
ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਖੇ ਇਕ ਜੇਲ੍ਹ ਵਿਚ ਬੀਤੇ ਦਿਨੀਂ ਹੋਏ ਸੰਘਰਸ਼ ਤੋਂ ਬਾਅਦ ਲਗਭਗ 400 ਕੈਦੀ ਫਰਾਰ ਹੋ ਗਏ............
ਤ੍ਰਿਪੋਲੀ : ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਵਿਖੇ ਇਕ ਜੇਲ੍ਹ ਵਿਚ ਬੀਤੇ ਦਿਨੀਂ ਹੋਏ ਸੰਘਰਸ਼ ਤੋਂ ਬਾਅਦ ਲਗਭਗ 400 ਕੈਦੀ ਫਰਾਰ ਹੋ ਗਏ। ਪੁਲਿਸ ਨੇ ਦਸਿਆ ਕਿ ਕੈਦੀ ਦਰਵਾਜੇ ਤੋੜ ਕੇ ਫਰਾਰ ਹੋ ਗਏ। ਵਿਰੋਧੀ ਮਿਲੀਸ਼ੀਆ ਵਿਚਕਾਰ ਜਾਰੀ ਸੰਘਰਸ਼ ਦੇ ਅੇਨ ਜਾਰਾ ਜੇਲ੍ਹ ਤੱਕ ਫੈਲਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਕਰਮਚਾਰੀ ਆਪਣੀ ਜਾਨ ਜਾਣ ਦੇ ਖਤਰੇ ਕਾਰਨ ਕੈਦੀਆਂ ਨੂੰ ਫਰਾਰ ਹੋਣ ਤੋਂ ਰੋਕ ਨਹੀਂ ਸਕੇ।
ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਪਰ ਉਹ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਾ ਸਕਿਆ। ਫਰਾਰ ਹੋਣ ਵਾਲੇ ਜ਼ਿਆਦਾਤਰ ਕੈਦੀ ਜਾਂ ਤਾਂ ਆਮ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ ਸਨ ਜਾਂ ਉਹ ਸਾਬਕਾ ਤਾਨਾਸ਼ਾਹ ਮੋਓਮੰਰ ਕਜ਼ਾਫੀ ਦੇ ਸਮਰਥਕ ਸਨ। ਕਜ਼ਾਫੀ ਨੂੰ ਸਾਲ 2011 ਵਿਚ ਹੋਏ ਵਿਦਰੋਹ ਦੌਰਾਨ ਹੱਤਿਆਵਾਂ ਦਾ ਦੋਸ਼ੀ ਠਹਿਰਾਇਆ ਗਿਆ ਸੀ। (ਏਜੰਸੀ)