Kangana Ranaut vs Sonu Sood: ਦਿਲਜੀਤ ਦੁਸਾਂਝ ਤੋਂ ਬਾਅਦ ਹੁਣ ਪੰਜਾਬ ਦੇ ਸੋਨੂੰ ਸੂਦ ਨਾਲ ਪੈ ਗਿਆ ਕੰਗਨਾ ਰਣੌਤ ਦਾ ਪੇਚਾ

By : BALJINDERK

Published : Jul 20, 2024, 2:16 pm IST
Updated : Jul 20, 2024, 2:16 pm IST
SHARE ARTICLE
Kangana Ranaut vs Sonu Sood
Kangana Ranaut vs Sonu Sood

Kangana Ranaut vs Sonu Sood : ਫ਼ਿਲਹਾਲ ਕੰਗਣਾ ਰੌਣਤ ਤੇ ਸੋਨੂੰ ਸੂਦ ਵਿਚਕਾਰ ਇਹ ਤਲਖੀ ਘਟਦੀ ਹੋਈ ਨਜ਼ਰ ਨਹੀਂ ਆ ਰਹੀ

Kangana Ranaut vs Sonu Sood latest news in Punjabi: ਕਾਵੜ ਰੂਟ 'ਤੇ ਜਾਣ ਵਾਲੇ ਦੁਕਾਨਦਾਰਾਂ ਨੂੰ ਆਪਣਾ ਨਾਂ ਅਤੇ ਪਛਾਣ ਦੱਸਣ ਦੇ ਹੁਕਮ ’ਤੇ ਵਿਵਾਦ ਛਿੜਿਆ ਹੋਇਆ ਹੈ। ਇਸ ਸਬੰਧੀ ਕੰਗਣਾ ਰੌਣਤ ਤੇ ਸੋਨੂੰ ਸੂਦ ਵਿਚਕਾਰ ਸ਼ੋਸਲ ਮੀਡੀਆ ’ਤੇ ਟਵੀਟਾਂ ਦਾ ਸਿਲਸਿਲਾ ਵੀ ਜਾਰੀ ਹੈ। ਕੰਗਨਾ ਰਣੌਤ ਜੋ ਪਹਿਲਾਂ ਵੀ ਪੰਜਾਬ ਦੇ ਦਿਲਜੀਤ ਦੁਸਾਂਝ ਨਾਲ ਬਹਿਸ ਚੁੱਕੀ ਹੈ ਹੁਣ ਫ਼ਿਲਹਾਲ ਸੋਨੂੰ ਸੂਦ ਨਾਲ ਪੇਚ ਫਸਾਈ ਬੈਠੀ ਹੈ।  

ਇਹ ਵੀ ਪੜੋ: Chandigarh News : ਪੁਲਿਸ ’ਚ 13 ਇੰਸਪੈਕਟਰ ਅਤੇ 888 ਸਿਪਾਹੀਆਂ ਦੇ ਤਬਾਦਲੇ ਦੇ ਹੁਕਮ ਜਾਰੀ

ਇਸਦੀ ਸ਼ੁਰੂਆਤ ਉਦੋਂ ਹੋਈ ਜਦੋਂ ਕਾਵੜ ਰੂਟ 'ਤੇ ਸਾਰੇ ਦੁਕਾਨਦਾਰਾਂ ਨੂੰ ਆਪਣਾ ਨਾਮ ਲਿਖਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ 'ਤੇ ਸੋਨੂੰ ਸੂਦ ਨੇ ਯੋਗੀ ਸਰਕਾਰ ਵੱਲੋਂ ਯੂਪੀ ਵਿਚ ਕਾਵੜ ਯਾਤਰਾ ਦੇ ਰੂਟ 'ਤੇ ਖਾਣ-ਪੀਣ ਦੀਆਂ ਦੁਕਾਨਾਂ ਅਤੇ ਗੱਡੀਆਂ 'ਤੇ ਦੁਕਾਨਦਾਰਾਂ ਦੇ ਨਾਂ 'ਤੇ ਪੋਸਟਰ ਲਗਾਉਣ ਦੇ ਆਦੇਸ਼ 'ਤੇ ਪ੍ਰਤੀਕਿਰਿਆ ਦਿੱਤੀ। 

ਇਹ ਵੀ ਪੜੋ: Supreme Court News : ਮੁਕੱਦਮਾ ਹੌਲੀ ਚੱਲਣ ਕਾਰਨ UAPA ਤਹਿਤ ਫੜੇ ਮੁਲਜ਼ਮ ਨੂੰ ਦਿੱਤੀ ਜਾ ਸਕਦੀ ਹੈ ਜ਼ਮਾਨਤ : ਸੁਪਰੀਮ ਕੋਰਟ 

X 'ਤੇ ਇਕ ਪੋਸਟ ਸ਼ੇਅਰ ਕਰਦਿਆਂ ਸੋਨੂੰ ਸੂਦ ਨੇ ਲਿਖਿਆ, "ਹਰ ਦੁਕਾਨ 'ਤੇ ਸਿਰਫ ਇਕ ਨੇਮ ਪਲੇਟ ਹੋਣੀ ਚਾਹੀਦੀ ਹੈ ਅਤੇ ਉਹ ਹੈ 'ਇਨਸਾਨੀਅਤ'।" ਇਸ 'ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਕੰਗਨਾ ਰਣੌਤ ਵੀ ਇਸ 'ਚ ਕੁੱਦ ਪਈ ਅਤੇ ਉਨ੍ਹਾਂ ਨੇ ਸੋਨੂੰ ਸੂਦ ਨੂੰ ਜਵਾਬ ਦਿੱਤਾ।

ਅਭਿਨੇਤਰੀ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ, ''ਕੰਗਨਾ ਰਣੌਤ ਦੀ ਟੀਮ ਸਹਿਮਤ ਹੈ। ਹਲਾਲ ਨੂੰ "ਮਨੁੱਖਤਾ" ਨਾਲ ਬਦਲਣਾ ਚਾਹੀਦਾ ਹੈ। ਹਰ ਦੁਕਾਨ 'ਤੇ ਸਿਰਫ਼ ਇੱਕ ਨੇਮ ਪਲੇਟ "ਇਨਸਾਨੀਅਤ" ਹੋਣੀ ਚਾਹੀਦੀ ਹੈ।"

ਇਹ ਵੀ ਪੜੋ: Sangrur News : ਅਨੁਸੂਚਿਤ ਜਾਤੀ ਕੌਮੀ ਕਮਿਸ਼ਨ ਨੇ ਨਗਰ ਕੌਂਸਲ ਸੰਗਰੂਰ ਦੇ ਸਫ਼ਾਈ ਕਰਮਚਾਰੀਆਂ ਨਾਲ ਸਬੰਧਤ ਮਾਮਲੇ ’ਚ ਨੋਟਿਸ ਕੀਤਾ ਜਾਰੀ 

ਇਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡਿਆ 'ਤੇ ਮੁੜ ਵਾਇਰਲ ਹੋਈ ਜਿਸ ਵਿੱਚ ਇੱਕ ਬੰਦਾ ਰੋਟੀ 'ਤੇ ਥੁੱਕ ਰਿਹਾ ਸੀ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਸੋਨੂੰ ਸੂਦ ਨੂੰ ਟੈਗ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਥੋਂ ਦਾ ਖਾਣਾ ਕੋਈ ਸੋਨੂੰ ਸੂਦ ਤੱਕ ਪਹੁੰਚਾਵੇ। ਇਸ 'ਤੇ ਸੋਨੂੰ ਸੂਦ ਨੇ ਕਿਹਾ ਕਿ ਜੇਕਰ ਭਗਵਾਨ ਰਾਮ ਸ਼ਬਰੀ ਦੇ ਝੂਠੇ ਬੇਰ ਖਾ ਸਕਦੇ ਹਨ ਤਾਂ ਉਹ ਕਿਉਂ ਨਹੀਂ ਖਾ ਸਕਦੇ। ਉਨ੍ਹਾਂ ਇਹ ਵੀ ਕਿਹਾ ਕਿ ਹਿੰਸਾ ਨੂੰ ਅਹਿੰਸਾ ਤੋਂ ਰੋਕਿਆ ਜਾ ਸਕਦਾ ਹੈ।  

ਇਹ ਵੀ ਪੜੋ: Payal Malik Decides To Divorce Armaan : ਪਾਇਲ ਮਲਿਕ ਨੇ ਅਰਮਾਨ ਤੋਂ ਵੱਖ ਹੋਣ ਦਾ ਕੀਤਾ ਫੈਸਲਾ ਕੀਤਾ

ਹੁਣ ਇਸ 'ਤੇ ਕੰਗਨਾ ਰਣੌਤ ਨੇ ਜਵਾਬ ਦਿੱਤਾ, "ਸੋਨੂੰ ਜੀ ਤੁਸੀਂ ਰੱਬ ਅਤੇ ਧਰਮ ਬਾਰੇ ਆਪਣੀਆਂ ਨਿੱਜੀ ਖੋਜਾਂ ਦੇ ਅਧਾਰ 'ਤੇ ਆਪਣੀ ਖੁਦ ਦੀ ਰਾਮਾਇਣ ਦਾ ਨਿਰਦੇਸ਼ਨ ਕਰੋਗੇ।" 

ਇਹ ਵੀ ਪੜੋ: Haryana News : ਹਰਿਆਣਾ ’ਚ ਹੁਣ ਕਿਸੇ ਦੀ ਪੈਨਸ਼ਨ ਤਿੰਨ ਹਜ਼ਾਰ ਰੁਪਏ ਤੋਂ ਘੱਟ ਨਹੀਂ ਹੋਵੇਗੀ 

ਫ਼ਿਲਹਾਲ ਕੰਗਣਾ ਰੌਣਤ ਤੇ ਸੋਨੂੰ ਸੂਦ ਵਿਚਕਾਰ ਇਹ ਤਲਖੀ ਘਟਦੀ ਹੋਈ ਨਜ਼ਰ ਨਹੀਂ ਆ ਰਹੀ।

(For more news apart from Kangana Ranaut vs Sonu Sood controversy News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement