ਜੇ ਕਹਿੰਦੇ ਹੋ ਫੰਡਿੰਗ ਹੋ ਰਹੀ ਤਾਂ ਟਿਕਟਾਂ ਕਰਾ ਦਿੰਦੇ ਹਾਂ ਆ ਕੇ ਦੇਖ ਲਓ- ਗੁਰਜੀਤ ਦੀ ਚੇਤਾਵਨੀ
Published : Dec 19, 2020, 3:05 pm IST
Updated : Dec 19, 2020, 3:05 pm IST
SHARE ARTICLE
Gurjeet singh at farmers Protest Delhi
Gurjeet singh at farmers Protest Delhi

ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਦਿੱਲੀ ਪਹੁੰਚੇ ਗੁਰਜੀਤ

ਨਵੀਂ ਦਿੱਲੀ (ਅਰਪਨ ਕੌਰ): ਦਿੱਲੀ ਵਿਚ ਕਿਸਾਨਾਂ ਦੇ ਇਤਿਹਾਸਕ ਸੰਘਰਸ਼ ਨੂੰ ਹਮਾਇਤ ਦੇਣ ਪੰਜਾਬੀ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਮੋਰਚੇ ‘ਤੇ ਪਹੁੰਚ ਰਹੀਆਂ ਹਨ। ਇਸ ਦੌਰਾਨ ਪੰਜਾਬੀ ਅਦਾਕਾਰ ਤੇ ਐਂਕਰ ਗੁਰਜੀਤ ਸਿੰਘ ਵੀ ਦਿੱਲੀ ਪਹੁੰਚੇ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਗੁਰਜੀਤ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਹੈ ਕਿ ਇੰਨੀ ਠੰਢ ਵਿਚ ਵੀ ਅਸੀਂ ਮੋਰਚਾ ਲਾ ਕੇ ਬੈਠੇ ਹਾਂ।

Gurjeet Singh at farmers Protest DelhiGurjeet Singh at farmers Protest Delhi

ਉਹਨਾਂ ਕਿਹਾ ਕਿ ਇਸੇ ਠੰਢ ਵਿਚ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪਾਈ ਸੀ ਤੇ ਹੁਣ ਕਿਸਾਨ ਵੀ ਹੱਕ ਤੇ ਸੱਚ ਲਈ ਡਟੇ ਹੋਏ ਹਨ। ਇਸ ਤੋਂ ਵੱਡੀ ਮਿਸਾਲ ਦੁਨੀਆਂ ਭਰ ਵਿਚ ਨਹੀਂ ਮਿਲਦੀ। ਗੁਰਜੀਤ ਨੇ ਦਿੱਲੀ ਚਲੋ ਮੁਹਿੰਮ ਦੌਰਾਨ ਪੰਜਾਬੀ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਾਲੇ ਹਰਿਆਣੇ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ। ਉਹਨਾਂ ਨੌਜਵਾਨਾਂ ਦੇ ਜੋਸ਼ ਤੇ ਸਬਰ ਨੂੰ ਸਲਾਮ ਕੀਤਾ।

Farmers ProtestFarmers Protest

ਗੁਰਜੀਤ ਨੇ ਦੱਸਿਆ ਕਿ ਜ਼ਿਲ੍ਹਾ ਰੋਪੜ ਦੇ ਪਿੰਡ ਸੰਗਤਪੁਰਾ ਦੇ ਰਹਿਣ ਵਾਲੇ ਹਨ ਤੇ ਉਹਨਾਂ ਦਾ ਪਰਿਵਾਰ ਕਿਸਾਨੀ ਨਾਲ ਜੁੜਿਆ ਹੋਇਆ ਹੈ। ਆੜਤੀਆ ਬਾਰੇ ਗੱਲ਼ ਕਰਦਿਆਂ ਗੁਰਜੀਤ ਨੇ ਕਿਹਾ ਕਿ ਉਹਨਾਂ ਨੇ ਕਰੀਬ ਤੋਂ ਦੇਖਿਆ ਹੈ ਕਿ ਆੜਤੀਆ ਕਿਸਾਨਾਂ ਲਈ ਬਹੁਤ ਮਾਇਨੇ ਰੱਖਦਾ ਹੈ ਤੇ ਉਹ ਕਿਸਾਨਾਂ ਲਈ ਏਟੀਐਮ ਤੋਂ ਕਿਤੇ ਵੱਧ ਹੈ।

Gurjeet Singh at farmers Protest DelhiGurjeet Singh at farmers Protest Delhi

ਗੁਰਜੀਤ ਨੇ ਕਿਸਾਨੀ ਸੰਘਰਸ਼ ‘ਚ ਯੋਗਦਾਨ ਦੇ ਰਹੇ ਪੰਜਾਬੀ ਗਾਇਕਾਂ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸਾਰਿਆਂ ਨੂੰ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਜਾ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਨ ਦੀ ਅਪੀਲ ਕੀਤੀ ਤਾਂ ਜੋ ਪ੍ਰਧਾਨ ਮੰਤਰੀ ਕਿਸਾਨਾਂ ਦੀ ਗੰਭੀਰਤਾ ਨੂੰ ਸਮਝਣ। ਗੁਰਜੀਤ ਨੇ ਕਿਹਾ ਕਿ ਸਾਡੇ ਕੋਲ ਸਭ ਤੋਂ ਵੱਡੀ ਤਾਕਤ ਕਲਮ ਦੀ ਤਾਕਤ ਹੈ ਤੇ ਸਾਨੂੰ ਕਿਸਾਨਾਂ ਲ਼ਈ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਭਗਤ ਸਿੰਘ ਨੂੰ ਯਾਦ ਕਰੋ ਤੇ ਉਹਨਾਂ ਦੀ ਸੋਚ ‘ਤੇ ਪਹਿਰਾ ਦਿਓ।

Gurjeet Singh at farmers Protest DelhiGurjeet Singh at farmers Protest Delhi

ਗੁਰਜੀਤ ਨੇ ਦੱਸਿਆ ਕਿ ਅਪਣੇ ਨੌਜਵਾਨਾਂ ਨੂੰ ਭੜਕਾਉਣ ਲਈ ਬਹੁਤ ਸਾਜ਼ਿਸ਼ਾਂ ਹੋ ਰਹੀਆਂ ਹਨ ਪਤ ਇਹ ਨੌਜਵਾਨ ਕਦੀ ਨਹੀਂ ਭਟਕਣਗੇ। ਵਿਰੋਧੀਆਂ ਨੂੰ ਜਵਾਬ ਦਿੰਦਿਆਂ ਗੁਰਜੀਤ ਨੇ ਕਿਹਾ ਕਿ ਜੇਕਰ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਫੰਡਿੰਗ ਕੀਤੀ ਜਾ ਰਹੀ ਹੈ ਤਾਂ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਆ ਕੇ ਦੇਖੋ, ਜੇ ਕੋਈ ਜਹਾਜ਼ ਰਾਹੀਂ ਆ ਕੇ ਵੀ ਦੇਖਣਾ ਚਾਹੁੰਦਾ ਹੈ ਤਾਂ ਉਸ ਲਈ ਅਸੀਂ ਟਿਕਟਾਂ ਵੀ ਕਰਾ ਦਿੰਦੇ ਹਾਂ। ਉਹਨਾਂ ਕਿਹਾ ਕਿ ਇਹ ਫੰਡਿੰਗ ਸਾਨੂੰ ਅਰਸਿਆਂ ਤੋਂ ਹੁੰਦੀ ਆ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement