ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸਬਰੀਮਾਲਾ ਮੰਦਰ 'ਚ ਝੜਪ, ਇਕ ਔਰਤ ਜ਼ਖਮੀ
Published : Nov 6, 2018, 11:37 am IST
Updated : Nov 6, 2018, 11:41 am IST
SHARE ARTICLE
Sabrimala Temple
Sabrimala Temple

ਸਬਰੀਮਾਲਾ ਮੰਦਰ ਵਿਖੇ ਅੱਜ ਸਵੇਰੇ ਦਰਵਾਜ਼ੇ ਖੁਲ੍ਹਣ ਤੋਂ ਬਾਅਦ ਹੋਈ ਝੜਪ ਦੌਰਾਨ ਇਕ ਔਰਤ ਜ਼ਖਮੀ ਹੋ ਗਈ। ਕੁਝ ਮੀਡੀਆ ਕਰਮਚਾਰੀਆਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ।

ਤਿਰੁੰਵਤਪੁਰਮ , ( ਭਾਸ਼ਾ ) : ਸਬਰੀਮਾਲਾ ਮੰਦਰ ਵਿਖੇ ਅੱਜ ਸਵੇਰੇ ਦਰਵਾਜ਼ੇ ਖੁਲ੍ਹਣ ਤੋਂ ਬਾਅਦ ਹੋਈ ਝੜਪ ਦੌਰਾਨ ਇਕ ਔਰਤ ਜ਼ਖਮੀ ਹੋ ਗਈ। ਇਸ ਤੋਂ ਇਲਾਵਾ ਕੁਝ ਮੀਡੀਆ ਕਰਮਚਾਰੀਆਂ ਦੇ ਵੀ ਜ਼ਖਮੀ ਹੋਣ ਦੀ ਖ਼ਬਰ ਹੈ। ਮੰਦਰ ਨੂੰ ਕੱਲ ਸ਼ਾਮ ਪੰਜ ਵਜੇ ਖੋਲ੍ਹਿਆ ਗਿਆ ਸੀ। ਸੁਰੱਖਿਆ ਪ੍ਰਬੰਧਾਂ ਅਧੀਨ ਇਥੇ 2300 ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸ ਦੇ ਬਾਵਜੂਦ ਥ੍ਰਿਸੁਰ ਦੀ ਰਹਿਣ ਵਾਲੀ 52 ਸਾਲਾ ਲਲਿਥਾ ਦਾ ਲੋਕਾਂ ਨੇ ਵਿਰੋਧ ਕੀਤਾ ਅਤੇ ਔਰਤ ਜ਼ਖਮੀ ਹੋ ਗਈ। ਦੋ ਰੋਜ਼ਾ ਵਿਸ਼ੇਸ਼ ਪੂਜਾ ਦੇ ਲਈ ਹਫਤੇ ਵਿਚ ਦੂਜੀ ਵਾਰ ਭਗਵਾਨ ਅਯੱਪਾ

Pooja In TemplePooja In Temple

ਮੰਦਰ ਦੇ ਦਰਵਾਜ਼ੇ ਖੁਲ੍ਹਣ ਤੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਮੰਦਰ ਵਿਚ ਸਾਰੇ ਉਮਰ ਵਰਗ ਦੀਆਂ ਔਰਤਾਂ ਦੇ ਦਾਖਲੇ ਸਬੰਧੀ ਸੁਪਰੀਮ ਕੋਰਟ ਦੇ ਹੁਕਮ ਦਾ ਵਿਰੋਧ ਕਰਨ ਵਾਲੇ ਇਥੇ ਪ੍ਰਦਰਸ਼ਨ ਕਰ ਸਕਦੇ ਹਨ। ਹਾਲਾਂਕਿ ਪੁਲਿਸ ਨੇ ਕਿਹਾ ਕਿ ਮੰਦਰ ਵਿਚ 10 ਤੋਂ 50 ਸਾਲ ਦੀ ਕੋਈ ਵੀ ਲੜਕੀ ਜਾਂ ਔਰਤ ਦਰਸ਼ਨਾਂ ਲਈ ਨਹੀਂ ਆਈ। ਪਰ 30 ਸਾਲ ਦੀ ਇਕ ਔਰਤ ਅਪਣੇ ਪਤੀ ਅਤੇ ਦੋ ਬੱਚਿਆਂ ਨਾਲ ਪੰਬਾ ਸਥਿਤ ਆਧਾਰ ਕੈਂਪ ਵਿਖੇ ਪੁੱਜੀ ਹੈ। ਅਲਪੁੱਝਾ ਜ਼ਿਲ੍ਹੇ ਦੇ ਚੇਰਥਲਾ ਵਿਚ ਰਹਿਣ ਵਾਲੀ ਅੰਜੂ ਨਾਮ ਦੀ ਇਸ ਔਰਤ ਨੇ

Sabarimala Temple Opens For RitualSabarimala Temple Opens For Ritual

ਪੁਲਿਸ ਨੂੰ ਦੱਸਿਆ ਕਿ ਉਹ ਮੰਦਰ ਨਹੀਂ ਆਉਣਾ ਚਾਹੁੰਦੀ ਸੀ ਪਰ ਉਹ ਅਪਣੇ ਪਤੀ ਅਭਿਲਾਸ਼ ਦੇ ਕਹਿਣ ਤੇ ਪੰਬਾ ਆਈ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਔਰਤ ਦੇ ਪਤੀ ਦੀ ਜ਼ਿੱਦ ਹੈ ਕਿ ਉਸ ਨੂੰ ਪੂਰੇ ਪਰਵਾਰ ਦੇ ਨਾਲ ਪੂਜਾ ਕਰਨ ਦਿਤੀ ਜਾਵੇ। ਇਸ ਮੁੱਦੇ ਤੇ ਕੇਰਲ ਪੁਲਿਸ ਵਿਵਾਦਾਗ੍ਰਸਤ ਬਿਆਨ ਦੇ ਰਹੀ ਹੈ। ਕਿ ਸਥਾਨਕ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਔਰਤ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਜਦਕਿ ਪੁਲਿਸ ਮੁਖੀ ਰਾਹੁਲ ਆਰ ਨਾਇਰ ਦਾ ਕਹਿਣਾ ਹੈ ਕਿ ਔਰਤ ਨੇ ਕੋਈ ਸੁਰੱਖਿਆ ਨਹੀਂ ਮੰਗੀ।

Sabarimala TempleFollowers in temple

ਔਰਤ ਦਾ ਪਤੀ ਵੱਲੋਂ ਅਪਣਾ ਫੈਸਲਾ ਨਾ ਬਦਲੇ ਜਾਣ ਕਾਰਨ ਪੁਲਿਸ ਨੇ ਆਖਰੀ ਫੈਸਲੇ ਦੇ ਲਈ ਉਸ ਦੇ ਪਰਵਾਰ ਨੂੰ ਪੰਬਾ ਆਉਣ ਲਈ ਕਿਹਾ। ਰਾਤ 10 ਵਜੇ ਮੰਦਰ ਦੇ ਦਰਵਾਜ਼ੇ ਬੰਦ ਹੋਣ ਵੇਲੇ ਅੰਜੂ ਅਤੇ ਉਸ ਦਾ ਪਰਵਾਰ ਕੰਟਰੋਲ ਰੂਮ ਵਿਚ ਇੰਤਜ਼ਾਰ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਪੰਬਾ ਉਹ ਸਥਾਨ ਹੈ ਜਿਥੋਂ ਭਗਤ ਪਹਾੜ ਦੇ

Pamba RoadPamba Road

ਸਿਖਰ ਤੇ ਸਥਿਤ ਸਬਰੀਮਾਲਾ ਮੰਦਰ ਤੱਕ ਪੰਜ ਕਿਲੋਮੀਟਰ ਦੀ ਦੂਰੀ ਪੈਦਲ ਪੂਰੀ ਕਰਦੇ ਹਨ। ਅੱਜ ਤ੍ਰਾਵਣਕੋਰ ਦੇ ਆਖਰੀ ਰਾਜਾ ਚਿਥਿਰਾ ਥਿਰੂਨਲ ਬਲਰਾਮ ਵਰਮਾ ਦੇ ਜਨਮਦਿਨ ਦੇ ਮੌਕੇ ਤੇ ਵਿਸ਼ੇਸ਼ ਪੂਜਾ ਸ਼੍ਰੀ ਚਿਤਰਾ ਅੱਤਾ  ਤਿਰੂਨਾਲ ਹੋਵੇਗੀ। ਕੇਰਲ ਹਾਈ ਕੋਰਟ ਨੇ ਕਿਹਾ ਹੈ ਕਿ ਸੁਪਰੀਮ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਦੇ ਨਾਮ ਤੇ ਭਗਤਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement