
ਕਿਹਾ, ਸਟੇਸ਼ਨ ਦੇ ਸਾਰੇ ਕਰਮਚਾਰੀ ਮੌਜੂਦ ਹਨ
ਬਾਲਾਸੋਰ: ਸੀ.ਬੀ.ਆਈ. ਵਲੋਂ ਬਾਲਾਸੋਰ ਰੇਲ ਹਾਦਸੇ ਦੀ ਜਾਂਚ ਜਾਰੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ਅਤੇ ਕਈ ਮੀਡੀਆ ਅਦਾਰਿਆਂ ਵਲੋਂ ਖ਼ਬਰ ਚਲਾਈ ਗਈ ਕਿ ਬਹਿਨਾਗਾ ਰੇਲਵੇ ਸਟਾਫ਼ ਦਾ ਇਕ ਜੂਨੀਅਰ ਇੰਜੀਨੀਅਰ ਫਰਾਰ ਹੋ ਗਿਆ ਹੈ। ਰੇਲਵੇ ਨੇ ਇਕ ਬਿਆਨ ਜਾਰੀ ਕਰਕੇ ਇਸ ਖ਼ਬਰ ਨੂੰ ਪੂਰੀ ਤਰ੍ਹਾਂ ਗ਼ਲਤ ਦਸਿਆ ਹੈ।
ਇਹ ਵੀ ਪੜ੍ਹੋ: ਨੇਪਾਲ ਨੇ ਭਾਰਤ ਦੀ ਨਵੀਂ ਸੰਸਦ ’ਚ ਬਣੇ ਨਕਸ਼ੇ ’ਤੇ ਮੰਗੀ ਰੀਪੋਰਟ
ਸਮਾਚਾਰ ਏਜੰਸੀ ਨਾਲ ਗੱਲ ਕਰਦੇ ਹੋਏ, ਦਖਣ ਪੂਰਬੀ ਰੇਲਵੇ ਦੇ ਸੀ.ਪੀ.ਆਰ.ਓ. ਆਦਿਤਿਆ ਕੁਮਾਰ ਚੌਧਰੀ ਨੇ ਕਿਹਾ, “ਇਸ ਤਰ੍ਹਾਂ ਦੀਆਂ ਖ਼ਬਰਾਂ ਸਨ ਕਿ ਬਹਿਨਾਗਾ ਬਾਜ਼ਾਰ ਦਾ ਸਟਾਫ਼ ਫਰਾਰ ਹੈ। ਪਰ ਇਹ ਖ਼ਬਰ ਗ਼ਲਤ ਹੈ। ਸਟੇਸ਼ਨ ਦੇ ਸਾਰੇ ਕਰਮਚਾਰੀ ਮੌਜੂਦ ਹਨ ਅਤੇ ਜਿਥੇ ਵੀ ਸੀ.ਬੀ.ਆਈ. ਟੀਮ ਉਨ੍ਹਾਂ ਨੂੰ ਬੁਲਾ ਰਹੀ ਹੈ, ਉਥੇ ਪਹੁੰਚ ਰਹੇ ਹਨ। ਦੱਸ ਦੇਈਏ ਕਿ 2 ਜੂਨ ਨੂੰ ਤਿੰਨ ਟਰੇਨਾਂ ਦੀ ਟੱਕਰ ਕਾਰਨ ਕਰੀਬ 288 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1200 ਲੋਕ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ: ਕਾਗ਼ਜ਼-ਰਹਿਤ ਹੋਵੇਗੀ ਪੰਜਾਬ ਵਿਧਾਨ ਸਭਾ ਦੇ ਸਦਨ ਦੀ ਕਾਰਵਾਈ: ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਐਲਾਨ
ਇਸ ਤੋਂ ਇਲਾਵਾ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਮੰਗਲਵਾਰ ਸ਼ਾਮ ਨੂੰ ਬਹਿਨਾਗਾ ਬਾਜ਼ਾਰ ਪਹੁੰਚੇ। ਵੈਸ਼ਨਵ ਨੇ ਦਸਿਆ ਕਿ ਮੈਂ ਇਥੇ ਲੋਕਾਂ ਨੂੰ ਮਿਲ ਰਿਹਾ ਹਾਂ। ਮੈਂ ਹਾਦਸੇ ਵਾਲੇ ਦਿਨ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕਰਨ ਆਇਆ ਹਾਂ। ਇਥੇ ਪਿੰਡ ਅਤੇ ਹਸਪਤਾਲ ਦੇ ਵਿਕਾਸ ਕਾਰਜਾਂ ਲਈ 2 ਕਰੋੜ ਰੁਪਏ ਰੱਖੇ ਗਏ ਹਨ। ਬਾਲਾਸੋਰ ਰੇਲ ਹਾਦਸੇ ਦੀ ਜਾਂਚ ਸੁਤੰਤਰ ਤੌਰ 'ਤੇ ਚੱਲ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਵਲੋਂ ਚਾਰ ਅਹਿਮ ਬਿੱਲ ਪਾਸ
ਰੇਲ ਮੰਤਰੀ ਓਡੀਸ਼ਾ ਦੇ ਤਿੰਨ ਦਿਨਾਂ ਦੌਰੇ 'ਤੇ ਹਨ। ਮੰਗਲਵਾਰ ਨੂੰ ਉਹ ਬਾਲਾਸੋਰ ਪਹੁੰਚੇ ਅਤੇ ਰੇਲ ਹਾਦਸੇ ਵਾਲੇ ਦਿਨ ਯਾਤਰੀਆਂ ਦੀ ਮਦਦ ਕਰਨ ਵਾਲੇ ਲੋਕਾਂ ਨਾਲ ਮੁਲਾਕਾਤ ਕੀਤੀ। ਵੈਸ਼ਨਵ ਬਾਲਾਸੋਰ ਜ਼ਿਲ੍ਹਾ ਹਸਪਤਾਲ ਵੀ ਜਾਣਗੇ ਅਤੇ ਇਥੇ ਡਾਕਟਰਾਂ ਅਤੇ ਸਟਾਫ਼ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਬਾਲਾਸੋਰ ਸਟੇਸ਼ਨ ਦੇ ਵਿਕਾਸ ਦਾ ਜਾਇਜ਼ਾ ਲੈਣਗੇ। ਉਹ ਬਹਿਨਾਗਾ ਬਾਜ਼ਾਰ ਦਾ ਵੀ ਦੌਰਾ ਕਰਨਗੇ।