
ਪੀਡੀਪੀ ਪ੍ਰਧਾਨ ਅਤੇ ਸਾਬਕਾ ਸੀਐਮ ਮਹਿਬੂਬਾ ਮੁਫ਼ਤੀ ਨੇ ਸ਼ਨਿਚਰਵਾਰ ਨੂੰ ਵੱਖਵਾਦੀ ਨੇਤਾ ਸ਼ਾਹਿਦ ਉਲ ਇਸਲਾਮ ਦੀ ਰਿਹਾਈ ਲਈ ਕੇਂਦਰੀ ਗ੍ਰਹਿ ਮੰਤਰੀ ਨਾਲ ਫ਼ੋਨ...
ਜੰਮੂ : ਪੀਡੀਪੀ ਪ੍ਰਧਾਨ ਅਤੇ ਸਾਬਕਾ ਸੀਐਮ ਮਹਿਬੂਬਾ ਮੁਫ਼ਤੀ ਨੇ ਸ਼ਨਿਚਰਵਾਰ ਨੂੰ ਵੱਖਵਾਦੀ ਨੇਤਾ ਸ਼ਾਹਿਦ ਉਲ ਇਸਲਾਮ ਦੀ ਰਿਹਾਈ ਲਈ ਕੇਂਦਰੀ ਗ੍ਰਹਿ ਮੰਤਰੀ ਨਾਲ ਫ਼ੋਨ 'ਤੇ ਗੱਲ ਕੀਤੀ ਹੈ। ਫ਼ਿਲਹਾਲ ਇਸਲਾਮ ਐਨਆਈਏ ਦੀ ਹਿਰਾਸਤ ਵਿਚ ਹੈ। ਮਹਿਬੂਬਾ ਮੁਫ਼ਤੀ ਨੇ ਇਸਲਾਮ ਨੂੰ ਮਨੁਖੀ ਆਧਾਰ 'ਤੇ ਰਿਹਾ ਕਰਨ ਦੀ ਮੰਗ ਕੀਤੀ ਕਿਉਂਕਿ ਉਸ ਦੀ ਪਤਨੀ ਦਾ ਸਿਹਤ ਬਰੇਨ ਹੈਮਰੇਜ ਦੀ ਵਜ੍ਹਾ ਨਾਲ ਖ਼ਰਾਬ ਹੋ ਗਿਆ ਹੈ। ਟਵਿਟਰ 'ਤੇ ਇਕ ਵਿਅਕਤੀ ਵਲੋਂ ਵੱਖਵਾਦੀ ਨੇਤਾ ਦੀ ਰਿਹਾਈ ਦੀ ਮੰਗ ਚੁੱਕੀ ਗਈ।
Mehbooba urges Rajnath to release Hurriyat leader
ਇਸ ਦੇ ਜਵਾਬ ਵਿਚ ਮਹਿਬੂਬਾ ਮੁਫ਼ਤੀ ਨੇ ਟਵਿਟਰ 'ਤੇ ਲਿਖਿਆ ਕਿ ਮੈਂ ਤੁਹਾਡੀ ਇਸ ਚਿੰਤਾ ਦੇ ਸਬੰਧ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਨੂੰ ਇਸਲਾਮ ਦੀ ਪਤਨੀ ਦੇ ਸਿਹਤ ਦਾ ਹਵਾਲਾ ਦਿੰਦੇ ਹੋਏ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਕੀਤੀ ਗਈ ਹੈ। ਉਥੇ ਹੀ, ਪੀਡੀਪੀ ਦੀ ਨੌਜਵਾਨ ਸ਼ਾਖਾ ਦੇ ਮੁਖੀ ਵਾਹਿਦ ਪੱਰਾ ਨੇ ਕਿਹਾ ਕਿ
Rajnath Singh
ਮਹਿਬੂਬਾ ਮੁਫ਼ਤੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜ ਦੇ ਰਾਜਨੀਤਿਕ ਕੈਦੀਆਂ ਦੇ ਨਾਲ ਕਥਿਤ ਸਖ਼ਤ ਸੁਭਾਅ ਕੀਤੇ ਜਾਣ ਦਾ ਮੁੱਦਾ ਚੁੱਕਿਆ। ਇਸ ਦੇ ਨਾਲ ਹੀ ਜਵਾਹਰ ਲਾਲ ਨੇਹਰੂ ਯੂਨੀਵਰਸਿਟੀ (ਜੇਐਨਯੂ) ਮਾਮਲੇ ਵਿਚ ਕਸ਼ਮੀਰੀ ਵਿਦਿਆਰਥੀਆਂ ਦੇ ਖਿਲਾਫ਼ ਲੱਗੇ ਇਲਜ਼ਾਮਾਂ ਦੇ ਵਿਸ਼ਾ 'ਤੇ ਵੀ ਖਾਸ ਚਰਚਾ ਕੀਤੀ।