
ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਭਰ ਵਿਚ ਹੋ ਰਹੇ ਹਨ ਪ੍ਰਦਰਸ਼ਨ
ਨਵੀਂ ਦਿੱਲੀ : ਨਾਗਰਿਕਤਾ ਕਾਨੂੰਨ ਦੇ ਵਿਰੁੱਧ ਸਾਰੇ ਖੱਬੀ ਪੱਖੀ ਅਤੇ ਮੁਸਲਿਮ ਸੰਗਠਨਾਂ ਨੇ ਅੱਜ ਭਾਰਤ ਬੰਦ ਬੁਲਾਇਆ ਹੈ। ਦਿੱਲੀ, ਯੂਪੀ, ਬਿਹਾਰ ਅਤੇ ਬੈਗਲੁਰੂ ਵਿਚ ਭਾਰਤ ਬੰਦ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਲੈਫਟ ਪਾਰਟੀਆਂ ਦੇ ਇਸ ਭਾਰਤ ਬੰਦ ਨੂੰ ਵਿਰੋਧੀ ਪਾਰਟੀਆਂ ਸਮੱਰਥਨ ਹਾਸਲ ਹੈ। ਉੱਥੇ ਹੀ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਯੋਗੇਂਦਰ ਯਾਦਵ ਨੂੰ ਲਾਲ ਕਿਲ੍ਹੇ ਤੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ।
Tweet
ਯੋਗੇਂਦਰ ਯਾਦਵ ਨੇ ਦੱਸਿਆ ਹੈ ਕਿ ਪੁਲਿਸ ਨੇ ਇਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਲੀਡਰ ਨੂੰ ਵੀ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੂਚੇਰੀ ਮੰਡੀ ਹਾਊਸ ਦੇ ਕੋਲ ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ । ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਮੰਡੀ ਹਾਊਸ ਤੋਂ ਹਿਰਾਸਤ ਵਿਚ ਲਿਆ ਹੈ।ਦੂਜੇ ਪਾਸੇ ਬੈਗਲੁਰੂ ਵਿਚ ਪ੍ਰਦਰਸ਼ਨ ਕਰ ਰਹੇ ਇਤਿਹਾਸਕਾਰ ਰਾਮਚੰਦਰ ਗੁਹਾ ਨੂੰ ਵੀ ਬੈਗਲੁਰੂ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।
#WATCH Karnataka: Police detained historian Ramachandra Guha during protest at Town Hall in Bengaluru, earlier today. #CitizenshipAct https://t.co/8jrDjtsOfm pic.twitter.com/P8csG0x9HN
— ANI (@ANI) December 19, 2019
ਇਸ ਕਾਨੂੰਨ ਦਾ ਵਿਰੋਧ ਕਰਦੇ ਹੋਏ ਕਾਂਗਰਸ ਦੇ ਲੀਡਰ ਅਤੇ ਵਰਕਰ ਵੀ ਸੜਕਾਂ 'ਤੇ ਉਤਰ ਆਏ ਹਨ। ਕਾਂਗਰਸ ਨੇਤਾ ਸੰਦੀਪ ਦਿਰਸ਼ਤ ਉਨ੍ਹਾਂ ਦੀ ਘਰਵਾਲੀ ਮੋਨਾ ਸਮੇਤ ਕਈ ਕਾਂਗਰਸੀ ਲੀਡਰਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ। ਇਸ ਵਿਚਾਲੇ ਕਾਂਗਰਸ ਜਨਰਲ ਸਕੱਤਰ ਪਿੰਅਕਾ ਗਾਂਧੀ ਵਾਡਰਾ ਨੇ ਮੋਦੀ ਸਰਕਾਰ ;'ਤੇ ਨਿਸ਼ਾਨਾ ਸਾਧਿਆ ਹੈ।
मेट्रो स्टेशन बंद हैं। इंटरनेट बंद है। हर जगह #Section144 है। किसी भी जगह आवाज उठाने की इजाजत नहीं है। जिन्होंने आज टैक्सपेयर्स का पैसा खर्च करके करोड़ों का विज्ञापन लोगों को समझाने के लिए निकाला है, वही लोग आज जनता की आवाज से इतना बौखलाएँ हुए हैं कि सबकी आवाजें बंद कर रहे हैं।
— Priyanka Gandhi Vadra (@priyankagandhi) December 19, 2019
ਪ੍ਰਿਂਅਕਾ ਗਾਂਧੀ ਨੇ ਕਿਹਾ ਕਿ ''ਮੈਟਰੋ ਸਟੇਸ਼ਨ ਬੰਦ ਹਨ। ਇੰਟਰਨੈੱਟ ਬੰਦ ਹੈ। ਹਰ ਥਾਂ ਧਾਰਾ 144 ਲਾਗੂ ਹੈ। ਕਿਸੇ ਵੀ ਥਾਂ ਅਵਾਜ਼ ਚੁੱਕਣ ਦੀ ਇਜਾਜ਼ਤ ਨਹੀਂ ਹੈ। ਜਿਨ੍ਹਾਂ ਨੂੰ ਅੱਜ ਟੈਕਸ ਦੇਣ ਵਾਲਿਆ ਦਾ ਪੈਸਾ ਖਰਚ ਕਰਕੇ ਕਰੋੜਾ ਰੁਪਏ ਖਰਚ ਕਰਕੇ ਕਰੋੜਾ ਰਪਏ ਦਾ ਵਿਗਿਆਪਨ ਲੋਕਾਂ ਨੂੰ ਸਮਝਾਉਣ ਦੇ ਲਈ ਕੱਢਿਆ ਹੈ ਉਹੀ ਲੋਕ ਆਮ ਜਨਤਾ ਦੀ ਅਵਾਜ਼ ਤੋਂ ਇੰਨਾ ਘਬਰਾਏ ਹੋਏ ਹਨ ਕਿ ਸੱਭ ਦੀ ਅਵਾਜ਼ ਬੰਦ ਕਰ ਰਹੇ ਹਨ''।