
ਸੱਜੇ-ਪੱਖੀ ਕਾਰਕੁੰਨਾਂ ਦੇ ਇੱਕ ਸਮੂਹ ਨੇ ਦਰਜ ਕਰਵਾਈ ਐੱਫ.ਆਈ.ਆਰ.
ਬਰੇਲੀ - ਉੱਤਰ ਪ੍ਰਦੇਸ਼ ਦੇ ਬਰੇਲੀ ਤੋਂ ਇੱਕ ਅਜੀਬ ਖ਼ਬਰ ਆਈ ਹੈ ਜਿਸ 'ਚ ਤਕਰੀਬਨ ਤਿੰਨ ਸਾਲਾਂ ਦੀ ਇੱਕ ਬੱਚੀ ਦੇ 'ਜ਼ਬਰੀ ਧਰਮ ਪਰਿਵਰਤਨ' ਦੇ ਇਲਜ਼ਾਮ ਹੇਠ ਇੱਕ ਅਨਾਥ ਆਸ਼ਰਮ ਅਤੇ ਇੱਕ ਵਿਦੇਸ਼ੀ ਜੋੜੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ।
ਮਿੱਟੀ ਦੇ ਘੜੇ 'ਚ ਪਾ ਕੇ ਛੱਡੀ ਇੱਕ ਬੱਚੀ, ਜੋ ਸਾਰੀ ਰਾਤ ਘੜੇ 'ਚ ਪਏ ਰਹਿਣ ਤੋਂ ਬਰਾਮਦ ਹੋਈ ਸੀ, ਅਤੇ ਜਿਸ ਨੂੰ ਕੁਝ ਲੋਕਾਂ ਵੱਲੋਂ ਕ੍ਰਿਸ਼ਮਈ ਬੱਚੀ ਅਤੇ ਸੀਤਾ ਵਰਗੇ ਨਾਂਅ ਦਿੱਤੇ ਗਏ ਸਨ, ਉਸ ਨੂੰ ਲੈ ਕੇ ਸੱਜੇ-ਪੱਖੀ ਕਾਰਕੁੰਨਾਂ ਦੇ ਇੱਕ ਸਮੂਹ ਨੇ ਬਰੇਲੀ ਦੇ ਇੱਕ ਅਨਾਥ ਆਸ਼ਰਮ ਅਤੇ ਮਾਲਟਾ ਦੇ ਰਹਿਣ ਵਾਲੇ ਇੱਕ ਜੋੜੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾਈ ਹੈ।
ਮਾਲਟਾ ਵਾਲੇ ਜੋੜੇ ਨੇ ਬਰੇਲੀ ਦੇ ਉਸ ਅਨਾਥ ਆਸ਼ਰਮ ਤੋਂ ਉਸ ਬੱਚੀ ਨੂੰ ਗੋਦ ਲਿਆ ਸੀ, ਅਤੇ ਸੱਜੇ-ਪੱਖੀ ਕਾਰਕੁੰਨਾਂ ਨੇ ਬੱਚੀ ਦਾ 'ਗ਼ਲਤ ਢੰਗ ਨਾਲ ਧਰਮ ਪਰਿਵਰਤਨ' ਕੀਤੇ ਜਾਣ ਦਾ ਇਲਜ਼ਾਮ ਲਗਾਇਆ ਹੈ।
ਇਹ ਐੱਫ.ਆਈ.ਆਰ. ਉਸ ਵੇਲੇ ਹੋਈ ਹੈ ਜਿਸ ਵੇਲੇ ਉਸ ਬੱਚੀ ਨੇ ਇੱਕ ਹਫ਼ਤੇ ਬਾਅਦ ਮਾਲਟਾ ਜਾਣਾ ਸੀ।
ਸ਼ਨੀਵਾਰ ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 420 (ਧੋਖਾਧੜੀ), 467 (ਜਾਅਲਸਾਜ਼ੀ) ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਸੀ।
ਮਾਮਲੇ ਨਾਲ ਜੁੜੀਆਂ ਹੋਰ ਤਾਜ਼ਾ ਜਾਣਕਾਰੀਆਂ ਦੀ ਉਡੀਕ ਹੈ।