ਖ਼ਬਰਾਂ |

ਤਾਜ਼ਾ |

Accident News: ਟਰੈਕਟਰ-ਟਰਾਲੀ ਨੂੰ ਇਕ ਟਰੱਕ ਨੇ ਮਾਰੀ ਟੱਕਰ; 4 ਔਰਤਾਂ ਦੀ ਮੌਤ
Published : Apr 20, 2024, 5:14 pm IST
Updated : Apr 20, 2024, 5:14 pm IST
SHARE ARTICLE
4 women dead, 20 persons injured as truck hit tractor-trailer in UP
4 women dead, 20 persons injured as truck hit tractor-trailer in UP

ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆ

Accident News:  ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੇ ਬਿਚਵਾਨ ਥਾਣਾ ਖੇਤਰ ਦੇ ਫਰਦਪੁਰ ਪਿੰਡ ਨੇੜੇ ਸ਼ਨਿਚਰਵਾਰ ਤੜਕੇ ਇਕ ਟਰੈਕਟਰ-ਟਰਾਲੀ ਨੂੰ ਇਕ ਟਰੱਕ ਨੇ ਟੱਕਰ ਮਾਰ ਦਿਤੀ, ਜਿਸ ਵਿਚ ਚਾਰ ਔਰਤਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ।

ਬਿਚਵਾਨ ਥਾਣੇ ਦੇ ਇੰਸਪੈਕਟਰ ਅਵਨੀਸ਼ ਕੁਮਾਰ ਤਿਆਗੀ ਅਨੁਸਾਰ ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆ, ਜਿਸ ਵਿਚ ਤਿੰਨ ਔਰਤਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਹੋਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।

ਉਨ੍ਹਾਂ ਦਸਿਆ ਕਿ 20 ਜ਼ਖਮੀ ਮਰਦ-ਔਰਤਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਤਿੰਨ ਔਰਤਾਂ ਸਮੇਤ ਚਾਰ ਹੋਰਾਂ ਨੂੰ ਗੰਭੀਰ ਹਾਲਤ 'ਚ ਸੈਫਈ ਹਸਪਤਾਲ ਲਿਜਾਇਆ ਗਿਆ। ਹਾਦਸੇ 'ਚ ਜ਼ਖਮੀ ਹੋਏ ਅਤੇ ਹਸਪਤਾਲ 'ਚ ਦਾਖਲ ਵਰਿੰਦਰ ਸਿੰਘ ਲੋਧੀ ਰਾਜਪੂਤ ਨੇ ਦਸਿਆ ਕਿ 25 ਔਰਤਾਂ ਸਮੇਤ ਕਰੀਬ 35 ਲੋਕ ਕਰੌਲੀ ਥਾਣਾ ਖੇਤਰ ਦੇ ਪਿੰਡ ਬੇਲਧਾਰਾ 'ਚ ਬੇਟੀ ਦੇ ਬੱਚੇ ਦੇ 'ਨਾਮਕਰਨ' ਸਮਾਰੋਹ 'ਚ ਹਿੱਸਾ ਲੈਣ ਗਏ ਸਨ ਅਤੇ ਉਥੋਂ ਟਰੈਕਟਰ-ਟਰਾਲੀ 'ਚ ਸਵਾਰ ਹੋ ਕੇ ਵਾਪਸ ਆ ਰਹੇ ਸਨ।

ਰਾਜਪੂਤ ਨੇ ਦਸਿਆ ਕਿ ਜਦੋਂ ਉਹ ਪਿੰਡ ਫਰਦਪੁਰ ਨੇੜੇ ਪਹੁੰਚੇ ਤਾਂ ਟਰੈਕਟਰ ਦੀ ਹੈੱਡ ਲਾਈਟ 'ਚ ਕੁੱਝ ਨੁਕਸ ਆ ਗਿਆ ਅਤੇ ਉਹ ਸੜਕ ਕਿਨਾਰੇ ਵਾਹਨ ਪਾਰਕ ਕਰਕੇ ਇਸ ਨੂੰ ਠੀਕ ਕਰ ਰਿਹਾ ਸੀ ਤਾਂ ਇਕ ਤੇਜ਼ ਰਫਤਾਰ ਟਰੱਕ ਨੇ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿਤੀ, ਜਿਸ ਕਾਰਨ ਉਥੇ ਬੈਠੇ ਕਈ ਲੋਕ ਇਸ ਵਿਚ ਜ਼ਖਮੀ ਹੋ ਗਏ।

ਉਨ੍ਹਾਂ ਦਸਿਆ ਕਿ ਬਿਚਵਾਨ ਪੁਲਿਸ ਨੇ ਜਲਦੀ ਹੀ ਹਾਦਸੇ ਵਾਲੀ ਥਾਂ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿਤਾ ਹੈ। ਪੁਲਿਸ ਨੇ ਦਸਿਆ ਕਿ ਇਸ ਹਾਦਸੇ ਵਿਚ ਫੁਲਮਤ (35), ਰਮਾਕਾਂਤੀ ਦੇਵੀ (45) ਅਤੇ ਸੰਜੇ ਦੇਵੀ (30) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦਰੋਪਦੀ ਦੇਵੀ (40) ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਸਥਾਨਕ ਲੋਕਾਂ ਨੇ ਟਰੱਕ ਚਾਲਕ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ।

(For more Punjabi news apart from 4 women dead, 20 persons injured as truck hit tractor-trailer in UP, stay tuned to Rozana Spokesman)

 

Tags: accident

Location: India, Uttar Pradesh

SHARE ARTICLE

ਏਜੰਸੀ

Advertisement

ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਘਮਾਸਾਨ! AAP ਦਾ BJP 'ਤੇ ਵੱਡਾ ਇਲਜ਼ਾਮ

19 Aug 2026 3:11 PM

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM
Advertisement