
ਪ੍ਰਧਾਨ ਮੰਤਰੀ ਨੇ ਲਿਖਿਆ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਮੌਜੂਦਾ ਦੌਰ ਪਰੇਸ਼ਾਨੀ...
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੇ ਚਲਦੇ ਦੇਸ਼ਭਰ ਵਿਚ 3 ਮਈ ਤਕ ਲਾਕਡਾਊਨ ਕੀਤਾ ਗਿਆ ਹੈ। ਉੱਥੇ ਹੀ ਕੋਰੋਨਾ ਨਾਲ ਹੋਈ ਪਰੇਸ਼ਾਨੀ ਅਤੇ ਬਦਲੀਆਂ ਸਥਿਤੀਆਂ ਵਿਚ ਦੇਸ਼ਵਾਸੀਆਂ ਵਿਸ਼ੇਸ਼ ਰੂਪ ਤੋਂ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੂੰ ਨਵੇਂ ਬਿਜ਼ਨੈਸ ਮਾਡਲ ਅਤੇ ਕਾਰਜ ਸੰਸਕ੍ਰਿਤ ਅਪਣਾਉਣ ਲਈ ਕਿਹਾ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਇਸ ਚੁਣੌਤੀ ਨਾਲ ਨਿਪਟਣ ਲਈ ਏਕਤਾ ਅਤੇ ਭਾਈਚਾਰੇ ਦੀ ਜ਼ਰੂਰਤ ਹੈ।
PM Narendra Modi
ਪੀਐਮ ਮੋਦੀ ਨੇ ਸੋਸ਼ਲ ਮੀਡੀਆ ਤੇ ਪੋਸਟ ਕਰ ਕੇ ਲਿਖਿਆ ਕਿ ਕੋਰੋਨਾ ਵਾਇਰਸ ਨੇ ਪੇਸ਼ੇਵਰ ਲਾਈਫ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਲੋਕਾਂ ਦਾ ਘਰ ਹੀ ਆਫਿਸ ਬਣ ਗਿਆ ਹੈ, ਇੰਟਰਨੈਟ ਲੋਕਾਂ ਦਾ ਨਵਾਂ ਮੀਟਿੰਗ ਰੂਮ ਬਣ ਗਿਆ ਹੈ। ਕੁੱਝ ਸਮੇਂ ਲਈ ਆਫਿਸ ਦੇ ਸਹਿਯੋਗੀਆਂ ਨਾਲ ਬ੍ਰੇਕ ਲੈਣਾ ਇਤਿਹਾਸ ਬਣ ਗਿਆ ਹੈ।
Work at home
ਮੋਦੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਅਪਣਾ ਇਕ ਲੇਖ ਸਾਂਝਾ ਕਰਦੇ ਹੋਏ ਦਸਿਆ ਕਿ ਉਹ ਆਪ ਵੀ ਇਹਨਾਂ ਬਦਲੇ ਹਾਲਾਤਾਂ ਵਿਚ ਕਿਸ ਤਰ੍ਹਾਂ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਅੰਗਰੇਜ਼ੀ ਵਰਣਮਾਲਾ ਦੇ ਪੰਜ ਸਵਰ ਅੱਖਰ ਏ, ਈ, ਆਈ, ਓ ਅਤੇ ਯੂ ਤੋਂ ਬਣੇ ਪੰਜ ਸ਼ਬਦਾਂ ਅਡੈਪਟੇਬਿਲਿਟੀ ਯਾਨੀ ਅਨੁਕੂਲਤਾ, ਐਫਿਸ਼ਿਅੰਸੀ ਯਾਨੀ ਕੁਸ਼ਲਤਾ, ਇਨਕਲੂਜਿਵਿਟੀ ਯਾਨੀ ਸਮਾਵੇਸ਼, ਅਪਰਚਿਊਨਿਟੀ ਅਰਥਾਤ ਮੌਕਾ ਅਤੇ ਯੂਨੀਵਰਜ਼ਾਲਿਜ਼ਮ ਯਾਨੀ ਸਰਵ-ਵਿਆਪਕਤਾ ਦੁਆਰਾ ਨਵੇਂ ਸੱਭਿਆਚਾਰ ਅਤੇ ਬਿਜ਼ਨੈਸ ਮਾਡਲ ਨੂੰ ਅਪਣਾਉਣ ਦੀ ਗੱਲ ਆਖੀ ਹੈ।
PM Narendra Modi
A (Adaptability)- ਅਨੁਕੂਲਤਾ ਦੀ ਵਿਆਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਮਾਡਲਾਂ ਨੂੰ ਅਪਣਾਉਣਾ ਚਾਹੀਦਾ ਹੈ ਜੋ ਇਸ ਸਮੇਂ ਦੇ ਅਨੁਕੂਲ ਹਨ ਇਸ ਦੇ ਲਈ ਉਹਨਾਂ ਨੇ ਡਿਜੀਟਲ ਭੁਗਤਾਨ ਅਤੇ ਟੈਲੀਮੇਡੀਸਾਈਨ ਦੀ ਉਦਾਹਰਣ ਦਿੱਤੀ ਹੈ। ਇਨ੍ਹਾਂ ਦੋਵਾਂ ਮਾਡਲਾਂ ਵਿਚ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਤੁਸੀਂ ਉਨ੍ਹਾਂ ਦੁਆਰਾ ਘਰੋਂ ਕੰਮ ਕਰ ਸਕਦੇ ਹੋ।
Work
E (Efficiency)- ਕੁਸ਼ਲਤਾ ਦਾ ਜ਼ਿਕਰ ਕਰਦਿਆਂ ਉਸ ਨੇ ਕਿਹਾ ਹੈ ਕਿ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਨਿਰਧਾਰਤ ਸਮੇਂ 'ਤੇ ਕੰਮ ਨੂੰ ਪੂਰਾ ਕਰਨ 'ਤੇ ਜ਼ੋਰ ਦੇਈਏ। ਇਹ ਉਤਪਾਦਕਤਾ ਵਧਾਉਣ ਵਿੱਚ ਸਹਾਇਤਾ ਕਰੇਗਾ।
I (Inclusivity) ਦਾ ਜ਼ਿਕਰ ਕਰਦਿਆਂ ਉਹਨਾਂ ਇੱਕ ਅਜਿਹਾ ਮਾਡਲ ਵਿਕਸਿਤ ਕਰਨ ਦੀ ਅਪੀਲ ਕੀਤੀ ਜਿਸ ਵਿੱਚ ਸਮਾਜ ਦੇ ਸਾਰੇ ਵਰਗਾਂ ਖ਼ਾਸਕਰ ਗਰੀਬਾਂ ਅਤੇ ਵੰਚਿਤ ਲੋਕਾਂ ਦੀ ਭਲਾਈ ਸੰਭਵ ਹੋ ਸਕੇ।
Work-from-home
O (Opportunity) ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਸ਼ਬਦ ‘ਮੌਕਾ’ ਸਾਨੂੰ ਕਿਸੇ ਵੀ ਸਥਿਤੀ ਨੂੰ ਅਨੁਕੂਲ ਬਣਾਉਣ ਜਾਂ ਲਾਭ ਉਠਾਉਣ ਲਈ ਪ੍ਰੇਰਦਾ ਹੈ। ਇਹ ਸਾਨੂੰ ਦੱਸਦਾ ਹੈ ਕਿ ਮੁਸੀਬਤ ਦੇ ਸਮੇਂ ਆਪਣੀ ਸਮਰੱਥਾ ਦੀ ਵਰਤੋਂ ਕਿਵੇਂ ਕਰੀਏ ਤਾਂ ਜੋ ਸਾਨੂੰ ਨੁਕਸਾਨ ਦੀ ਬਜਾਏ ਮੁਨਾਫਾ ਮਿਲੇ।
U (Universalism) ਤੋਂ ਬਣੇ ਸਰਵ ਵਿਆਪਕਤਾ ਸ਼ਬਦ ਦੀ ਵਿਆਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਪਹਿਲਾਂ ਵਿਅਕਤੀ ਦੀ ਜਾਤ ਜਾਂ ਧਰਮ ਜਾਂ ਭਾਸ਼ਾ ਨਹੀਂ ਵੇਖਦਾ। ਜੇ ਸਾਰਾ ਸੰਸਾਰ ਇਸ ਦੀ ਪਕੜ ਵਿਚ ਹੈ ਤਾਂ ਹਰ ਇਕ ਨੂੰ ਇਸ ਨਾਲ ਨਜਿੱਠਣ ਲਈ ਸਮੂਹਕ ਯਤਨ ਕਰਨੇ ਪੈਣਗੇ ਅਤੇ ਮਿਲ ਕੇ ਇਸ ਦਾ ਸਾਹਮਣਾ ਕਰਨਾ ਪਏਗਾ। ਸਾਰਿਆਂ ਨੂੰ ਏਕਤਾ ਅਤੇ ਸਦਭਾਵਨਾ ਦਿਖਾਉਣੀ ਪਏਗੀ।
WiFi Network
ਪ੍ਰਧਾਨ ਮੰਤਰੀ ਨੇ ਲਿਖਿਆ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਮੌਜੂਦਾ ਦੌਰ ਪਰੇਸ਼ਾਨੀ ਨਾਲ ਭਰਿਆ ਹੋਇਆ ਹੈ ਅਤੇ ਇਸ ਨਾਲ ਲੋਕਾਂ ਦੀ ਜ਼ਿੰਦਗੀ ਅਤੇ ਢੰਗ ਬਦਲ ਗਿਆ ਹੈ। ਉਹ ਖੁਦ ਇਸ ਤਬਦੀਲੀ ਵਿਚੋਂ ਲੰਘ ਰਹੇ ਹਨ ਅਤੇ ਆਪਣੇ ਆਪ ਨੂੰ ਇਸ ਵਿਚ ਢਾਲ ਰਹੇ ਹਨ। ਉਹਨਾਂ ਲੋਕਾਂ ਨੂੰ ਇਸ ਨਵੀਂ ਸਥਿਤੀ ਨਾਲ ਆਪਣੇ ਆਪ ਨੂੰ ਢਾਲਣ ਅਤੇ ਕੋਰੋਨਾ ਮਹਾਂਮਾਰੀ ਤੋਂ ਬਾਅਦ ਸਥਿਤੀ ਲਈ ਤਿਆਰੀ ਕਰਨ ਲਈ ਕਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।