
ਦੱਖਣ ਕੋਰੀਆ ਦੀ ਬਚਾਉ ਟੀਮ ਨੇ ਇੱਕ ਅਜਿਹੇ ਰੂਸੀ ਜੰਗੀ ਬੇੜੇ ਨੂੰ ਲੱਭਣ ‘ਚ ਸਫਲਤਾ ਹਾਸਲ ਕੀਤੀ ਹੈ...
ਸਿਓਲ : ਦੱਖਣ ਕੋਰੀਆ ਦੀ ਬਚਾਉ ਟੀਮ ਨੇ ਇੱਕ ਅਜਿਹੇ ਰੂਸੀ ਜੰਗੀ ਬੇੜੇ ਨੂੰ ਲੱਭਣ ‘ਚ ਸਫਲਤਾ ਹਾਸਲ ਕੀਤੀ ਹੈ ਜੋ ਅੱਜ ਤੋਂ ਤਕਰੀਬਨ 113 ਸਾਲ ਪਹਿਲਾਂ ਡੁੱਬ ਗਿਆ ਸੀ। ਦੱਖਣ ਕੋਰੀਆ ਦੀ ਬਚਾਉ ਟੀਮ ਨੇ ਦਾਅਵਾ ਕੀਤਾ ਹੈ ਕਿ ਇਸ ‘ਚ 200 ਟਨ ਸੋਨਾ ਲੱਦਿਆ ਹੋਇਆ ਸੀ, ਜਿਸਦੀ ਅੰਤਰਰਾਸ਼ਟਰੀ ਬਜ਼ਾਰ ‘ਚ ਕੀਮਤ 130 ਬਿਲੀਅਨ ਡਾੱਲਰ (ਕਰੀਬ 8 ਲੱਖ ਕਰੋੜ ਰੁਪਏ) ਹੈ।
Dmitrii Donskoi shipਬ੍ਰਿਟਿਸ਼ ਅਖ਼ਬਾਰ ਡੇਲੀਗ੍ਰਾਫ ਦੇ ਮੁਤਾਬਕ, ਰੂਸੀ ਜੰਗੀ ਬੇੜੇ ਦਾ ਮਲਬਾ ਦੱਖਣ ਕੋਰੀਆ ਦੀਪ ਉਲੋਗਡੋ ਦੇ ਕੋਲ 400 ਫੁੱਟ ਡੂੰਘਾ ਮਿਲਿਆ ਹੈ। ਰੂਸੀ ਇੰਮਪਿਰਿਅਲ ਨੌ ਸੈਨਾ ਦਾ ਸੋਨੇ ਦਾ ਭਰਿਆ ਦਿਮਿਤ੍ਰੀ ਦੋਨਸਕੋਈ ਨਾਮ ਦਾ ਇਹ ਬੇੜਾ ਸੰਨ 1905 ਵਿੱਚ ਡੁੱਬ ਗਿਆ ਸੀ। ਬੇੜੇ ਦਾ ਮਲਬਾ ਲੱਭਣ ‘ਚ ਦੱਖਣ ਕੋਰੀਆ, ਬ੍ਰਿਟਿਸ਼ ਅਤੇ ਕਨੇਡਾ ਦੀਆਂ ਟੀਮਾਂ ਇਕੱਠੀਆਂ ਕੰਮ ਕਰ ਰਹੀਆਂ ਸਨ। ਇਨ੍ਹਾਂ ਟੀਮਾਂ ਨੇ ਮਲਬੇ ਦੀ ਫੋਟੋ ਖਿੱਚਣ ਲਈ ਦੋ ਪਣਡੁੱਬੀਆਂ ਦਾ ਇਸਤੇਮਾਲ ਕੀਤਾ।
Dmitrii Donskoi shipਰਿਪੋਰਟ ਮੁਤਾਬਕ, ਰੂਸੀ ਬੇੜੇ ‘ਚ ਸੋਨੇ ਦੇ ਬਿਸਕੁਟ ਅਤੇ ਸਿੱਕੇ ਨਾਲ ਭਰੇ 5500 ਬਕਸੇ ਸਨ। ਜਪਾਨ ਇਸ ਜਹਾਜ਼ ਤੇ ਕਬਜ਼ਾ ਕਰਨਾ ਚਾਹੁੰਦਾ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਰੂਸੀ ਜਹਾਜ਼ ਡੁੱਬ ਗਿਆ। ਬੇੜੇ ਦੀ ਖੋਜ ਕਰਨ ਵਾਲੇ ਸਿਓਲ ਦੇ ਸ਼ਿਨਿਲ ਗਰੁੱਪ ਨੂੰ ਉਮੀਦ ਹੈ ਕਿ ਅਕਤੂਬਰ ਜਾ ਨਵੰਬਰ ਤੱਕ ਇਹ ਮਲਬਾ ਕੱਢ ਲਿਆ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਜਿਨ੍ਹਾਂ ਵੀ ਸੋਨਾ ਮਿਲਦਾ ਹੈ, ਉਸਦਾ ਅੱਧਾ ਹਿੱਸਾ ਰੂਸ ਨੂੰ ਦੇ ਦਿੱਤਾ ਜਾਵੇਗਾ। ਸੋਨੇ ਤੋਂ ਮਿਲਣ ਵਾਲੀ 10% ਰਕਮ ਨਾਲ ਉਲੋਗਡੋ ਦੀਪ ‘ਚ ਮਿਊਜ਼ੀਅਮ ਬਣਾਇਆ ਜਾਵੇਗਾ।
Dmitrii Donskoi ship 1905 ਈ: ‘ਚ ਜਪਾਨ ਨਾਲ ਜੰਗ ਦੌਰਾਨ ਇਸ ਰੂਸੀ ਜੰਗੀ ਬੇੜੇ ਨੂੰ ਜ਼ਬਰਦਸਤ ਨੁਕਸਾਨ ਹੋਇਆ ਸੀ। ਜਦਕਿ ਪੋਹਾਂਗ ਖੇਤਰ ਦੇ ਸਾਗਰੀ ਏਰੀਏ ਦੀ ਨਿਗਰਾਨੀ ਕਰ ਰਹੇ ਅਫਸਰਾਂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਸ਼ਿਨਿਲ ਕੰਪਨਾ ਵੱਲੋਂ ਅਜਿਹਾ ਕੋਈ ਰਸਮੀਂ ਤੌਰ ਤੇ ਦਾਅਵਾ ਪ੍ਰਾਪਤ ਨਹੀਂ ਹੋਇਆ ਹੈ। ਜੇਕਰ ਅਜਿਹ ਹੋਇਆ ਹੈ ਤਾ ਕੰਪਨੀ ਨੂੰ ਮਲਬੇ ਤੇ ਆਪਣਾ ਅਧਿਕਾਰ ਪ੍ਰਾਪਤ ਕਰਨ ਲਈ ਲਿਖਤੀ ਰੂਪ ‘ਚ ਸਰਕਾਰ ਨੂੰ ਦੇਣਾ ਪਵੇਗਾ।