
ਅਖਿਲੇਸ਼ ਯਾਦਵ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ ਕਿਸਾਨ ਮਹਿੰਗਾਈ ਤੋਂ ਪ੍ਰੇਸ਼ਾਨ ਹਨ ।
ਲਖਨਾਊ : ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵਿੱਟਰ ‘ਤੇ ਭਾਜਪਾ ਸਰਕਾਰ ਦੇ ਖ਼ਿਲਾਫ਼ ਵਰ੍ਹਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਨਵੀਂ ਸਰਕਾਰ ਦੀ ਜ਼ਰੂਰਤ ਹੈ ਕਿਉਂਕਿ ਪੁਰਾਣੀ ਸਰਕਾਰ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ । ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ । ਉਨ੍ਹਾਂ ਕਿਹਾ ਕਿ ਜਿਹੜੀ ਸੁਪਨੇ ਦਿਖਾ ਕੇ ਬੀਜੇਪੀ ਸਰਕਾਰ ਸੱਤਾ ਵਿਚ ਆਈ ਪਰ ਅੱਜ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲਿਆ ।
akhiekh yadavਉਨ੍ਹਾਂ ਕਿਹਾ ਕਿ ਜੇ ਕਿਸਾਨ ਆਪਣੀ ਗੱਲ ਉਨ੍ਹਾਂ ਕੋਲ ਲੈ ਕੇ ਜਾਂਦੇ ਹਨ ਤਾਂ ਉਨ੍ਹਾਂ ਨੇ ਕਿਸਾਨਾਂ ਦਾ ਅਪਮਾਨ ਕੀਤਾ ਹੈ । ਜਨਤਾ ਨੂੰ ਇੰਨਾ ਅਪਮਾਨ ਕਦੇ ਵੀ ਨ੍ਹੀਂ ਝੱਲਣਾ ਪਿਆ ਜਿਨ੍ਹਾਂ ਭਾਜਪਾ ਸਰਕਾਰ ਵਿਚ ਲੋਕਾਂ ਦਾ ਹੋ ਰਿਹਾ ਹੈ । ਅਖਿਲੇਸ਼ ਯਾਦਵ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ ਕਿਸਾਨ ਮਹਿੰਗਾਈ ਤੋਂ ਪ੍ਰੇਸ਼ਾਨ ਹਨ ।
akhiekh yadavਉਨ੍ਹਾਂ ਨੇ ਸਰਕਾਰ ਨੂੰ ਪੁੱਛਿਆ ਕਿ ਪੈਟਰੋਲ ਅਤੇ ਡੀਜ਼ਲ ਦੇ ਲਾਭ ਲਈ ਪੈਸਾ ਕਿੱਥੇ ਜਾ ਰਿਹਾ ਹੈ ? ਕਿਸਾਨਾਂ ਨੂੰ ਕੁਝ ਨਹੀਂ ਮਿਲ ਰਿਹਾ । ਯੂਰੀਆ, ਖਾਦ-ਮੱਕੀ, ਝੋਨੇ ਲਈ ਪੈਸੇ ਕਿਥੇ ਜਾ ਰਹੇ ਹਨ ? ਸਭ ਕੁਝ ਵੇਚਿਆ ਜਾ ਰਿਹਾ ਹੈ । ਜਦੋਂ ਸਭ ਕੁਝ ਵੇਚਿਆ ਜਾਂਦਾ ਹੈ, ਸਾਡੇ ਸੰਵਿਧਾਨ ਦੁਆਰਾ ਦਿੱਤੀਆਂ ਨੌਕਰੀਆਂ ਦੇ ਅਧਿਕਾਰ ਕਿੱਥੇ ਹੋਣਗੇ । ਇਹ ਸਰਕਾਰ ਨੌਜਵਾਨਾਂ , ਕਿਸਾਨਾਂ ਅਤੇ ਰਾਜਨੀਤਿਕ ਕਾਰਕੁਨਾਂ, ਨੇਤਾਵਾਂ ਦਾ ਅਪਮਾਨ ਕਰ ਰਹੀ ਹੈ । ਜਿੰਨੀ ਬੇਇੱਜ਼ਤੀ ਇਸ ਸਰਕਾਰ ਵਿੱਚ ਕੀਤੀ ਗਈ ਸੀ, ਅਜਿਹਾ ਕਦੇ ਨਹੀਂ ਹੋਇਆ। 10 ਹਜ਼ਾਰ ਤੋਂ ਵੱਧ ਸਪਾ ਵਰਕਰਾਂ 'ਤੇ ਝੂਠੇ ਕੇਸ ਦਰਜ ਕੀਤੇ ਗਏ ਸਨ ।