ਪਾਬੰਦੀ ਮਗਰੋਂ ਵੀ ਜਾਰੀ ਹੈ ਖੁਸ਼ੀ ਮੌਕੇ ਕੀਤੀ ਜਾਣ ਵਾਲੀ ਫ਼ਾਇਰਿੰਗ, 35 ਮਹੀਨਿਆਂ 'ਚ 31 ਮੌਤਾਂ
Published : Jan 20, 2019, 1:43 pm IST
Updated : Jan 20, 2019, 1:43 pm IST
SHARE ARTICLE
Firing
Firing

ਪੂਰੀ ਤਰ੍ਹਾਂ ਨਾਲ ਰੋਕ ਲੱਗਣ ਦੇ ਬਾਵਜੂਦ ਉੱਤਰ ਪ੍ਰਦੇਸ਼ ਵਿਚ ਵਿਆਹਾਂ ਅਤੇ ਹੋਰ ਸਮਾਗਮਾਂ 'ਚ ਕੀਤੀ ਜਾਣ  ਵਾਲੀ ਫ਼ਾਇਰਿੰਗ 'ਤੇ ਰੋਕ ਨਹੀਂ ਲੱਗ ਪਾ ਰਹੀ ਹੈ। ਪਿਛਲੇ...

ਲਖਨਊ : ਪੂਰੀ ਤਰ੍ਹਾਂ ਨਾਲ ਰੋਕ ਲੱਗਣ ਦੇ ਬਾਵਜੂਦ ਉੱਤਰ ਪ੍ਰਦੇਸ਼ ਵਿਚ ਵਿਆਹਾਂ ਅਤੇ ਹੋਰ ਸਮਾਗਮਾਂ 'ਚ ਕੀਤੀ ਜਾਣ  ਵਾਲੀ ਫ਼ਾਇਰਿੰਗ 'ਤੇ ਰੋਕ ਨਹੀਂ ਲੱਗ ਪਾ ਰਹੀ ਹੈ। ਪਿਛਲੇ 35 ਮਹੀਨਿਆਂ ਵਿਚ ਖੁਸ਼ੀ ਮੌਕੇ ਕੀਤੀ ਜਾਣ ਵਾਲੀ ਫ਼ਾਇਰਿੰਗ ਦੀ ਵਜ੍ਹਾ ਤੋਂ 31 ਲੋਕਾਂ ਦੀ ਜਾਨ ਗਈ ਹੈ, ਜਦੋਂ ਕਿ 32 ਹੋਰ ਜ਼ਖ਼ਮੀ ਹੋਏ ਹਨ। ਗੱਲ ਜੇਕਰ ਪਿਛਲੇ ਹਫ਼ਤੇ ਦੀ ਹੀ ਕਰੀਏ ਤਾਂ ਖੁਸ਼ੀ ਮੌਕੇ ਕੀਤੀ ਜਾਣ ਵਾਲੀ ਫ਼ਾਇਰਿੰਗ ਕਾਰਨ ਤਿੰਨ ਲੋਕਾਂ ਨੂੰ ਜਾਨੋਂ ਹੱਥ ਧੋਣਾ ਪਿਆ। ਇਹਨਾਂ ਵਿਚੋਂ ਸ਼ਾਮਲੀ ਦਾ ਇਕ ਜਵਾਨ ਅਤੇ ਮੁਰਾਦਾਬਾਦ ਦੀਆਂ ਦੋ ਔਰਤਾਂ ਸ਼ਾਮਿਲ ਹਨ।

Death in FiringDeath in marriage

ਕਰੀਬ 60 ਫ਼ੀ ਸਦੀ ਖੁਸ਼ੀ ਮੌਕੇ ਕੀਤੀ ਜਾਣ ਵਾਲੀ ਫ਼ਾਇਰਿੰਗ ਦੇਸੀ ਹਥਿਆਰਾਂ ਨਾਲ ਕੀਤੀ ਜਾਂਦੀ ਹੈ। ਨੈਸ਼ਨਲ ਡੇਟਾਬੇਸ ਆਫ਼ ਆਨਰਜ਼ ਲਾਇਸੈਂਸ ਰਿਪੋਰਟ ਦੀ ਜੁਲਾਈ 2016 ਦੀ ਰਿਪੋਰਟ ਦੇ ਮੁਤਾਬਕ ਦੇਸ਼ ਭਰ ਵਿਚ 26 ਲੱਖ ਹਥਿਆਰਾਂ ਦੇ ਲਾਇਸੈਂਸ ਹਨ, ਜਿਸ ਵਿਚੋਂ ਇਕੱਲੇ ਯੂਪੀ ਵਿਚ ਹੀ 10.76 ਲੱਖ ਹਥਿਆਰ ਹਨ। ਇਸ ਦਾ ਮਤਲਬ ਹੈ ਕਿ ਯੂਪੀ ਵਿਚ ਪੁਲਿਸ ਦੀ ਤੁਲਨਾ 'ਚ 5 ਗੁਣਾ ਵੱਧ ਹਥਿਆਰ ਹਨ। ਇੱਥੇ 2.3 ਲੱਖ ਪੁਲਸਕਰਮੀਆਂ ਦੇ ਕੋਲ ਹਥਿਆਰ ਹਨ।  ਇਹ ਗਿਣਤੀ ਤਾਂ ਸਿਰਫ਼ ਲਾਇਸੈਂਸੀ ਹਥਿਆਰਾਂ ਦੀ ਹੈ, ਜਦੋਂ ਕਿ ਗ਼ੈਰਕਾਨੂੰਨੀ ਹਥਿਆਰਾਂ ਦੀ ਕੋਈ ਸੂਚੀ ਹੀ ਨਹੀਂ ਹੈ।

FiringFiring

ਯੂਪੀ ਏਡੀਜੀ (ਕਾਨੂੰਨ ਵਿਵਸਥਾ) ਆਨੰਦ ਕੁਮਾਰ ਨੇ ਕਿਹਾ ਕਿ ਯੂਪੀ ਵਿਚ ਖੁਸ਼ੀ ਮੌਕੇ ਕੀਤੀ ਜਾਣ ਵਾਲੀ ਫ਼ਾਇਰਿੰਗ 'ਤੇ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ ਪਰ ਇੱਥੇ ਦੇ ਗਨ ਕਲਚਰ 'ਤੇ ਪੂਰੀ ਤਰ੍ਹਾਂ ਨਾਲ ਰੋਕ ਨਹੀਂ ਹੈ। 10 ਸਾਲ ਪਹਿਲਾਂ ਦੀ ਤੁਲਨਾ ਵਿਚ ਹਾਲਤ ਕਾਫ਼ੀ ਬਿਹਤਰ ਹੋਈ ਹੈ। ਇਸ ਸਬੰਧ ਵਿਚ ਅਸੀਂ ਅਡਵਾਇਜ਼ਰੀ ਜਾਰੀ ਕਰਦੇ ਰਹਿੰਦੇ ਹਨ। ਸ਼ਿਕਾਰ ਬਣਨ ਵਾਲੇ ਜ਼ਿਆਦਾਤਰ ਬੱਚੇ ਜਾਂ ਕੰਡੇ ਖੜੇ ਲੋਕ ਹੁੰਦੇ ਹਨ। ਸਾਰੇ ਜਿਲ੍ਹਿਆਂ ਦੀ ਪੁਲਿਸ ਦੇ ਨੇੜੇ ਖੁਸ਼ੀ ਮੌਕੇ ਕੀਤੀ ਜਾਣ ਵਾਲੀ  ਫ਼ਾਇਰਿੰਗ ਕਰਨ ਵਾਲਿਆਂ ਦੇ ਲਾਇਸੈਂਸ ਕੈਂਸਲ ਕਰਨ ਅਤੇ ਅਰੈਸਟ ਕਰਨ ਦੇ ਸਪੱਸ਼ਟ ਨਿਰਦੇਸ਼ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM
Advertisement