ਪੜ੍ਹਾਈ ਲਈ ਫਟਕਾਰ ਲਗਾਉਣ 'ਤੇ ਬੇਟੇ ਨੇ ਕੀਤਾ ਮਾਂ ਦਾ ਕਤਲ
Published : Aug 20, 2018, 1:43 pm IST
Updated : Aug 20, 2018, 1:43 pm IST
SHARE ARTICLE
Murder
Murder

ਮੱਧ ਪ੍ਰਦੇਸ਼ ਵਿਚ ਪੜ੍ਹਾਈ ਲਈ ਫਟਕਾਰੇ ਜਾਣ 'ਤੇ ਇਕ ਮੁੰਡੇ ਨੇ ਕਥਿਤ ਤੌਰ 'ਤੇ ਨਾਲ ਅਪਣੀ ਮਾਂ ਦੀ ਹੱਤਿਆ ਕਰ ਦਿਤੀ। ਘਟਨਾ ਛਿੰਦਵਾਡ਼ਾ ਜਿਲ੍ਹੇ ਦੀ ਹੈ, ਜਿਥੇ...

ਭੋਪਾਲ : ਮੱਧ ਪ੍ਰਦੇਸ਼ ਵਿਚ ਪੜ੍ਹਾਈ ਲਈ ਫਟਕਾਰੇ ਜਾਣ 'ਤੇ ਇਕ ਮੁੰਡੇ ਨੇ ਕਥਿਤ ਤੌਰ 'ਤੇ ਨਾਲ ਅਪਣੀ ਮਾਂ ਦੀ ਹੱਤਿਆ ਕਰ ਦਿਤੀ। ਘਟਨਾ ਛਿੰਦਵਾਡ਼ਾ ਜਿਲ੍ਹੇ ਦੀ ਹੈ, ਜਿਥੇ ਸ਼ਨਿਚਰਵਾਰ ਰਾਤ ਨੂੰ 15 ਸਾਲ ਦੇ ਨਬਾਲਿਗ ਨੇ ਇਸ ਵਾਰਦਾਤ ਨੂੰ ਅੰਜਾਮ ਦਿਤਾ। ਇਹਨਾਂ ਹੀ ਨਹੀਂ ਮਾਂ ਦੀ ਹੱਤਿਆ ਕਰਨ ਤੋਂ ਬਾਅਦ ਬੇਟੇ ਨੇ ਖੂਨ ਨਾਲ ਸਣੇ ਕਪੜੇ ਬਦਲੇ ਅਤੇ ਫਰਾਰ ਹੋਣ ਦੀ ਫਿਰਾਕ ਵਿਚ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਛਿੰਦਵਾਡ਼ਾ ਜਿਲ੍ਹੇ ਦੇ ਹਿਵਰਖੇੜੀ ਥਾਣਾ ਇਲਾਕੇ ਦੇ ਪਿੰਡਰਾਈ ਸਰਾਫ ਪਿੰਡ ਦੀ ਇਹ ਘਟਨਾ ਦੱਸੀ ਜਾ ਰਹੀ ਹੈ।

dead bodydead body

ਮ੍ਰਿਤਕਾ ਦੀ ਸ਼ਨਾਖਤ 35 ਸਾਲ ਦਾ ਕੁਮਾਰੀ ਉਇਕੇ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੇ ਪਤੀ ਜੋਗੇਸ਼ ਉਇਕੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਿਵਰਖੇੜਾ ਪੁਲਿਸ ਥਾਣੇ ਦੇ ਇੰਚਾਰਜ ਕੇਕੇ ਡੋਂਗਰੇ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚਲਿਆ ਹੈ ਕਿ ਦੋਸ਼ੀ ਨਵੀਆਂ ਕਲਾਸ ਵਿਚ ਪੜ੍ਹਦਾ ਸੀ। ਮ੍ਰਿਤਕਾ ਦੇ ਆਰੋਪੀ ਬੇਟੇ ਤੋਂ ਇਲਾਵਾ ਇਕ ਛੋਟੀ ਧੀ ਵੀ ਹੈ। ਦੋ ਸਾਲ ਪਹਿਲਾਂ ਪਤੀ ਦੀ ਮੌਤ ਤੋਂ ਬਾਅਦ ਉਹ ਮਜਦੂਰੀ ਦਾ ਕੰਮ ਕਰਦੀ ਸੀ। ਪਿਛਲੇ ਸ਼ੁਕਰਵਾਰ ਨੂੰ ਆਰੋਪੀ ਪੜ੍ਹਾਈ ਛੱਡ ਕੇ ਅਪਣੇ ਇਕ ਰਿਸ਼ਤੇਦਾਰ ਦੇ ਘਰ ਚਲਾ ਗਿਆ ਸੀ। ਇਸ ਸ਼ੁਕਰਵਾਰ ਨੂੰ ਅਪਣੇ ਬੇਟੇ ਨੂੰ ਲੈ ਕੇ ਮਾਂ ਦੁਬਾਰਾ ਘਰ ਪਹੁੰਚੀ।  

MurderMurder

ਪੁਲਿਸ ਅਧਿਕਾਰੀ ਡੋਂਗਰੇ ਨੇ ਦੱਸਿਆ ਕਿ ਮਹਿਲਾ ਨੇ ਪੜ੍ਹਾਈ ਨਹੀਂ ਕਰਨ ਲਈ ਅਪਣੇ ਬੇਟੇ ਨੂੰ ਫਟਕਾਰ ਲਗਾਈ ਅਤੇ ਸੰਭਵ ਤੌਰ 'ਤੇ ਲੱਕੜ ਦੇ ਡੰਡੇ ਨਾਲ ਉਸ ਨੂੰ ਮਾਰਿਆ। ਮੌਕੇ ਤੋਂ ਇਕ ਲੱਕੜੀ ਦਾ ਡੰਡਾ ਬਰਾਮਦ ਹੋਇਆ ਹੈ।  ਇਸ ਦੌਰਾਨ ਦੋਸ਼ੀ ਨੇ ਅਪਣੀ ਮਾਂ ਦੇ ਸਿਰ ਅਤੇ ਗਰਦਨ 'ਤੇ ਲੋਹੇ ਦੀ ਇਕ ਰਾਡ ਨਾਲ ਹਮਲਾ ਕਰ ਦਿਤਾ। ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਬੇਟੇ ਨੇ ਖੂਨ ਨਾਲ ਸਣੇ ਅਪਣੇ ਕਪੜੇ ਬਦਲੇ ਅਤੇ ਘਰ ਤੋਂ ਕਰੀਬ ਇਕ ਕਿਲੋਮੀਟਰ ਦੂਰ ਸਥਿਤ ਅਪਣੇ ਇਕ ਰਿਸ਼ਤੇਦਾਰ ਦੇ ਘਰ ਭੱਜ ਗਿਆ।

ArrestArrest

ਸਥਾਨਕ ਲੋਕਾਂ ਨੇ ਸਾਨੂੰ ਘਟਨਾ ਦੇ ਬਾਰੇ ਦੱਸਿਆ ਅਤੇ ਸ਼ਨਿਚਰਵਾਰ ਦੇਰ ਰਾਤ ਉਸ ਨੂੰ ਗ੍ਰਿਫਫਤਾਰ ਕਰ ਲਿਆ ਗਿਆ। ਖੂਨ ਨਾਲ ਸਣੇ ਉਸ ਦੇ ਕਪੜੇ ਅਤੇ ਹੱਤਿਆ ਵਿਚ ਇਸਤੇਮਾਲ ਲੋਹੇ ਦੀ ਰਾਡ ਵੀ ਬਰਾਮਦ ਹੋ ਗਈ ਹੈ। ਡੋਂਗਰੇ ਨੇ ਇਹ ਵੀ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਨੂੰ ਜੂਵੇਨਾਇਲ ਜਸਟੀਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਥੋਂ ਐਤਵਾਰ ਨੂੰ ਉਸ ਨੂੰ ਬਾਲ ਸੁਧਾਰਗ੍ਰਹਿ ਭੇਜ ਦਿਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement