
ਲਾਹੌਲ ਸਪਿਤੀ ਜ਼ਿਲੇ ਦੇ ਲੋਸਰ, ਅਟਲ ਸੁਰੰਗ, ਰੋਹਤਾਂਗ ਪਾਸ, ਕੁੰਜਮਪਾਸ, ਬਰਾਲਾਚਾ ਵਿਖੇ ਬਰਫ ਦੀ ਮੋਟੀ ਪਰਤ ਵਿਛੀ ਹੈ।
ਹਿਮਾਚਲ ਦੀ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ 6 ਜ਼ਿਲਿਆਂ 'ਚ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿਚ ਬਰਸਾਤ ਦਾ ਦੌਰ ਜਾਰੀ ਹੈ। ਹਾਲਾਂਕਿ ਸ਼ਿਮਲਾ 'ਚ ਹਲਕੀ ਬਰਫਬਾਰੀ ਹੋ ਰਹੀ ਹੈ ਪਰ ਪਹਾੜੀ ਖੇਤਰ ਬਰਫ ਦੀ ਮੋਟੀ ਚਾਦਰ ਨਾਲ ਢਕ ਗਏ ਹਨ। ਲਾਹੌਲ ਸਪਿਤੀ ਜ਼ਿਲੇ ਦੇ ਲੋਸਰ, ਅਟਲ ਸੁਰੰਗ, ਰੋਹਤਾਂਗ ਪਾਸ, ਕੁੰਜਮਪਾਸ, ਬਰਾਲਾਚਾ ਵਿਖੇ ਬਰਫ ਦੀ ਮੋਟੀ ਪਰਤ ਵਿਛੀ ਹੈ।
ਇਹ ਵੀ ਪੜ੍ਹੋ: 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਬਾਗਬਾਨੀ ਵਿਭਾਗ ਦੇ ਸਾਬਕਾ ਐਸਡੀਓ ਅਤੇ ਚਪੜਾਸੀ ਨੂੰ 4-4 ਸਾਲ ਦੀ ਕੈਦ
ਲਾਹੌਲ ਸਪਿਤੀ, ਕਿਨੌਰ, ਕੁੱਲੂ ਅਤੇ ਚੰਬਾ ਦੇ ਪਾਂਗੀ, ਭਰਮੌਰ ਦੇ ਉੱਚੇ ਇਲਾਕਿਆਂ ਵਿਚ ਹਲਕੀ ਬਰਫ਼ਬਾਰੀ ਹੋ ਰਹੀ ਹੈ। ਬਰਫਬਾਰੀ ਕਾਰਨ ਸ਼ਿਮਲਾ 'ਚ ਠੰਡ ਵੀ ਕਾਫੀ ਵਧ ਗਈ ਹੈ। ਕੁਫਰੀ, ਨਾਰਕੰਡਾ, ਖੜਾ ਪੱਥਰ, ਚੌਪਾਲ, ਰੋਹੜੂ, ਚੰਸ਼ਾਲ, ਨਾਰਕੰਡਾ ਸਮੇਤ ਸ਼ਿਮਲਾ ਦੇ ਉੱਚੇ ਇਲਾਕਿਆਂ 'ਚ ਵੀ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ।
ਇਹ ਵੀ ਪੜ੍ਹੋ: British Vogue ਦੇ ਕਵਰ 'ਤੇ ਨਜ਼ਰ ਆਉਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣੀ ਪ੍ਰਿਯੰਕਾ ਚੋਪੜਾ
ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ ਅਗਲੇ 5 ਦਿਨਾਂ ਤੱਕ ਮੌਸਮ ਖਰਾਬ ਰਹੇਗਾ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਕਿਨੌਰ, ਲਾਹੌਲ ਸਪਿਤੀ ਅਤੇ ਕੁੱਲੂ ਜ਼ਿਲਿਆਂ ਦੇ ਕੁਝ ਉੱਚਾਈ ਵਾਲੇ ਇਲਾਕਿਆਂ 'ਚ ਭਾਰੀ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਦਕਿ ਸ਼ਿਮਲਾ, ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ ਜ਼ਿਲਿਆਂ ਦੇ ਉੱਚੇ ਇਲਾਕਿਆਂ 'ਚ ਅਗਲੇ 3 ਦਿਨ ਬਰਫਬਾਰੀ ਜਾਰੀ ਰਹੇਗੀ।
ਇਹ ਵੀ ਪੜ੍ਹੋ: ਮੁਹਾਲੀ ਪੁਲਿਸ ਨੇ 1 ਕਿਲੋ ਅਫੀਮ ਸਮੇਤ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਮੌਸਮ ਵਿਭਾਗ ਨੇ ਚੰਬਾ ਦੇ ਤੀਸਾ ਅਤੇ ਭਟੀਆਟ ਵਿਚ ਭਾਰੀ ਬਰਫ਼ਬਾਰੀ ਦਾ ਅਲਰਟ ਜਾਰੀ ਕੀਤਾ ਹੈ। ਕਾਂਗੜਾ ਅਤੇ ਸ਼ਿਮਲਾ ਦੇ ਉੱਚੇ ਇਲਾਕਿਆਂ ਵਿਚ ਅੱਜ ਰਾਤ ਅਤੇ ਕੱਲ੍ਹ ਅਤੇ ਸਿਰਮੌਰ ਜ਼ਿਲ੍ਹੇ ਵਿਚ ਭਾਰੀ ਬਰਫ਼ਬਾਰੀ ਹੋਣ ਦੀ ਸੂਚਨਾ ਮਿਲੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਵੱਲੋਂ ਸੈਲਾਨੀਆਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਪਟਨਾ ਸਾਹਿਬ ਲਈ ਸਿੱਧੀ ਫਲਾਈਟ ਮੁੜ ਸ਼ੁਰੂ, ਰੋਜ਼ਾਨਾ ਦੁਪਹਿਰ 12:55 ਵਜੇ ਭਰੇਗੀ ਉਡਾਣ
ਮੌਸਮ ਵਿਭਾਗ ਨੇ ਸੈਲਾਨੀਆਂ ਨੂੰ ਪਹਾੜੀ ਇਲਾਕਿਆਂ 'ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਮੁਤਾਬਕ ਜਿੱਥੇ ਸੈਲਾਨੀ ਹਨ, ਉੱਥੇ ਹੀ ਰੁਕਣ। ਡਰਾਈਵਿੰਗ ਕਰਦੇ ਸਮੇਂ ਸਾਵਧਾਨ ਰਹੋ ਕਿਉਂਕਿ ਬਰਫੀਲੇ ਖੇਤਰਾਂ ਵਿਚ ਸੜਕਾਂ ਤਿਲਕਣ ਹੁੰਦੀਆਂ ਹਨ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਤੁਸੀਂ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹੋ।