ਭਾਰਤੀ ਰੇਲਵੇ ਨੇ ਕਬਾੜ ਤੋਂ ਕੀਤੀ ਬੰਪਰ ਕਮਾਈ, ਮਾਲੀਆ 1.9 ਲੱਖ ਕਰੋੜ ਰੁਪਏ ਤੋਂ ਪਾਰ 
Published : Jan 20, 2023, 1:46 pm IST
Updated : Jan 20, 2023, 1:52 pm IST
SHARE ARTICLE
 Indian Railways made bumper earnings from junk, revenue crossed 1.9 lakh crore rupees
Indian Railways made bumper earnings from junk, revenue crossed 1.9 lakh crore rupees

ਰੇਲਵੇ ਨੂੰ ਹੁਣ ਤੱਕ 2022-23 ਵਿਚ ਸਾਲਾਨਾ ਆਧਾਰ 'ਤੇ 41,000 ਕਰੋੜ ਰੁਪਏ ਦੀ ਵਾਧੂ ਆਮਦਨ ਪ੍ਰਾਪਤ ਹੋਈ ਹੈ

ਨਵੀਂ ਦਿੱਲੀ : ਬਜਟ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਖੁਸ਼ਖਬਰੀ ਦਿੱਤੀ ਹੈ। ਭਾਰਤੀ ਰੇਲਵੇ ਦੀ ਕਮਾਈ ਵਿਚ ਬੰਪਰ ਵਾਧਾ ਹੋਇਆ ਹੈ ਜੋ ਕਿ 28 ਫ਼ੀਸਦੀ ਹੈ। ਯਾਤਰੀਆਂ ਨੇ ਰੇਲਵੇ ਦਾ ਖਜ਼ਾਨਾ ਭਰ ਦਿੱਤਾ ਹੈ। ਰੇਲਵੇ ਦਾ ਮਾਲੀਆ 1.9 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਰੇਲਵੇ ਦੇ ਖਜ਼ਾਨੇ 'ਚ ਇਸ ਬੰਪਰ ਕਮਾਈ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਵਧ ਗਈਆਂ ਹਨ ਕਿ ਕੀ ਉਨ੍ਹਾਂ ਨੂੰ ਦੁਬਾਰਾ ਤੋਂ ਕਿਰਾਏ ਦੀ ਛੋਟ ਮਿਲੇਗੀ? ਕੀ ਸੀਨੀਅਰ ਸਿਟੀਜ਼ਨਾਂ ਨੂੰ ਫਿਰ ਤੋਂ ਟਿਕਟ ਕਿਰਾਏ 'ਚ ਰਿਆਇਤ ਮਿਲੇਗੀ? 

18 ਜਨਵਰੀ ਤੱਕ ਰੇਲਵੇ ਦੀ ਕਮਾਈ ਵਧ ਕੇ 1.9 ਲੱਖ ਕਰੋੜ ਹੋ ਗਈ ਹੈ। ਜੋ ਪਿਛਲੇ ਸਾਲ ਦੀ ਕਮਾਈ ਨਾਲੋਂ 28 ਫ਼ੀਸਦੀ ਵੱਧ ਹੈ। ਰੇਲਵੇ ਨੂੰ ਹੁਣ ਤੱਕ 2022-23 ਵਿਚ ਸਾਲਾਨਾ ਆਧਾਰ 'ਤੇ 41,000 ਕਰੋੜ ਰੁਪਏ ਦੀ ਵਾਧੂ ਆਮਦਨ ਪ੍ਰਾਪਤ ਹੋਈ ਹੈ। ਰੇਲਵੇ ਨੇ ਬੀਤੇ ਦਿਨ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਹੁਣ ਤੱਕ 1,91,162 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਇਹ 1,48,970 ਕਰੋੜ ਰੁਪਏ ਸੀ।

Railways' expensive Diwali gift to PunjabRailways 

ਅੰਕੜਿਆਂ ਅਨੁਸਾਰ ਰੇਲਵੇ ਨੇ ਚਾਲੂ ਵਿੱਤੀ ਸਾਲ ਵਿਚ ਹੁਣ ਤੱਕ 1185 ਮਿਲੀਅਨ ਟਨ ਮਾਲ ਦੀ ਢੋਆ-ਢੁਆਈ ਕੀਤੀ ਹੈ। ਰੇਲਵੇ ਨੂੰ 2022-23 ਵਿਚ ਕੁੱਲ 2,35,000 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਰੇਲਵੇ ਅਗਲੇ ਇੱਕ ਹਫ਼ਤੇ ਯਾਨੀ ਬਜਟ ਤੋਂ ਪਹਿਲਾਂ ਤੱਕ ਇਸ ਅੰਕੜੇ ਨੂੰ ਛੂਹ ਲਵੇਗਾ। ਯਾਤਰੀ ਸਮੀਖਿਆ 52 ਹਜ਼ਾਰ ਕਰੋੜ ਤੱਕ ਪਹੁੰਚ ਗਈ ਹੈ। ਸਾਲ 2028-19 'ਚ ਇਹ ਕਮਾਈ 51 ਹਜ਼ਾਰ ਕਰੋੜ ਰੁਪਏ ਸੀ। 

18 ਜਨਵਰੀ ਤੱਕ ਦੇ ਉਪਲੱਬਧ ਅੰਕੜਿਆਂ ਅਨੁਸਾਰ ਭਾੜੇ ਦੀ ਕਮਾਈ ਵਿਚ 15.6% ਦਾ ਵਾਧਾ ਹੋਇਆ ਹੈ ਅਤੇ ਇਹ ਵਧ ਕੇ 1.3 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ ਜਾਣ ਕੇ ਹੈਰਾਨੀ ਹੋਵੇਗੀ ਪਰ ਰੇਲਵੇ ਨੇ ਨਾ ਸਿਰਫ਼ ਕਿਰਾਏ 'ਤੇ ਸਗੋਂ ਕਬਾੜ ਵੇਚ ਕੇ ਵੀ ਕਾਫੀ ਪੈਸਾ ਕਮਾਇਆ ਹੈ। ਰੇਲਵੇ ਨੇ ਕਬਾੜ ਵੇਚ ਕੇ 483 ਕਰੋੜ ਰੁਪਏ ਕਮਾਏ ਹਨ।

ਇਹ ਵੀ ਪੜ੍ਹੋ: ਅੱਤਿਆਚਾਰ ਤੋਂ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਲਈ 7.65 ਕਰੋੜ ਰੁਪਏ ਦੀ ਰਾਸ਼ੀ ਜਾਰੀ

ਜ਼ਿਕਰਯੋਗ ਹੈ ਕਿ ਸਾਲ 2020 'ਚ ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਤੋਂ ਬਾਅਦ ਰੇਲਵੇ ਨੇ ਟਿਕਟ ਕਿਰਾਏ 'ਚ ਛੋਟ ਖ਼ਤਮ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਰੇਲਵੇ ਸੀਨੀਅਰ ਨਾਗਰਿਕਾਂ ਨੂੰ ਟਿਕਟਾਂ 'ਤੇ ਕਾਫੀ ਛੋਟ ਦਿੰਦਾ ਸੀ। 60 ਸਾਲ ਤੱਕ ਦੇ ਸੀਨੀਅਰ ਨਾਗਰਿਕਾਂ ਨੂੰ ਟਿਕਟ ਦੇ ਕਿਰਾਏ ਵਿਚ 50 ਫ਼ੀਸਦੀ ਦੀ ਛੋਟ ਮਿਲਦੀ ਸੀ। ਇਸ ਦੇ ਨਾਲ ਹੀ 55 ਸਾਲ ਦੀ ਉਮਰ ਦੀਆਂ ਮਹਿਲਾ ਸੀਨੀਅਰ ਸਿਟੀਜ਼ਨਾਂ ਨੂੰ ਟਿਕਟ ਕਿਰਾਏ ਵਿਚ ਛੋਟ ਮਿਲਦੀ ਸੀ

ਪਰ ਕੋਰੋਨਾ ਤੋਂ ਬਾਅਦ ਇਸ ਨੂੰ ਖ਼ਤਮ ਕਰ ਦਿੱਤਾ ਗਿਆ। ਲੰਬੇ ਸਮੇਂ ਤੋਂ ਇਸ ਛੋਟ ਨੂੰ ਬਹਾਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਰੇਲਵੇ ਦੀ ਕਮਾਈ ਵਿਚ ਵਾਧਾ ਹੋਇਆ ਹੈ। ਅਜਿਹੀ ਸਥਿਤੀ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਰੇਲ ਜ਼ਰੀਏ ਯਾਤਰਾ ਕਰਨ ਵਾਲਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿਚ ਵਾਧਾ ਹੋ ਸਕਦਾ ਹੈ।  

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement