
ਬੋਰਡ ਨੇ ਦਾਖਲ ਕੀਤੀ ਗਈ ਅਪਣੀ ਪਟੀਸ਼ਨ ਵਿਚ ਕੋਰਟ ਨੂੰ ਕਿਹਾ ਕਿ ਬੋਰਡ ਦੇ ਕੋਲ ਲੋੜੀਂਦੇ ਬੁਨਿਆਦੇ ਢਾਂਚੇ ਦੀ ਕਮੀ ਹੈ, ਤੁਸੀਂ ਫੈਲਸਾ ਲਾਗੂ ਕਰਨ ਵਿਚ ਸਾਡੀ ਮਦਦ ਕਰੋ।
ਨਵੀਂ ਦਿਲੀ, ( ਪੀਟੀਆਈ ) : ਸਬਰੀਮਾਲਾ ਮੰਦਰ ਵਿਚ ਔਰਤਾਂ ਦੇ ਦਾਖਲੇ ਨੂੰ ਲੈ ਕੇ ਚਲ ਰਿਹਾ ਵਿਵਾਦ ਵਧਦਾ ਜਾ ਰਿਹਾ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਅਪਣਾ ਫੈਸਲਾ ਸੁਣਾ ਦਿਤਾ ਸੀ। ਪਰ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਇਹ ਫੈਸਲਾ ਲਾਗੂ ਨਹੀਂ ਹੋ ਪਾਇਆ। ਹੁਣ ਦੇਵਾਸਮ ਬੋਰਡ ਸਬਰੀਮਾਲਾ ਮੰਦਰ ਮਾਮਲੇ ਵਿਚ ਸੁਪਰੀਮ ਕੋਰਟ ਦੀ ਸ਼ਰਨ ਵਿਚ ਪਹੁੰਚ ਗਿਆ ਹੈ। ਬੋਰਡ ਨੇ ਦਾਖਲ ਕੀਤੀ ਗਈ ਅਪਣੀ ਪਟੀਸ਼ਨ ਵਿਚ ਕੋਰਟ ਨੂੰ ਕਿਹਾ ਕਿ ਬੋਰਡ ਦੇ ਕੋਲ ਲੋੜੀਂਦੇ ਬੁਨਿਆਦੇ ਢਾਂਚੇ ਦੀ ਕਮੀ ਹੈ,
Supreme court
ਇਸ ਲਈ ਤੁਸੀਂ ਇਹ ਫੈਲਸਾ ਲਾਗੂ ਕਰਨ ਵਿਚ ਸਾਡੀ ਮਦਦ ਕਰੋ। ਸ਼ਹਿਰ ਭਰ ਵਿਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਵਿਰੁਧ ਲੋਕ ਹਿੰਸਾ ਅਤੇ ਪ੍ਰਦਰਸ਼ਨ ਕਰ ਰਹੇ ਹਨ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ 28 ਸਤੰਬਰ ਨੂੰ ਸਬਰੀਮਾਲਾ ਮੰਦਰ ਵਿਚ ਔਰਤਾਂ ਨੂੰ ਲੈ ਕੇ ਇਹ ਫੈਸਲਾ ਸੁਣਾਇਆ ਸੀ ਕਿ ਮੰਦਰ ਵਿਚ 10 ਤੋਂ 50 ਸਾਲ ਤੱਕ ਦੀ ਉਮਰ ਦੀ ਕੋਈ ਵੀ ਔਰਤ ਦਰਸ਼ਨਾਂ ਲਈ ਜਾ ਸਕਦੀ ਹੈ।
Sabarimala Temple
ਪਰ ਮੰਦਰ ਕਮੇਟੀ ਦੇ ਕਰਮਚਾਰੀ ਅਤੇ ਹੋਰ ਹਿੰਦੂ ਸੰਗਠਨ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ ਜਿਸ ਕਾਰਨ ਸੁਪਰੀਮ ਕੋਰਟ ਵੱਲੋਂ ਲਾਗੂ ਕੀਤੇ ਗਏ ਫੈਸਲੇ ਅਧੀਨ 10 ਤੋਂ 50 ਸਾਲ ਤੱਕ ਦੀ ਕੋਈ ਵੀ ਔਰਤ ਅਜੇ ਤੱਕ ਮੰਦਰ ਅੰਦਰ ਦਾਖਲ ਨਹੀਂ ਹੋ ਸਕੀ ਹੈ। ਬੀਤੇ ਦਿਨ ਤਿਰੂਵੰਨਤਪੁਰਮ ਸਥਿਤ ਮੁਖ ਮੰਤਰੀ ਪਿਨਾਰਾਈ ਵਿਜਯਨ ਦੇ ਅਧਿਕਾਰਕ ਘਰ ਤੇ ਭਾਜਪਾ ਅਤੇ ਕਾਂਗਰਸ ਦੇ ਕਰਮਚਾਰੀਆਂ ਨੇ ਪ੍ਰਦਰਸ਼ਨ ਵੀ ਕੀਤਾ।