
ਇਸਦੇ ਬਾਵਜੂਦ ਤ੍ਰਿਪੋਲੀ ਵਿਚ 500 ਤੋਂ ਜ਼ਿਆਦਾ ਭਾਰਤੀ ਫਸੇ ਹੋਏ ਹਨ
ਨਵੀਂ ਦਿੱਲੀ : ਲੀਬੀਆ ਵਿਚ ਸੱਤਾ ਸੰਘਰਸ਼ ਦੇ ਚਲਦੇ ਹਾਲਾਤ ਬਤਰ ਹੋ ਗਏ ਹਨ। ਭਾਰਤ ਸਰਕਾਰ ਨੇ ਲੀਬੀਆ ਦੀ ਰਾਜਧਾਨੀ ਵਿਚ ਫਸੇ ਭਾਰਤੀਆਂ ਨੂੰ ਜਲਦ ਤੋਂ ਜਲਦ ਇਲਾਕੇ ਵਿਚੋਂ ਨਿਕਲਣ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਕਿਹਾ ਕਿ ਲੀਬੀਆ ਵਿਚੋਂ ਭਾਰਤੀਆਂ ਨੂੰ ਕੱਢਣ ਲਈ ਵਿਆਪਕ ਪੱਧਰ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ।
Even after massive evacuation from Libya and the travel ban, there are over 500 Indian nationals in Tripoli. The situation in Tripoli is deteriorating fast. Presently, flights are operational. /1 PL RT
— Chowkidar Sushma Swaraj (@SushmaSwaraj) April 19, 2019
ਉੱਥੋਂ ਦੀ ਯਾਤਰਾ ਤੇ ਰੋਕ ਲਾ ਦਿੱਤੀ ਗਈ ਹੈ, ਪਰ ਇਸਦੇ ਬਾਵਜੂਦ ਤ੍ਰਿਪੋਲੀ ਵਿਚ 500 ਤੋਂ ਜ਼ਿਆਦਾ ਭਾਰਤੀ ਫਸੇ ਹੋਏ ਹਨ। ਸੁਸ਼ਮਾ ਨੇ ਕਿਹਾ ਕਿ ਤ੍ਰਿਪੋਲੀ ਵਿਚ ਹਾਲਾਤ ਤੇਜੀ ਨਾਲ ਬੱਤਰ ਹੋ ਰਹੇ ਹਨ। ਫਿਲਹਾਲ ਜਹਾਜ਼ਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਰੇ ਲੋਕ ਆਪਣੇ- ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਤ੍ਰਿਪੋਲੀ ਛੇਤੀ ਤੋਂ ਛੇਤੀ ਛੱਡਣ ਨੂੰ ਕਹਿਣ ਨਹੀਂ ਤਾਂ ਅਸੀਂ ਉਹਨਾਂ ਨੂੰ ਉਥੋਂ ਕੱਢ ਨਹੀਂ ਪਾਵਾਂਗੇ।
Libya
ਦੱਸ ਦਈਏ ਕਿ ਕਰਨਲ ਗਦਾਫੀ ਨੂੰ ਸੱਤਾ ਤੋਂ ਹਟਾਏ ਜਾਣ ਅਤੇ ਫਿਰ ਉਨ੍ਹਾਂ ਦੀ ਹੱਤਿਆ ਤੋਂ ਬਾਅਦ ਲੀਬੀਆ ਵਿਚ ਹਾਲਾਤ ਖ਼ਰਾਬ ਹੋ ਗਏ ਹਨ। ਵਿਰੋਧੀ ਧਿਰ ਦੇ ਨੇਤਾ ਜਨਰਲ ਹਫ਼ਤਾਰ ਦੀ ਫੌਜ ਅਤੇ ਹੋਰ ਸ਼ਸਤਰ ਬਲਾਂ ਦੇ ਵਿਚ ਸੰਘਰਸ਼ ਸ਼ੁਰੂ ਹੋਣ ਦੀ ਸੂਚਨਾ ਹੈ। ਇਸ ਨਾਲ ਲੀਬੀਆ ਵਿਚ ਸੰਕਟ ਹੋਰ ਵਧ ਗਿਆ ਹੈ।