ ਛੱਡ ਕੇ ਚਲੀ ਗਈ ਹੈ। ਕਲੈਕਟਰ ਦਫ਼ਤਰ ਦੀ ਕੰਧ ’ਤੇ ਲੱਗਾ ਇਹ ਪੋਸਟਰ ਹਰ ਕਿਸੇ ਦਾ ਧਿਆਨ ਖਿੱਚ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਪੋਸਟਰ ਵੈਵਰਦਾਦ ਦੀ ਇਕ ਮਹਿਲਾ  ਸਤਿਆਭਾਮਾ ਬਾਲਾਜੀ ਕੁੰਚਲਵਾਰ ਨੇ ਲਗਾਇਆ ਹੈ।

ਇਹ ਵੀ ਪੜ੍ਹੋ:ਹਰਜੋਤ ਸਿੰਘ ਬੈਂਸ ਵਲੋਂ ਨੰਗਲ ਫਲਾਈਓਵਰ ਦਾ ਕੰਮ 30 ਨਵੰਬਰ ਤੱਕ ਪੂਰੀ ਤਰ੍ਹਾਂ ਮੁਕੰਮਲ ਕਰਨ ਦੇ ਹੁਕਮ

ਉਸ ਦੇ ਪਰਿਵਾਰ ਵਿਚ ਉਸ ਦੇ ਪਤੀ, ਦੋ ਪੁੱਤਰ ਅਤੇ ਇੱਕ ਧੀ ਸਮੇਤ ਪੰਜ ਮੈਂਬਰ ਹਨ। ਵੱਡਾ ਪੁੱਤਰ 10ਵੀਂ ਤੱਕ, ਦੂਜਾ ਪੁੱਤਰ 7ਵੀਂ ਅਤੇ ਧੀ 5ਵੀਂ ਤੱਕ ਪੜੇ ਹਨ।
ਵੈਵਰਦਾਦ ਵਿੱਚ ਉਸਦਾ ਸੱਤ ਏਕੜ ਦਾ ਖੇਤ ਹੈ। ਤਿੰਨ ਸਾਲ ਪਹਿਲਾਂ ਉਸ ਨੇ ਮਿੱਡੂਖੇੜ ਦੇ ਇੱਕ ਨਿੱਜੀ ਸ਼ਾਹੂਕਾਰ ਤੋਂ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਸ ਦੌਰਾਨ ਉਸ ਨੇ ਕੁਝ ਪੈਸੇ ਦਿੱਤੇ ਸਨ ਪਰ ਕੋਰੋਨਾ ਲੌਕਡਾਊਨ ਦੌਰਾਨ ਸਭ ਕੁਝ ਰੁਕ ਗਿਆ। ਖੇਤੀ ਤੋਂ ਬਹੁਤੀ ਆਮਦਨ ਨਹੀਂ ਸੀ। ਸਤਿਆਭਾਮਾ ਨੇ ਕਿਹਾ ਕਿ ਇਸ ਕਾਰਨ ਉਹ ਲਏ ਗਏ ਕਰਜ਼ੇ ਦੀ ਅਦਾਇਗੀ ਨਹੀਂ ਕਰ ਸਕੀ।

ਇਹ ਵੀ ਪੜ੍ਹੋ:ਬੀਐਸਐਫ਼ ਦੀ ਕਾਰਵਾਈ,ਖੇਮਕਰਨ ਦੇ ਇਲਾਕੇ 'ਚੋਂ ਬਰਾਮਦ ਕੀਤਾ ਡਰੋਨ 

ਔਰਤ ਨੇ ਦੱਸਿਆ ਕਿ ਕਰਜ਼ਾ ਨਾ ਮੋੜ ਸਕਣ ਕਾਰਨ ਉਸ ਨੂੰ ਸ਼ਾਹੂਕਾਰਾਂ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਹ ਆਪਣੇ ਪੂਰੇ ਪ੍ਰਵਾਰ ਸਮੇਤ ਪਿੰਡ ਛੱਡ ਕੇ ਚਲੀ ਗਈ ਸੀ। ਨਾਲ ਹੀ ਜੇਕਰ ਦੂਜਿਆਂ ਨੂੰ ਉਨ੍ਹਾਂ ਦੇ ਖੇਤ ਵਿਚ ਖੇਤੀ ਕਰਨ ਦੀ ਇਜਾਜ਼ਤ ਦਿਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਵੀ ਸ਼ਾਹੂਕਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਸ ਦੇ ਇਕ ਲੜਕੇ ਨੂੰ ਸੱਪ ਨੇ ਡੰਗ ਲਿਆ। ਉਨ੍ਹਾਂ ਨੇ ਉਸ ਦਾ ਮੁੰਬਈ ਵਿੱਚ ਇਲਾਜ ਕਰਵਾਇਆ। 

ਇਹ ਵੀ ਪੜ੍ਹੋ:ਜਲੰਧਰ 'ਚ ਰੋਟੀ ਖਾ ਰਹੇ ਕਾਮੇ ਨੂੰ ਰੋਡ ਰੋਲਰ ਨੇ ਕੁਚਲਿਆ, ਮੌਕੇ 'ਤੇ ਹੋਈ ਦਰਦਨਾਕ ਮੌਤ  

ਇੱਥੇ ਉਹ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਹੇ ਹਨ। ਸੱਤਿਆਭਾਮਾ ਲੋਕਾਂ ਦੇ ਘਰਾਂ ਵਿੱਚ ਭਾਂਡੇ ਧੋਂਦੀ ਹੈ ਅਤੇ ਬੱਚੇ ਵੀ ਛੋਟੇ-ਮੋਟੇ ਕੰਮ ਕਰਦੇ ਹਨ। ਹੁਣ ਉਨ੍ਹਾਂ ਦੀ ਪੜ੍ਹਾਈ ਵੀ ਬੰਦ ਹੋ ਗਈ ਹੈ। ਨਾਲ ਹੀ ਉਸ ਦੇ ਪਤੀ ਬਾਲਾਜੀ ਵੀ ਬੀਮਾਰ ਹਨ ਉਹ ਕੋਈ ਕੰਮ ਨਹੀਂ ਕਰਦੇ। ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਵਿਗੜ ਗਿਆ ਹੈ।ਸਤਿਆਭਾਮਾ ਨੇ ਕਿਹਾ ਕਿ ਉਸ ਨੂੰ ਠੀਕ ਹੋਣ 'ਚ ਕਾਫੀ ਸਮਾਂ ਲੱਗੇਗਾ।

ਔਰਤ ਨੇ ਪੋਸਟਰ ਵਿਚ ਲਿਖਿਆ ਕਿ ਪੰਜ ਕਿਡਨੀਆਂ ਹਨ, ਲੈਣ ਲਈ ਹੇਠਾਂ ਨੰਬਰ ਦਿਤਾ ਗਿਆ। ਕਰਜ਼ਾ ਚੁਕਾਉਣਾ ਸਾਡਾ ਕੰਮ ਹੈ। ਮਰਨ ਦੀ ਬਜਾਏ, ਇੱਕ ਗੁਰਦਾ ਵੇਚੋ ਅਤੇ ਇੱਕ ਗੁਰਦੇ 'ਤੇ ਜੀਓ। ਮੈਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੀ ਹਾਂ। ਪਰਿਵਾਰ ਵਿਚ ਪੰਜ ਲੋਕ ਹਨ। ਇਨ੍ਹਾਂ ਵਿੱਚੋਂ ਜਿਨ੍ਹਾਂ ਦੇ ਗੁਰਦੇ ਮਰੀਜ਼ ਲਈ ਠੀਕ ਹਨ, ਉਨ੍ਹਾਂ ਨੂੰ ਵੇਚਿਆ ਜਾਣਾ ਹੈ। ਉਸ ਪੈਸੇ ਨਾਲ ਸ਼ਾਹੂਕਾਰ ਨੂੰ ਭੁਗਤਾਨ ਕੀਤਾ ਜਾਵੇਗਾ। ਮੈਂ ਨਾਂਦੇੜ ਆ ਕੇ ਸਭ ਕੁਝ ਵਿਸਥਾਰ ਨਾਲ ਦੱਸਾਂਗੀ। ਕਿਰਪਾ ਕਰਕੇ ਮੇਰੀ ਮਦਦ ਕਰੋ ਸਤਿਆਭਾਮਾ ਬਾਲਾਜੀ ਕੁੰਚਲਵਾਰ ਨੇ ਕਿਹਾ ਕਿ ਸ਼ਾਹੂਕਾਰ ਦੇ ਡਰ ਕਾਰਨ ਉਸਨੇ ਪਿੰਡ ਛੱਡ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM

Indira Gandhi ਨੂੰ ਮਾਰਨ ਵਾਲੇ Beant Singh ਦੇ ਬੇਟੇ ਨੇ ਕੀਤੇ ਖ਼ੁਲਾਸੇ ਕਿ ਕਿਵੇਂ ਕੱਟੀਆਂ ਉਨ੍ਹਾਂ ਰਾਤਾਂ..

03 May 2024 8:34 AM

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM
Advertisement