ਪੀਐਮ ਮੋਦੀ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ
Published : Mar 20, 2019, 11:11 am IST
Updated : Mar 20, 2019, 11:11 am IST
SHARE ARTICLE
 PM Narendra Modi
PM Narendra Modi

ਪੀਐਮ ਮੋਦੀ ਨੇ ਕਿਹਾ ਹੈ ਕਿ ਪਰਿਵਾਰਵਾਦ ਦੀ ਸਿਆਸਤ ਕਾਰਨ ਸਭ ਤੋਂ ਵੱਧ ਨੁਕਸਾਨ ਸੰਸਥਾਵਾਂ ਨੂੰ ਹੋਇਆ ਹੈ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਕੇ ਕਾਂਗਰਸ ਤੇ ਨਿਸ਼ਾਨਾ ਸਾਧਿਆ। ਪੀਐਮ ਮੋਦੀ ਨੇ ਕਿਹਾ ਹੈ ਕਿ ਪਰਿਵਾਰਵਾਦ ਦੀ ਸਿਆਸਤ ਕਾਰਨ ਸਭ ਤੋਂ ਵੱਧ ਨੁਕਸਾਨ ਸੰਸਥਾਵਾਂ ਨੂੰ ਹੋਇਆ ਹੈ। ਮੋਦੀ ਨੇ ਆਪਣੇ ਟਵੀਟ ਚ ਲਿਖਿਆ, ਪ੍ਰੈੱਸ ਤੋਂ ਪਾਰਲੀਮੈਂਟ ਤੱਕ, ਸੋਲਜਰਸ ਤੋਂ ਲੈ ਕੇ ਸਪੀਚ ਤੱਕ, ਕਾਨਸਟੀਟਿਊਸ਼ਨ ਤੋਂ ਲੈ ਕੇ ਕੋਰਟ ਤੱਕ, ਕੁਝ ਵੀ ਨਹੀਂ ਛੱਡਿਆ। ਪੀਐਮ ਮੋਦੀ ਨੇ ਕਿਹਾ ਕਿ ਮੈਂ ਕੁਝ ਵਿਚਾਰ ਸਾਂਝੇ ਕਰ ਰਿਹਾ ਹਾਂ…

ਪੀਐਮ ਮੋਦੀ ਦਾ ਪੂਰਾ ਬਲਾਗ
ਉਹ ਸਾਲ 2014 ਦੀ ਗਰਮੀਆਂ ਦੇ ਦਿਨ ਸਨ, ਜਦੋਂ ਦੇਸ਼ਵਾਸੀਆਂ ਨੇ ਸਿੱਟੇਵਾਰ ਵਜੋਂ ਵੋਟਾਂ ਪਾ ਕੇ ਆਪਣਾ ਫੈਸਲਾ ਸੁਣਾਇਆ:
ਪਰਿਵਾਰਵਾਦ ਨੂੰ ਨਹੀਂ, ਲੋਕਤੰਤਰ ਨੂੰ ਚੁਣਿਆ।
ਤਬਾਹੀ ਨੂੰ ਨਹੀਂ, ਵਿਕਾਸ ਨੂੰ ਚੁਣਿਆ।
ਢਿੱਲੇਪਨ ਨੂੰ ਨਹੀਂ, ਸੁਰੱਖਿਆ ਨੂੰ ਚੁਣਿਆ।
ਪਾਬੰਦੀ ਨੂੰ ਨਹੀਂ, ਮੌਕਿਆਂ ਨੂੰ ਪਹਿਲ ਦਿੱਤੀ।
ਵੋਟ ਬੈਂਕ ਦੀ ਸਿਆਸਤ ਦੇ ਉਪਰ ਵਿਕਾਸ ਦੀ ਸਿਆਸਤ ਨੂੰ ਰੱਖਿਆ।

2014 ਵਿਚ ਦੇਸ਼ਵਾਸੀ ਇਸ ਗੱਲ ਕਾਰਨ ਬੇਹੱਦ ਦੁਖੀ ਸਨ ਕਿ ਸਾਡੇ ਸਾਰਿਆਂ ਦਾ ਪਿਆਰਾ ਭਾਰਤ ਆਖ਼ਰ ਫ਼ੇਜ਼ਾਇਲ ਪੰਜ ਦੇਸ਼ਾਂ ਚ ਕਿਉਂ ਨਹੀਂ ਹੈ? ਕਿਉਂ ਕਿਸੇ ਚੰਗੀ ਖ਼ਬਰ ਦੀ ਥਾਂ ਸਿਰਫ਼ ਭ੍ਰਿਸ਼ਟਾਚਾਰ, ਚਹੇਤਿਆਂ ਨੂੰ ਗਲਤ ਲਾਭ ਪਹੁੰਚਾਉਣ ਅਤੇ ਭਰਾ–ਭਤੀਜਾਵਾਦ ਵਰਗੀਆਂ ਖ਼ਬਰਾਂ ਹੀ ਮੁੱਖ ਖ਼ਬਰਾਂ ਰਹਿੰਦੀਆਂ ਹਨ। ਉਦੋਂ ਆਮ ਚੋਣਾਂ ਚ ਦੇਸ਼ ਵਾਸੀਆਂ ਨੇ ਭ੍ਰਿਸ਼ਟਾਚਾਰ ਚ ਡੁੱਬੀ ਉਸ ਸਰਕਾਰ ਤੋਂ ਛੁਟਕਾਰਾ ਪਾਉਣ ਅਤੇ ਇਕ ਚੰਗੇ ਭਵਿੱਖ ਦੇ ਲਈ ਵੋਟਾਂ ਪਾਉਣੀਆਂ ਸਨ। ਸਾਲ 2014 ਦੀਆਂ ਆਮ ਚੋਣਾਂ ਦੇ ਸਮੇਂ ਲੋਕਾਂ ਦਾ ਸਮਰਥਨ ਦੇਖਣ ਵਾਲਾ ਸੀ। ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਗੈਰ ਪਰਿਵਾਰਵਾਦ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement