
ਭਾਰਤ ਨੇ ਵੀ ਇਸ ਸਥਿਤੀਆਂ ਨੂੰ ਸਮਝਦੇ ਹੋਏ ਦੇਸ਼ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਅਤੇ ਖੇਡ ਸਮਾਗਮਾਂ ਨੂੰ ਵੀ ਰੱਦ ਕਰ ਦਿੱਤਾ ਹੈ
ਬਠਿੰਡਾ : ਪੂਰੇ ਦੇਸ਼ ਵਿਚ ਕਰੋਨਾ ਵਾਇਰਸ ਤੋਂ ਬਚਣ ਲਈ ਜਿੱਥੇ ਇਕ ਪਾਸੇ ਸਰਕਾਰ ਦੇ ਵੱਲੋਂ ਸਾਰੀਆਂ ਭੀੜ ਵਾਲੀਆਂ ਥਾਵਾਂ ਸ਼ਾਪਿੰਗ ਮਾਲ,ਸਿਨੇਮਾ ਘਰ, ਸਕੂਲ,ਕਾਲਜ,ਯੂਨੀਵਰਸਿਟੀਆਂ ਨੂੰ ਬੰਦ ਕੀਤਾ ਗਿਆ ਸੀ ਉਥੇ ਹੀ ਸਰਕਾਰ ਦੇ ਵੱਲ਼ੋਂ ਇਹ ਵੀ ਹੁਕਮ ਜਾਰੀ ਕੀਤੇ ਗਏ ਸਨ ਕਿ ਜੇਕਰ ਕੋਈ ਜਰੂਰੀ ਪ੍ਰੋਗਰਾਮ ਕਰਨਾ ਹੈ ਤਾਂ ਉਸ ਵਿਚ ਵੀ ਘੱਟ ਤੋਂ ਘੱਟ ਇਕੱਠ ਕੀਤਾ ਜਾਵੇ ।
coronavirus
ਪਰ ਸਰਕਾਰ ਦੇ ਇਸ ਆਦੇਸ਼ ਦੀ ਸਰਾਸਰ ਉਲੰਘਣਾ ਕਰਕੇ ਵਰੈਂਡ ਰਿਜ਼ੋਟਸ ਦੇ ਮਾਲਕ ਸਤੀਸ਼ ਗਰਗ ਅਤੇ ਉਸ ਦੇ ਪੁੱਤਰ ਰਿਸ਼ਵ ਗਰਗ ਨੇ ਪ੍ਰੋਗਰਾਮ ਬੁਕ ਕਰਕੇ ਉਸ ਵਿਚ ਲੋੜ ਤੋਂ ਵੱਧ ਇਕੱਠ ਕਰਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਹੈ। ਇਸ ਤਰ੍ਹਾਂ ਨਾਲ ਪੰਜਾਬ ਸਰਕਾਰ ਦੇ ਹੁਕਮਾਂ ਦੀ ਸਰ-ਸਰ ਉਲੰਘਣਾ ਹੋਈ ਹੈ।
coronavirus
ਇਸ ਲਈ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਦੇ ਖਿਲਾਫ ਆਈ.ਪੀ.ਸੀ ਦੀ ਧਾਰਾ 188,336 ਦੇ ਤਹਿਤ ਮੁਕੱਦਮਾ ਦਰਜ਼ ਕਰ ਲਿਆ ਹੈ। ਦੱਸ ਦੱਈਏ ਕਿ ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਹੁਣ ਪੂਰੀ ਦੁਨੀਆਂ ਦੇ ਵਿਚ ਆਪਣਾ ਕਹਿਰ ਪਾ ਰਿਹਾ ਹੈ
Coronavirus
ਜਿਸ ਨੂੰ ਦੇਖਦਿਆਂ ਬਹੁਤ ਸਾਰੇ ਦੇਸ਼ਾਂ ਨੇ ਜਿਆਦਾ ਭੀੜ ਵਾਲੀਆਂ ਥਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਇਸ ਤੋਂ ਇਲਾਵਾ ਭਾਰਤ ਨੇ ਵੀ ਇਸ ਸਥਿਤੀਆਂ ਨੂੰ ਸਮਝਦੇ ਹੋਏ ਦੇਸ਼ ਵਿਚ ਹੋਣ ਵਾਲੀਆਂ ਪ੍ਰੀਖਿਆਵਾਂ ਅਤੇ ਖੇਡ ਸਮਾਗਮਾਂ ਨੂੰ ਵੀ ਰੱਦ ਕਰ ਦਿੱਤਾ ਹੈ।
Photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।