Japji Khaira ਦੀ ਇੰਟਰਵਿਊ ਨੇ ਨੌਜਵਾਨਾਂ ‘ਚ ਭਰਿਆ ਹੋਰ ਜੋਸ਼, ਨਾਲ ਕੀਤੀ ਇਹ ਅਪੀਲ
Published : Jan 20, 2021, 2:30 pm IST
Updated : Jan 20, 2021, 2:30 pm IST
SHARE ARTICLE
Papji Khaira
Papji Khaira

ਜਪਜੀ ਖਹਿਰਾ ਨੇ ਨੌਜਵਾਨਾਂ ਨੂੰ ਦਿੱਤੀ ਸੇਧ....

ਨਵੀਂ ਦਿੱਲੀ (ਮਨੀਸ਼ਾ): ਕੇਂਦਰ ਸਰਕਾਰ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ 56ਵੇਂ ਦਿਨ ਵੀ ਜਾਰੀ ਹੈ। ਕਿਸਾਨੀ ਮੋਰਚੇ ‘ਤੇ ਦਿਨ-ਰਾਤ ਡਟੇ ਕਿਸਾਨਾਂ ਦੇ ਹੌਂਸਲਿਆਂ ਨੂੰ ਬੁਲੰਦ ਕਰਨ ਲਈ ਲਗਾਤਾਰ ਵੱਖ-ਵੱਖ ਗਾਇਕਾ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਅੰਦੋਲਨ ਵਿਚ ਸ਼ਿਰਕਤ ਕੀਤੀ ਗਈ, ਜਿਵੇਂ ਕਨਵਰ ਗਰੇਵਾਲ, ਹਾਰਫ਼ ਚੀਮਾ, ਗਾਲਵ ਵੜੈਂਚ, ਬੱਬੂ ਮਾਨ ਅਤੇ ਹੋਰ ਵੀ ਕਈਂ ਗਾਇਕ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਧਰਨਾ ਪ੍ਰਦਰਸ਼ਨ ਵਿਚ ਲਗਾਤਾਰ ਡਟੇ ਹੋਏ ਹਨ।

ਉਥੇ ਹੀ ਅੱਜ ਪੰਜਾਬੀ ਫ਼ਿਲਮਾਂ ਦੀ ਅਦਾਕਾਰ ਜਪਜੀ ਖਹਿਰਾ ਉਚੇਚੇ ਤੌਰ ‘ਤੇ ਕਿਸਾਨੀ ਮੋਰਚੇ ‘ਤੇ ਪਹੁੰਚੇ ਉਨ੍ਹਾਂ ਨੇ ਹਮੇਸ਼ਾਂ ਹੀ ਆਪਣੇ ਗੀਤਾਂ ਅਤੇ ਸ਼ੂਟਿੰਗ ਰਾਹੀਂ ਹੱਕ ਸੱਚ ਦੀ ਗੱਲ ਕੀਤੀ ਹੈ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫ਼ੁੱਲਤ ਵੀ ਕੀਤਾ ਹੈ। ਇਸ ਦੌਰਾਨ ਅਦਾਕਾਰਾ ਜਪਜੀ ਖਹਿਰਾ ਨੇ ਕਿਹਾ ਕਿ ਜਦੋਂ ਵੀ ਮੈਂ ਅੰਦੋਲਨ ਵਿਚ ਸ਼ਿਰਕਤ ਕੀਤੀ ਹੈ ਤਾਂ ਕੁਝ ਨ ਕੁਝ ਨਵਾਂ ਸੁਣਨ ਨੂੰ ਮਿਲਦਾ ਹੈ, ਜਿਵੇਂ ਪੰਜਾਬੀ ਅਤਿਵਾਦੀ, ਨੌਜਵਾਨ ਨਸ਼ੇੜੀ, ਖਾਲਿਸਤਾਨੀ ਇਹ ਸਭ ਸਰਕਾਰ ਦੀਆਂ ਅੰਦੋਲਨ ਨੂੰ ਬਿਖੇਰਨ ਲਈ ਚਾਲਾਂ ਹਨ ਅਤੇ ਇਹ ਸਾਡੇ ਲਈ ਇਮਤਿਹਾਨ ਹਨ, ਹੁਣ ਤੱਕ ਤਾਂ ਸਾਰੇ ਇਮਤਿਹਾਨ ਪਾਸ ਕਰ ਲਏ ਹਨ ਕਿਉਂਕਿ ਮੁੱਦੇ ਤੋਂ ਭਟਕਣਾ ਨਹੀਂ ਹੈ ਅਤੇ ਡਟੇ ਰਹਿਣ ਹੈ, ਬਸ ਹੁਣ ਤਾਂ ਅਸੀਂ ਜਿੱਤ ਦੇ ਬਿਲਕੁਲ ਨਜ਼ਦੀਕ ਹਾਂ ਸੋ ਅਸੀਂ ਇੱਥੋਂ ਜਿੱਤ ਕੇ ਹੀ ਜਾਵਾਂਗੇ।

Tractor RallyTractor Rally

ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਹੈ ਲੋਕਾਂ ਦਾ ਮੁੱਦੇ ਤੋਂ ਧਿਆਨ ੜਟਕਾਉਣਾ ਪਰ ਉਨ੍ਹਾਂ ਨੂੰ ਪਤਾ ਨਹੀਂ ਕਿ ਮੱਥਾ ਜਿੱਦੀ ਪੰਜਾਬੀਆਂ ਅਤੇ ਅਣਖੀਆਂ ਨਾਲ ਲਗਾਇਆ ਹੈ, ਹੁਣ ਤਾਂ ਤੁਸੀਂ ਜੋ ਕੁਝ ਮਰਜ਼ੀ ਕਰਲੋ, ਅਸੀਂ ਇੱਥੋਂ ਕਾਨੂੰਨ ਰੱਦ ਕਰਾਏ ਬਿਨਾਂ ਨਹੀਂ ਜਾਵਾਂਗੇ। ਖਹਿਰਾ ਨੇ ਕਿਹਾ ਕਿ ਜਿੰਨੀਆਂ ਵੀ ਇੱਥੇ ਸ਼ਹੀਦੀਆਂ ਹੋਈਆਂ ਹਨ ਇੱਕ ਇਤਿਹਾਸ ਸਿਰਜਿਆ ਜਾਵੇਗਾ ਅਤੇ ਉਨ੍ਹਾਂ ਦੇ ਨਾਮ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣਗੇ।

Tractor RallyTractor Rally

ਸ਼ਹੀਦੀਆਂ ਨੂੰ ਲੈ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ਨੂੰ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕਾਨੂੰਨ ਨਾ ਭੰਗ ਹੋਵੇ ਅਤੇ ਕਿਸੇ ਦਾ ਵੀ ਜਾਨੀ-ਮਾਲੀ ਨੁਕਸਾਨ ਨਾ ਹੋਵੇ ਕਿਉਂਕਿ ਪਹਿਲੇ ਦਿਨ ਤੋਂ ਸਾਡਾ ਸ਼ਾਂਤਮਈ ਅੰਦੋਲਨ ਚੱਲ ਰਿਹਾ ਹੈ ਤੇ ਇਸਨੂੰ ਵਿਅਰਥ ਨਾ ਜਾਣ ਦਈਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement