Ram Mandir: ਜਾਣੋ, ‘ਰਾਮਾਇਣ’ ’ਚ ਲਛਮਣ ਦੀ ਭੂਮਿਕਾ ਨਿਭਾਉਣ ਵਾਲੇ ਸੁਨੀਲ ਲਹਿਰੀ ਨੇ ਕਿਸ ਨੂੰ ਦਸਿਆ ਦੇਸ਼ ਦੀ ਸਭ ਤੋਂ ਵੱਡੀ ਪ੍ਰਾਪਤੀ
Published : Jan 20, 2024, 5:07 pm IST
Updated : Jan 20, 2024, 5:07 pm IST
SHARE ARTICLE
Sunil Lahri on Ram Mandir Consecration
Sunil Lahri on Ram Mandir Consecration

ਕਿਹਾ, ਸ਼ੁਰੂ ਵਿਚ ਮੈਨੂੰ ਸ਼ਤਰੂਘਨ ਦਾ ਕਿਰਦਾਰ ਨਿਭਾਉਣ ਲਈ ਚੁਣਿਆ ਗਿਆ ਸੀ, ਜਿਸ ਨੂੰ ਮੈਂ ਠੁਕਰਾ ਦਿਤਾ

Ram Mandir: ਰਾਮਾਨੰਦ ਸਾਗਰ ਦੀ ‘ਰਾਮਾਇਣ’ ’ਚ ਲਕਸ਼ਮਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸੁਨੀਲ ਲਹਿਰੀ ਨੇ 22 ਜਨਵਰੀ ਨੂੰ ਰਾਮ ਮੰਦਰ ਦੀ ਸਥਾਪਨਾ ਨੂੰ ਇਤਿਹਾਸਕ ਦਿਨ ਅਤੇ ਭਾਰਤ ਲਈ ਸੱਭ ਤੋਂ ਵੱਡੀ ਪ੍ਰਾਪਤੀ ਦਸਿਆ। ਅਦਾਕਾਰ ਨੇ ਕਿਹਾ ਕਿ ਜਦੋਂ ਉਹ ਤਿੰਨ ਦਹਾਕੇ ਪਹਿਲਾਂ ਪਹਿਲੀ ਵਾਰ ਅਯੁੱਧਿਆ ਗਏ ਸਨ, ਤਾਂ ਉਨ੍ਹਾਂ ਨੇ ਤੰਬੂ ਵਿਚ ਭਗਵਾਨ ਰਾਮ ਦੀ ਮੂਰਤੀ ਵੇਖੀ ਸੀ ਅਤੇ ਉਨ੍ਹਾਂ ਨੂੰ ਬਹੁਤ ਬੁਰਾ ਲੱਗਾ ਸੀ।

ਉਨ੍ਹਾਂ ਕਿਹਾ, ‘‘ਮੈਂ ਖ਼ੁਦ ਨੂੰ ਕਿਹਾ, ‘ਇਸ ਜਗ੍ਹਾ ਨੂੰ ਦੇਖੋ, ਇਹ ਉਹ ਜਗ੍ਹਾ ਹੈ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ ਸੀ ਅਤੇ ਹੁਣ ਉਨ੍ਹਾਂ ਨੂੰ ਅਜਿਹੀ ਜਗ੍ਹਾ ’ਤੇ ਰੱਖਿਆ ਗਿਆ ਹੈ। ਇਹ ਬਹੁਤ ਹੀ ਤਰਸਯੋਗ ਹੈ।’ ਮੈਨੂੰ ਲਗਦਾ ਹੈ ਕਿ ਸਮੇਂ ਦੇ ਨਾਲ ਨਿਆਂ ਸਹੀ ਦਿਸ਼ਾ ’ਚ ਕੀਤਾ ਗਿਆ ਹੈ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਲਹਿਰੀ ਨੇ ਅੱਗੇ ਕਿਹਾ, ‘‘ਮੈਂ ਇਸ ਨੂੰ ਸੱਭ ਤੋਂ ਵੱਡੀ ਪ੍ਰਾਪਤੀ ਵਜੋਂ ਵੇਖਦਾ ਹਾਂ ਜਿਸ ਲਈ ਅਸੀਂ ਭਾਰਤੀ ਪਿਛਲੇ 500 ਸਾਲਾਂ ਤੋਂ ਲੜ ਰਹੇ ਸੀ। ਬਹੁਤ ਸਾਰੇ ਲੋਕਾਂ ਨੇ ਇਸ ਪ੍ਰਾਪਤੀ ਨੂੰ ਪ੍ਰਾਪਤ ਕਰਨ ਲਈ ਕੁਰਬਾਨੀਆਂ ਦਿਤੀਆਂ।’’ ਰਾਮਾਇਣ ਸੀਰੀਅਲ ਦੀਆਂ ਅਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿਚ ਉਨ੍ਹਾਂ ਨੂੰ ਭਗਵਾਨ ਰਾਮ ਦੇ ਸੱਭ ਤੋਂ ਛੋਟੇ ਭਰਾ ਸ਼ਤਰੂਘਨ ਦਾ ਕਿਰਦਾਰ ਨਿਭਾਉਣ ਲਈ ਚੁਣਿਆ ਗਿਆ ਸੀ ਪਰ ਉਹ ਅਜਿਹਾ ਕਰਨ ਦੇ ਚਾਹਵਾਨ ਨਹੀਂ ਸਨ ਅਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪਿੱਛੇ ਹਟ ਗਏ।

ਹਾਲਾਂਕਿ, ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਅਤੇ ਉਨ੍ਹਾਂ ਨੂੰ ਲਕਸ਼ਮਣ ਦਾ ਕਿਰਦਾਰ ਮਿਲਿਆ। ਲਹਿਰੀ ਨੇ ਕਿਹਾ, ‘‘ਮੈਂ ਰਾਮਾਇਣ ’ਚ ਭਗਵਾਨ ਰਾਮ ਦੇ ਛੋਟੇ ਭਰਾ ਲਕਸ਼ਮਣ ਦਾ ਜੋ ਕਿਰਦਾਰ ਨਿਭਾਇਆ ਉਹ ਇਮਾਨਦਾਰੀ, ਸਮਰਪਣ, ਸਾਦਗੀ ਅਤੇ ਸਹੀ ਪਾਸੇ ਖੜੇ ਹੋਣ ਦਾ ਪ੍ਰਦਰਸ਼ਨ ਕਰਦਾ ਹੈ। ਲਕਸ਼ਮਣ ਇਕ ਅਜਿਹਾ ਕਿਰਦਾਰ ਹੈ ਜੋ ਕਿਸੇ ਵੀ ਗਲਤ ਚੀਜ਼ ਦਾ ਸਮਰਥਨ ਨਹੀਂ ਕਰਦਾ।’’

 (For more Punjabi news apart from Sunil Lahri on Ram Mandir Consecration, stay tuned to Rozana Spokesman)

Tags: ayodhya

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement