
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ...
ਨਵੀਂ ਦਿੱਲੀ: ਜਿੱਥੇ ਕਾਂਗਰਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਹੀ ਇਸ ਦੇ ਆਗੂ ਆਪਸ ਵਿਚ ਹੀ ਪੰਜਾ ਲੜਾ ਰਹੇ ਹਨ। ਜਿਹੜੇ ਰਾਜਾਂ ਵਿਚ ਪਾਰਟੀ ਦੀ ਜਿੱਤ ਹੋਈ ਹੈ ਉੱਥੇ ਵੀ ਪਾਰਟੀ ਦੇ ਆਗੂ ਆਪਸ ਵਿਚ ਹੀ ਦੋ-ਦੋ ਹੱਥ ਕਰਨ ਵਿਚ ਲੱਗੇ ਹੋਏ ਹਨ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਅੰਦਰ ਸੁਧਾਰ ਹੀ ਨਹੀਂ ਹੋ ਰਿਹਾ।
Photo
ਇਸ ਕਰ ਕੇ ਚਿੰਤਾਵਾਂ ਹੋਰ ਵਧ ਰਹੀਆਂ ਹਨ ਅਤੇ ਪਾਰਟੀ ਦੇ ਭਵਿੱਖ ਵੀ ਲਈ ਕੋਈ ਸੁਖਾਲਾ ਰਾਹ ਵੀ ਨਜ਼ਰ ਨਹੀਂ ਆ ਰਿਹਾ। ਅਜਿਹਾ ਲਗਾਤਾਰ ਦੂਜੀ ਵਾਰ ਹੋਇਆ ਹੈ ਜਦੋਂ ਕਾਂਗਰਸ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਇਕ ਵੀ ਸੀਟ ਜਿੱਤਣ ਵਿਚ ਸਫ਼ਲ ਨਹੀਂ ਹੋਈ ਅਤੇ ਉਸ ਦਾ ਵੋਟ ਸ਼ੇਅਰ ਵੀ ਡਿੱਗ ਕੇ 4 ਪ੍ਰਤੀਸ਼ਤ ਤੇ ਪਹੁੰਚ ਗਿਆ। ਦਿੱਲੀ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਆਗੂ ਇਕ-ਦੂਜੇ ਤੇ ਆਰੋਪ ਲਗਾ ਰਹੇ ਹਨ।
Photo
ਕਾਂਗਰਸ ਦੀ ਆਪਣੀ ਸ਼ਰਮਨਾਕ ਹਾਰ ਤੋਂ ਬਾਅਦ ਵੀ ਭਾਜਪਾ ਦੀ ਹਾਰ ਤੇ ਖੁਸ਼ੀ ਮਨਾਉਣ ਤੇ ਦਿੱਲੀ ਮਹਿਲਾ ਕਾਂਗਰਸ ਮੁੱਖੀ ਸ਼ਰਮੀਸ਼ਾ ਮੁਖਰਜੀ ਨੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਝਾੜ ਪਾਈ। ਉਥੇ ਹੀ ਦਿੱਲੀ ਦੇ ਸਾਬਕਾ ਇੰਚਾਰਜ ਪੀ.ਸੀ. ਚਾਕੋ ਨੇ ਹਾਰ ਲਈ ਸ਼ੀਲਾ ਦਿਕਸ਼ਿਤ ਨੂੰ ਜ਼ਿੰਮੇਵਾਰੀ ਠਹਿਰਾਇਆ ਹੈ ਜਿਸ ਨੂੰ ਲੈ ਕੇ ਵੀ ਕਾਫੀ ਵਿਵਾਦ ਹੋਇਆ।
ਉੱਥੇ ਹੀ ਦੇਵੜਾ ਨੇ ਜਦੋਂ ਅਰਵਿੰਦ ਕੇਜਰੀਵਾਲ ਦੀ ਤਰੀਫ ਕਰ ਦਿੱਤੀ ਤਾਂ ਅਜੇ ਮਾਕਨ ਨੇ ਦੇਵੜਾ ਨੂੰ ਨਸੀਹਤ ਦਿੱਤੀ ਕਿ ਕਾਂਗਰਸ ਛੱਡਣ ਚਾਹੁੰਦੇ ਹੋ ਤਾਂ ਛੱਡ ਦਿਓ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼ੁਰੂ ਹੋਈ ਹਾਰ ਅਜੇ ਖਤਮ ਨਹੀਂ ਹੋਈ ਸੀ ਕਿ ਕਾਂਗਰਸ ਦੇ ਦੋ ਵੱਡੇ ਆਗੂ ਇਕ ਵਾਰ ਫਿਰ ਆਹਮੋ-ਸਾਹਮਣੇ ਆ ਗਏ ਹਨ। ਮਸਲਾ ਬ੍ਰਿਟੇਨ ਦੀ ਸੰਸਦ ਡੇਬੀ ਇਬਰਾਹਿਮ ਨੂੰ ਭਾਰਤ ਤੋਂ ਵਾਪਸ ਭੇਜੇ ਜਾਣ ਦਾ ਸੀ।
Rahul Gandhi
ਕਾਂਗਰਸ ਆਗੂ ਅਭਿਸ਼ੇਕ ਮਨੁ ਸਿੰਘਵੀ ਨੇ ਮੋਦੀ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਤਾਂ ਸ਼ਸ਼ੀ ਥਰੂਰ ਨੇ ਲੋਕਤੰਤਰ ਦਾ ਹਵਾਲਾ ਦਿੰਦੇ ਹੋਏ ਇਸ ਦਾ ਵਿਰੋਧ ਕੀਤਾ। ਉੱਧਰ ਮੱਧਪ੍ਰਦੇਸ਼ ਵਿਚ ਕਮਲਾਨਾਥ ਅਤੇ ਜਯੋਤੀਰਾਦਿਤਿਆ ਸਿੰਧਿਆ ਆਹਮੋ-ਸਾਹਮਣੇ ਹਨ। ਕਾਂਗਰਸ ਵਿਚ ਆਪਸੀ ਲੜਾਈ ਦੇ ਦੋ ਕਾਰਨ ਹਨ। ਪਹਿਲਾ ਕਾਰਨ ਇਹ ਹੈ ਕਿ ਲੋਕ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਇਸ ਦੀ ਇਮਾਨਦਾਰੀ ਨਾਲ ਸਮੀਖਿਆ ਨਹੀਂ ਕੀਤੀ ਗਈ। ਦੂਜਾ ਕਾਰਨ ਹੈ ਕਿ ਟਾਪ ਲੀਡਰਸ਼ਿਪ ਦਾ ਕਮਜ਼ੋਰ ਹੋਣਾ।
Sonia Gandhi
ਗਾਂਧੀ ਦਾ ਪਾਰਟੀ ਵਿਚ ਕਾਫੀ ਆਦਰ ਹੈ ਪਰ ਉਹ ਕੇਵਲ ਆਖਰੀ ਪ੍ਰਧਾਨ ਬਣਨ ਲਈ ਹੀ ਰਾਜ਼ੀ ਹੋਏ ਹਨ। ਉੱਥੇ ਹੀ ਰਾਹੁਲ ਗਾਂਧੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ੇ ਕਾਰਨ ਸਥਿਤੀ ਹੋਰ ਖਰਾਬ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।