
ਇੰਡੀਅਨ ਜਨਰਲ ਆਫ਼ ਡਰਮੇਟੋਲਾਜੀ ਦੀ ਰਿਪੋਰਟ 'ਚ ਹੋਇਆ ਪ੍ਰਗਟਾਵਾ
ਨਵੀਂ ਦਿੱਲੀ : ਉੱਤਰ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਇਨ੍ਹੀਂ ਦਿਨੀਂ ਚਮਕੀ ਬੁਖ਼ਾਰ ਮਤਲਬ ਇਨਸੇਫ਼ਲਾਈਟਿਸ ਨਾਲ ਰੋਜ਼ਾਨਾ ਕਈ ਮੌਤਾਂ ਹੋ ਰਹੀਆਂ ਹਨ। ਹਾਲਾਤ ਅਜਿਹੇ ਹਨ ਕਿ ਮੌਤਾਂ ਦਾ ਅੰਕੜਾ 150 ਤੋਂ ਪਾਰ ਹੋ ਚੁੱਕਾ ਹੈ ਪਰ ਇਸ ਦੀ ਰੋਕਥਾਮ ਅਤੇ ਬਚਾਅ ਲਈ ਹਾਲੇ ਤਕ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ ਹੈ।
Bihar encephalitis
ਅੰਕੜਿਆਂ ਦੀ ਗੱਲ ਕਰੀਏ ਤਾਂ ਪਿਛਲੇ 21 ਸਾਲਾਂ 'ਚ ਐਕਿਊਟ ਇਨਸੇਫ਼ਲਾਈਟਿਸ ਸਿੰਡਰੋਮ (AES), ਜਿਸ ਨੂੰ ਸਥਾਨਕ ਭਾਸ਼ਾ 'ਚ ਚਮਕੀ ਨਾਂ ਦਿੱਤਾ ਗਿਆ ਹੈ, ਉਸ ਤੋਂ ਅਤੇ ਜਾਪਾਨੀ ਇਨਸੇਫ਼ਲਾਈਟਿਸ (JE) ਨਾਲ ਦੇਸ਼ ਭਰ 'ਚ 17 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇੰਡੀਅਨ ਜਨਰਲ ਆਫ਼ ਡਰਮੇਟੋਲਾਜੀ 'ਚ ਪ੍ਰਕਾਸ਼ਤ ਇਕ ਰਿਪੋਰਟ ਮੁਤਾਬਕ ਸਾਲ 1996 ਤੋਂ ਲੈ ਕੇ ਦਸੰਬਰ 2016 ਤਕ ਦੇਸ਼ ਭਰ 'ਚ AES ਅਤੇ JE ਤੋਂ ਕੁਲ 17,096 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਪ੍ਰਭਾਵਤਾਂ ਦੀ ਗਿਣਤੀ ਕਈ ਗੁਣਾ ਵੱਧ ਹੈ।
Bihar encephalitis
ਕੋਲਕਾਤਾ ਮੈਡੀਕਲ ਕਾਲਜ ਦੇ ਕਮਿਊਨੀਟੀ ਮੈਡੀਸਿਨ ਵਿਭਾਗ ਦੇ ਡਾ. ਸ਼ੁਭਾਂਕਰ ਮੁਖਰਜੀ ਨੇ ਰਿਸਰਚ 'ਚ ਪਾਇਆ ਹੈ ਕਿ ਸਾਲ ਦਰ ਸਾਲ ਇਨਸੇਫ਼ਲਾਈਟਿਸ ਦੇ ਮਾਮਲੇ ਵਧਦੇ ਜਾ ਰਹੇ ਹਨ। ਅੰਕੜਿਆਂ ਮੁਤਾਬਕ ਸਾਲ 1996 'ਚ ਇਸ ਬੀਮਾਰੀ ਤੋਂ ਕੁਲ 2244 ਲੋਕ ਪ੍ਰਭਾਵਤ ਹੋਏ ਸਨ, ਜਿਨ੍ਹਾਂ 'ਚੋਂ 593 ਦੀ ਮੌਤ ਹੋ ਗਈ ਸੀ। ਇਹ ਅੰਕੜਾ ਦਸੰਬਰ ਤਕ ਵੱਧ ਕੇ 11,159 ਹੋ ਗਿਆ, ਜਿਸ 'ਚ 1289 ਲੋਕਾਂ ਦੀ ਮੌਤ ਹੋਈ।
Bihar encephalitis
ਰਿਪੋਰਟ ਮੁਤਾਬਕ ਸਾਲ 2004 'ਚ ਇਸ ਬੀਮਾਰੀ ਦੀ ਲਪੇਟ 'ਚ ਘੱਟ ਲੋਕ ਆਏ। ਉਦੋਂ 1714 ਲੋਕ ਪ੍ਰਭਾਵਤ ਹੋਏ ਸਨ ਅਤੇ ਇਨ੍ਹਾਂ 'ਚੋਂ 367 ਲੋਕਾਂ ਦੀ ਮੌਤ ਹੋਈ ਸੀ। ਸਾਲ 2010 'ਚ ਇਸ ਬੀਮਾਰੀ ਵਿਚ ਕਾਫ਼ੀ ਵਾਧਾ ਹੋਇਆ। ਸਾਲ 2011 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1169 ਹੋ ਗਏ, ਜੋ ਅਗਲੇ ਸਾਲ 2012 'ਚ 1256, 2013 'ਚ 1273, 2014 'ਚ ਸੱਭ ਤੋਂ ਵੱਧ 1719 ਅਤੇ 2015 'ਚ 1210 ਹੋ ਗਈ।
Bihar encephalitis
ਸਾਲ 2017 'ਚ ਗੋਰਖਪੁਰ ਅਤੇ ਆਸਪਾਸ ਦੇ 14 ਜ਼ਿਲ੍ਹਿਆਂ 'ਚ ਜਾਪਾਨੀ ਇਨਸੇਫ਼ਲਾਈਟਿਸ ਨੇ ਕਹਿਰ ਮਚਾਇਆ ਸੀ ਅਤੇ ਲਗਭਗ 500 ਬੱਚਿਆਂ ਦੀ ਮੌਤ ਹੋਈ ਸੀ।